ਜਲੰਧਰ- ਖੂਬਸੂਰਤ ਚਿਹਰੇ ਦੀ ਤੁਲਨਾ ਭਾਵੇਂ ਚੰਨ ਨਾਲ ਕੀਤੀ ਜਾਵੇ ਪਰ ਹਰ ਕੋਈ ਬੇਦਾਗ ਅਤੇ ਚਮਕਦੇ ਰੂਪ ਦੀ ਇੱਛਾ ਹੀ ਰੱਖਦਾ ਹੈ। ਇਹੀ ਕਾਰਨ ਹੈ ਕਿ ਚਿਹਰੇ ’ਤੇ ਹਲਕਾ-ਜਿਹਾ ਨਿਸ਼ਾਨ ਜਾਂ ਪਿੰਪਲ ਵੀ ਕੁੜੀਆਂ ਦੀਆਂ ਰਾਤਾਂ ਦੀ ਨੀਂਦ ਉਡਾ ਦਿੰਦਾ ਹੈ। ਅਜਿਹੀ ਬੇਦਾਗ ਖੂਬਸੂਰਤੀ ਪਾਉਣੀ ਕੋਈ ਮੁਸ਼ਕਲ ਕੰਮ ਨਹੀਂ ਹੈ, ਬਸ ਤੁਹਾਨੂੰ ਕੁਝ ਐਸਟ੍ਰਾ ਪਲ ਆਪਣੀ ਸਕਿਨ ਕੇਅਰ ਲਈ ਕੱਢਣੇ ਹੋਣਗੇ, ਫਿਰ ਦੇਖੋ ਤੁਹਾਡਾ ਚਿਹਰਾ ਕਿਸ ਤਰ੍ਹਾਂ ਖਿੜ੍ਹ ਉੱਠਦਾ ਹੈ।
ਦਹੀਂ ਨਾਲ ਨਿੱਖਰੇਗਾ ਰੂਪ-ਰੰਗ
ਦਹੀਂ ਨਾਲ ਤੁਹਾਡੀ ਸਕਿਨ ’ਚ ਨਵੀਂ ਰੰਗਤ ਅਤੇ ਚਮਕ ਆਉਂਦੀ ਹੈ। ਦਹੀਂ ’ਚ ਵੇਸਣ ਮਿਲਾ ਕੇ ਵੀ ਚਿਹਰੇ ’ਤੇ ਲਗਾਇਆ ਜਾ ਸਕਦਾ ਹੈ। ਜੇਕਰ ਤੁਸੀਂ ਆਪਣੀ ਉਮਰ ਲੁਕਾਉਣੀ ਹੋਵੇ ਤਾਂ ਆਪਣੇ ਚਿਹਰੇ ਦੀ ਸਕਿਨ ਨੂੰ ਇਕਦਮ ਗਲੋਇੰਗ ਬਣਾ ਲਓ। ਕਾਸਮੈਟਿਕਸ ਨਾਲ ਆਪਣੇ ਚਿਹਰੇ ਦੀ ਰੰਗਤ ਕੁਝ ਸਮੇਂ ਲਈ ਬਰਕਰਾਰ ਰਹਿ ਸਕਦੀ ਹੈ ਪਰ ਘਰ ’ਚ ਮੌਜ਼ੂਦ ਕੁਦਰਤੀ ਦਹੀਂ ਨੂੰ ਚਿਹਰੇ ’ਤੇ ਲਗਾਉਣ ਨਾਲ ਉਸ ਦੀ ਰੰਗਤ ਹਮੇਸ਼ਾ ਬਣੀ ਰਹੇਗੀ।
ਝੁਰੜੀਆਂ ਮਿਟਾਓ
ਜੇਕਰ ਉਮਰ ਤੋਂ ਪਹਿਲਾਂ ਹੀ ਝੁਰੜੀਆਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਇਨ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਘੱਟ ਕਰੋ। ਇਸ ਦੇ ਲਈ ਦਹੀਂ ਦਾ ਫੇਸ ਮਾਸਕ ਆਪਣੇ ਚਿਹਰੇ ’ਤੇ ਲਗਾਓ। ਇਸ ’ਚ ਮੌਜ਼ੂਦ ਲੈਕਟਿਕ ਐਸਿਡ ਮਿ੍ਰਤ ਕੋਸ਼ਿਕਾਵਾਂ ਨੂੰ ਦੂਰ ਕਰ ਕੇ ਪੋਰਸ ਨੂੰ ਟਾਈਟ ਕਰਦਾ ਹੈ।
ਡ੍ਰਾਈ ਸਕਿਨ ਲਈ
ਜੇਕਰ ਤੁਹਾਡੀ ਸਕਿਨ ਡ੍ਰਾਈ ਹੈ ਤਾਂ ਤੁਸੀਂ ਅੱਧਾ ਕੱਪ ਦਹੀਂ ’ਚ ਛੋਟਾ ਚੱਮਚ ਜੈਤੂਨ ਦਾ ਤੇਲ ਅਤੇ ਇਕ ਛੋਟਾ ਚੱਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਉਣ ਤੋਂ ਬਾਅਦ ਕੋਸੇ ਪਾਣੀ ਨਾਲ ਧੋਅ ਲਓ। ਇਸ ਨਾਲ ਸਕਿਨ ਦੀ ਡ੍ਰਾਈਨੈੱਸ ਖਤਮ ਹੋ ਜਾਂਦੀ ਹੈ।
