ਕੁਲਵਿੰਦਰ ਕੌਰ ਸੋਸਣ
ਵੀਜ਼ਾ ਮਾਹਿਰ
ਪੰਜਾਬ ਦੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਕਰਕੇ ਕੈਨੇਡਾ ਦੇ ਪੱਕੇ ਵਸਨੀਕ ਹੋਣਾ ਪਿਛਲੇ ਦੋ ਦਹਾਕਿਆਂ ਤੋਂ ਚੱਲ ਰਿਹਾ ਸਿਲਸਿਲਾ ਤਾਲਾਬੰਦੀ ਹੋਣ ਕਾਰਨ ਬੰਦ ਹੁੰਦਾ ਦਿਖਾਈ ਦੇ ਰਿਹਾ ਸੀ। ਅੰਬੈਸੀ ਅਤੇ ਵੀ. ਐੱਫ. ਐੱਸ. ਗਲੋਬਲ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਬੰਦ ਹੋਣ ਨਾਲ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੇ ਚਾਅ ਮਧੋਲੇ ਗਏ। ਦੂਜੇ ਪਾਸੇ ਵੀਜ਼ਾ ਕੰਸਲਟੈਂਟਾਂ ਦਾ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਿਆ ਹੈ।
ਯੂ. ਕੇ. ਵੱਲੋਂ ਪਹਿਲ ਕਰਦਿਆਂ 6 ਜੁਲਾਈ ਤੋਂ ਵੀ. ਐੱਫ. ਐੱਸ. ਗਲੋਬਲ ਦੇ ਵੀਜਾ ਐਪਲੀਕੇਸ਼ਨ ਸੈਂਟਰ ਖੋਲ੍ਹਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਵੀ ਆਪਣੇ ਦੇਸ਼ ਆਉਣ ਦੇ ਚਾਹਵਾਨਾਂ ਨੂੰ ਰਾਹਤ ਦੇ ਦਿੱਤੀ ਹੈ।
ਕੈਨੇਡਾ ਸਰਕਾਰ ਨੇ Two Step ਵੀਜ਼ਾ ਪ੍ਰਣਾਲੀ ਸ਼ੁਰੂ ਕਰਕੇ ਵਿਦਿਆਰਥੀਆਂ ਦੇ ਤੌਖਲੇ ਦੂਰ ਕੀਤੇ ਹਨ, ਜਿਸ ਨਾਲ ਉਨ੍ਹਾਂ ਨੂੰ ਆਨਲਾਈਨ ਵੀਜ਼ਾ ਵੀ ਮਿਲ ਜਾਵੇਗਾ ਤੇ ਉਹ ਆਨਲਾਈਨ ਹੀ ਪੜ੍ਹਾਈ ਵੀ ਕਰ ਸਕਣਗੇ।
ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ
ਕੁੱਲ ਪੜ੍ਹਾਈ ਦਾ 50 ਫੀਸਦੀ ਹਿੱਸਾ ਉਹ ਆਪਣੇ ਦੇਸ਼ ਰਹਿ ਕੇ ਆਨਲਾਈਨ ਪੜ੍ਹਾਈ ਕਰਕੇ ਮੁਕੰਮਲ ਕਰ ਸਕਣਗੇ, ਜਦਕਿ ਬਾਕੀ ਅੱਧਾ ਹਿੱਸਾ ਤਾਲਾਬੰਦੀ ਖੁੱਲ੍ਹਣ ਜਾਂ ਕੈਨੇਡਾ ਜਾਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਕੈਨੇਡਾ ਪਹੁੰਚ ਕੇ ਕਰ ਸਕਣਗੇ। ਹਾਲਾਂਕਿ 50% ਪੜ੍ਹਾਈ ਦਾ ਐਲਾਨ ਕੈਨੇਡਾ ਇੰਮੀਗ੍ਰੇਸ਼ਨ ਤੇ ਬਾਰਡਰ ਏਜੰਸੀ ਨੇ ਪਹਿਲਾਂ ਹੀ ਕਰ ਦਿੱਤਾ ਸੀ। ਇਸ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਮਿਲਣ ਵਾਲੇ ਪੋਸਟ ਗਰੈਜੂਏਟ ਵਰਕ ਪਰਮਿਟ 'ਤੇ ਕੋਈ ਅਸਰ ਨਹੀਂ ਪਵੇਗਾ ਪਰ ਵਿਦਿਆਰਥੀਆਂ ਨੂੰ ਪੋਸਟ ਗਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਵੇਲੇ ਕਾਲਜ ਤੋਂ ਇਕ ਚਿੱਠੀ ਹਾਸਲ ਕਰਕੇ ਇੰਮੀਗ੍ਰੇਸ਼ਨ ਮਹਿਕਮੇ ਨੂੰ ਆਪਣੀ ਅਰਜੀ ਦੇ ਨਾਲ ਦੇਣੀ ਹੋਵੇਗੀ ਕਿ ਵਿਦਿਆਰਥੀ ਨੇ 50% ਪੜ੍ਹਾਈ ਆਨਲਾਈਨ ਤਰੀਕੇ ਨਾਲ ਕੋਵਿਡ-19 ਕਾਰਨ ਤਾਲਾਬੰਦੀ ਹੋਣ ਕਰਕੇ ਕੀਤੀ ਹੈ।
ਪੜ੍ਹੋ ਇਹ ਵੀ ਖਬਰ - ਚਾਵਾਂ ਨਾਲ ਸਜਾਇਆ ਘਰ ਅੱਖਾਂ ਸਾਹਮਣੇ ਹੋਇਆ ਢਹਿ ਢੇਰੀ (ਵੀਡੀਓ)
ਕੀ ਹੈ Two Step ਵੀਜ਼ਾ ਪ੍ਰਣਾਲੀ
ਇਹ ਪਹਿਲਾਂ ਵਾਂਗ ਹੀ ਹੈ, ਇਸ ਵਿੱਚ ਬਹੁਤਾ ਫਰਕ ਨਹੀਂ। ਪਹਿਲਾਂ ਬਾਇਓਮੈਟਰਿਕ ਹੋਣ ਤੋਂ ਬਾਅਦ ਤੇ ਪਾਸਪੋਰਟ 'ਤੇ ਸਟੈਂਪ ਲੱਗਣ ਤੋਂ ਬਾਅਦ ਵਿਦਿਆਰਥੀ ਦੀ ਆਨਲਾਈਨ ਅਕਾਊਂਟ ਜਾਂ ਈਮੇਲ 'ਤੇ approval letter ਆ ਜਾਂਦੀ ਸੀ। ਹੁਣ ਬਿਨਾਂ ਬਾਇਓਮੈਟਰਿਕ ਤੇ ਬਿਨਾ ਪਾਸਪੋਰਟ 'ਤੇ ਸਟੈਂਪ ਲੱਗਣ ਦੇ ਵਿਦਿਆਰਥੀ ਨੂੰ Study Permit Approval Letter ਮਿਲ ਜਾਵੇਗੀ। ਇਹ ਤਾਂ ਹੀ ਮਿਲੇਗੀ, ਜੇਕਰ ਵੀਜ਼ਾ ਅਫਸਰ ਵਿਦਿਆਰਥੀ ਦੀ ਵੀਜ਼ਾ ਅਰਜ਼ੀ ਮਨਜੂਰ ਕਰ ਦਿੰਦਾ ਹੈ। ਜੇਕਰ ਵੀਜ਼ਾ ਅਫਸਰ ਵਿਦਿਆਰਥੀ ਦੀ ਵੀਜ਼ਾ ਅਰਜੀ ਨਾਮਨਜੂਰ (Refuse) ਕਰ ਦਿੰਦਾ ਹੈ ਤਾਂ ਇਹ ਲੈਟਰ ਵਿਦਿਆਰਥੀ ਨੂੰ ਨਹੀਂ ਮਿਲੇਗੀ ਤੇ ਉਹ ਆਨਲਾਈਨ ਪੜ੍ਹਾਈ ਨਹੀਂ ਕਰ ਸਕੇਗਾ ਤੇ ਨਾ ਹੀ ਲਾਕਡਾਊਨ ਖੁੱਲ੍ਹੇ ਤੋਂ ਕੈਨੇਡਾ ਜਾ ਸਕੇਗਾ।
ਪਹਿਲਾ ਸਟੈਪ:
ਆਨਲਾਈਨ ਤਰੀਕੇ ਨਾਲ ਵੀਜ਼ਾ ਅਰਜੀ ਅਪਲਾਈ ਕਰਨ ਤੋਂ ਬਾਅਦ ਵਿਦਿਆਰਥੀ ਦੀ ਵੀਜ਼ਾ ਅਰਜੀ ਮਨਜੂਰ ਹੋ ਜਾਂਦੀ ਹੈ ਤੇ ਉਸਨੂੰ Study Permit Approval Letter ਮਿਲ ਜਾਂਦੀ ਹੈ। ਹੁਣ ਉਹ ਆਪਣੇ ਕਾਲਜ ਨਾਲ ਰਾਬਤਾ ਕਰਕੇ ਆਨਲਾਈਨ ਪੜ੍ਹਾਈ ਸ਼ੁਰੂ ਕਰ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਘਰ ਬੈਠੇ ਸੌਖੇ ਢੰਗ ਨਾਲ ਪਾ ਸਕਦੈ ਹੋ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ, ਜਾਣੋ ਕਿਵੇਂ
ਦੂਜਾ ਸਟੈੱਪ:
ਵੀ.ਐੱਫ.ਐੱਸ.ਗਲੋਬਲ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਖੁੱਲ੍ਹਣ 'ਤੇ ਵਿਦਿਆਰਥੀ ਬਾਇਓਮੈਟਰਿਕ ਦੇ ਸਕਦਾ ਹੈ। ਉਹ ਆਪਣਾ ਪਾਸਪੋਰਟ ਜਮਾਂ ਕਰਵਾ ਕੇ ਵੀਜ਼ਾ ਸਟੈਂਪ ਲਗਵਾ ਲਵੇਗਾ ਤੇ ਕੈਨੇਡਾ ਸਰਕਾਰ ਵੱਲੋਂ ਹਰੀ ਝੰਡੀ ਮਿਲਣ 'ਤੇ ਕੈਨੇਡਾ ਜਾ ਕੇ ਬਾਕੀ ਰਹਿੰਦੀ ਆਪਣੀ ਪੜ੍ਹਾਈ ਮੁਕੰਮਲ ਕਰ ਸਕੇਗਾ।
ਵਿਦਿਆਰਥੀ ਨੂੰ Two step ਵੀਜ਼ਾ ਪ੍ਰਣਾਲੀ ਦਾ ਫਾਇਦਾ ਜਾਂ ਨੁਕਸਾਨ..!
ਦੱਸ ਦੇਈਏ ਕਿ Two step ਵੀਜ਼ਾ ਪ੍ਰਣਾਲੀ ਦਾ ਵਿਦਿਆਰਥੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਸਗੋਂ ਇਸ ਦਾ ਉਨ੍ਹਾਂ ਨੂੰ ਦੋਹਰਾ ਫਾਇਦਾ ਹੀ ਹੋਵੇਗਾ।
ਪੜ੍ਹੋ ਇਹ ਵੀ ਖਬਰ - ਸਫਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ ਉਲਟੀ, ਤਾਂ ਜ਼ਰੂਰ ਪੜ੍ਹੋ ਇਹ ਖਬਰ
. ਵਿਦਿਆਰਥੀ ਦਾ ਜੀ. ਆਈ. ਸੀ. ਬਚਿਆ ਰਹੇਗਾ ਤੇ ਵਿਦਿਆਰਥੀ ਦੇ ਅਗਲੇ ਸਾਲ ਦੀ ਪੜ੍ਹਾਈ ਦੌਰਾਨ ਰਿਹਾਇਸ਼ ਤੇ ਖਾਣ ਪਹਿਨਣ ਦੇ ਖਰਚਿਆਂ 'ਚ ਕੰਮ ਆਵੇਗਾ।
. ਉਸਨੂੰ ਨਾ ਕਮਰੇ ਦਾ ਕਿਰਾਇਆ ਭਰਨਾ ਪਵੇਗਾ ਤੇ ਨਾ ਹੀ ਗਰੌਸਰੀ/ਕੱਪੜੇ ਖਰੀਦਣੇ ਪੈਣਗੇ। ਇਸ ਵੇਲੇ ਹਵਾਈ ਸਫਰ ਦੀ ਟਿਕਟ ਬਹੁਤ ਮਹਿੰਗੀ ਹੈ ਤੇ ਜਦ ਆਮ ਵਾਂਗ ਹਾਲਾਤ ਹੋਏ ਤਾਂ ਟਿਕਟ ਸਸਤੀ ਹੋ ਜਾਵੇਗੀ। ਨਾਲ ਹੀ ਵਿਦਿਆਰਥੀ ਆਪਣੇ ਪਰਿਵਾਰ ਨਾਲ ਵੱਧ ਸਮਾਂ ਬਿਤਾ ਸਕੇਗਾ ਕਿਉਂਕਿ ਜੇਕਰ ਇਕ ਵਾਰ ਚਲਿਆ ਗਿਆ ਤਾਂ ਕਈ ਸਾਲ ਵਾਪਸ ਨਹੀਂ ਆਉਂਦਾ।
ਆਨਲਾਈਨ ਪੜ੍ਹਾਈ ਸੌਖੀ ਜਾਂ ਔਖੀ ?