ਰੰਗ ਕਰੋ ਸਾਫ
ਦਹੀਂ ਨੂੰ ਤੁਸੀਂ ਕਿਸੇ ਫੈਸ ਪੈਕ ਜਾਂ ਫਲ ਨਾਲ ਮਿਲਾ ਕੇ ਵੀ ਲਗਾ ਸਕਦੇ ਹੋ ਜਾਂ ਫਿਰ ਉਂਝ ਹੀ ਸਕਿਨ ’ਤੇ ਲਗਾ ਕੇ ਚਿਹਰੇ ਨੂੰ ਕੋਸੇ ਪਾਣੀ ਨਾਲ ਧੋਣ ਨਾਲ ਤੁਹਾਡੀ ਸਕਿਨ ਨਰਮ ਅਤੇ ਮੁਲਾਇਮ ਹੋ ਜਾਂਦੀ ਹੈ।
ਫਲ ਅਤੇ ਸਬਜ਼ੀਆਂ ਦਾ ਪੈਕ
ਇਕ ਕਟੋਰੀ ਦਹੀਂ ’ਚ ਅੱਧੀ ਕਟੋਰੀ ਗਾਜਰ ਅਤੇ ਪਪੀਤਾ ਆਦਿ ਮੌਸਮੀ ਫਲਾਂ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਉਣ ਨਾਲ ਤੁਹਾਡੀ ਸਕਿਨ ’ਤੇ ਨਿਖਾਰ ਆ ਜਾਵੇਗਾ। ਮੌਸਮੀ ਸਬਜ਼ੀਆਂ ਦੇ ਰਸ ਨੂੰ ਵੀ ਦਹੀਂ ’ਚ ਮਿਲਾ ਕੇ ਫੇਸ ਪੈਕ ਤਿਆਰ ਕੀਤਾ ਜਾ ਸਕਦਾ ਹੈ।
ਮੁਹਾਸਿਆਂ ਤੋਂ ਪਾਓ ਛੁਟਕਾਰਾ
ਦਹੀਂ ’ਚ ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਹੁੰਦੇ ਹਨ। ਪਿੰਪਲਸ ਤੋਂ ਛੁਟਕਾਰਾ ਪਾਉਣ ਲਈ ਦਹੀਂ ਨੂੰ ਸਿੱਧਾ ਚਿਹਰੇ ’ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਧੋਅ ਲਓ।
ਸਕ੍ਰਬ ਲਗਾਓ
ਖੰਡ ਦੀ ਵਰਤੋਂ ਡੈੱਡ ਸਕਿਨ ਨੂੰ ਹਟਾਉਣ ਲਈ ਕੀਤੀ ਜਾ ਸਕਦੀ ਹੈ। ਤੁਸੀਂ ਚਿਹਰੇ ਨੂੰ ਪਾਣੀ ਨਾਲ ਗਿੱਲ ਕਰੋ ਅਤੇ ਉਸ ’ਤੇ ਖੰਡ ਲਗਾ ਕੇ ਰਗੜੋ, ਅਜਿਹਾ ਹਫਤੇ ’ਚ ਦੋ ਵਾਰ ਕਰਨ ਨਾਲ ਤੁਹਾਡੀ ਸਕਿਨ ਨਿੱਖਰ ਉੱਠੇਗੀ।
ਨਿੰਬੂ ਅਤੇ ਸ਼ਹਿਦ
ਨਿੰਬੂ ਅਤੇ ਸ਼ਹਿਦ ਦੇ ਪੇਸਟ ਨੂੰ ਆਪਣੇ ਚਿਹਰੇ ’ਤੇ 15-20 ਮਿੰਟਾਂ ਲਈ ਲੱਗਾ ਰਹਿਣ ਦਿਓ, ਇਸ ਦੇ ਬਾਅਦ ਇਸ ਨੂੰ ਰਗੜ ਕੇ ਹਟਾਓ ਅਤੇ ਠੰਡੇ ਪਾਣੀ ਨਾਲ ਚਿਹਰਾ ਧੋਅ ਲਓ।
‘ਫਰਿੱਜ’ ’ਚ ਨਾ ਰੱਖੋ ਇਹ ਖਾਧ ਪਦਾਰਥ, ਹੁੰਦੇ ਨੇ ਖਰਾਬ
NEXT STORY