ਆਨਲਾਈਨ ਕਲਾਸਾਂ ਤੋਂ ਪੰਜਾਬ ਦੇ ਵਿਦਿਆਰਥੀ ਡਰ ਰਹੇ ਹਨ। ਪਹਿਲਾ ਡਰ ਕਿ ਪੜ੍ਹਾਈ ਦੇ ਸ਼ੁਰੂ 'ਚ ਅੰਗਰੇਜ਼ੀ ਦੀ ਜ਼ਿਆਦਾ ਸਮਝ ਨਹੀਂ ਲੱਗੇਗੀ। ਜਦਕਿ ਅਜਿਹਾ ਬਿਲਕੁਲ ਨਹੀਂ ਹੈ। ਕਾਲਜਾਂ ਦੇ ਅਧਿਆਪਕਾਂ ਵੱਲੋਂ ਬਹੁਤ ਆਸਾਨ ਅੰਗਰੇਜ਼ੀ ਬੋਲੀ ਜਾਂਦੀ ਹੈ ਤੇ ਬਹੁਤ ਹੌਲੀ ਰਫਤਾਰ ਨਾਲ। ਆਇਲਟਸ ਚੋਂ 6 ਬੈਂਡ ਲੈਣ ਵਾਲਾ ਵਿਦਿਆਰਥੀ ਆਸਾਨੀ ਨਾਲ ਸਮਝ ਸਕਦਾ ਹੈ। ਕਾਲਜਾਂ ਵੱਲੋਂ ਲੈਕਚਰ ਦੀ ਰਿਕਾਰਡਿੰਗ ਦਾ ਲਿੰਕ ਵੀ ਭੇਜਿਆ ਜਾਂਦਾ ਹੈ ਤਾਂ ਕਿ ਵਿਦਿਆਰਥੀ ਇਸਨੂੰ ਦੁਬਾਰਾ ਸੁਣ ਸਕੇ। ਜੇ ਕਿਸੇ ਗੱਲ ਦੀ ਸਮਝ ਨਹੀਂ ਲੱਗਦੀ ਤਾਂ ਉਹ ਉਸੇ ਸਮੇਂ ਆਪਣੇ ਅਧਿਆਪਕ ਨੂੰ ਆਨਲਾਈਨ ਵੀਡੀਓ ਲੈਕਚਰ ਦੌਰਾਨ ਸਵਾਲ ਪੁੱਛ ਸਕਦਾ ਹੈ। ਲੈਪਟਾਪ, ਸਮਾਰਟਫੋਨ, ਹੈੱਡਫੋਨ ਤੇ ਹਾਈਸਪੀਡ ਇੰਟਰਨੈੱਟ ਦਾ ਪ੍ਰਬੰਧ ਪਹਿਲਾਂ ਹੀ ਕਰ ਲੈਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ
“ਵਿਦਿਆਰਥੀਆਂ ਦਾ ਇਹ ਸਵਾਲ ਵੀ ਹੈ ਕਿ ਆਪਣੀ ਕਲਾਸ Deffer (ਅਗਲੇ ਸਮੈਸਟਰ ਲਈ ਅੱਗੇ ਕਰਵਾਉਣਾ) ਕਰਵਾ ਲੈਣੀ ਚਾਹੀਦੀ ਹੈ ਜਾਂ ਨਹੀਂ। ਵਿਦਿਆਰਥੀ ਨੂੰ ਇਹੀ ਸਲਾਹ ਹੈ ਕਿ ਉਹ Deffer ਬਿਲਕੁਲ ਨਾ ਕਰਵਾਏ ਸਗੋਂ ਆਨਲਾਈਨ ਪੜ੍ਹਾਈ ਕਰਕੇ ਆਪਣਾ ਸਮਾਂ ਤੇ ਪੈਸੇ ਦੋਨੋ ਬਚਾਵੇ।”
ਪੜ੍ਹੋ ਇਹ ਵੀ ਖਬਰ - ਸਨੈਕਸ ਦੇ ਤੌਰ ’ਤੇ ਜ਼ਰੂਰ ਖਾਓ ‘ਛੱਲੀ’, ਹੋਣਗੇ ਹੈਰਾਨੀਜਨਕ ਫਾਇਦੇ
ਸਰੀਰਕ ਤਾਜ਼ਗੀ ਬਰਕਰਾਰ ਰੱਖਣ ਲਈ ਰੋਜ਼ ਖਾਓ ‘ਖੀਰੇ’, ਹੋਣਗੇ ਹੈਰਾਨੀਜਨਕ ਫਾਇਦੇ
NEXT STORY