ਜਲੰਧਰ - ਘੁੰਮਣਾ-ਫਿਰਨਾ ਕਿਹਨੂੰ ਪਸੰਦ ਨਹੀਂ ਹੁੰਦਾ ਹੈ। ਘੁੰਮਣ-ਫਿਰਨ ਦਾ ਨਾਂ ਸੁਣਦੇ ਹੀ ਬੱਚੇ ਤੋਂ ਲੈ ਕੇ ਵੱਡੇ ਲੋਕਾਂ ਦਾ ਦਿਲ ਖੁਸ਼ ਹੋ ਜਾਂਦਾ ਹੈ। ਲੋਕ ਆਪਣੇ ਆਪ ਨੂੰ ਤਣਾਅ ਭਰੇ ਮਾਹੌਲ ਤੋਂ ਦੂਰ ਰੱਖਣ ਲਈ ਹੋਰਾਂ ਇਲਾਕਿਆਂ ਅਤੇ ਪਹਾੜਾਂ ਵਿਚ ਘੁੰਮਣ ਚਲੇ ਜਾਂਦੇ ਹਨ। ਦੱਸ ਦੇਈਏ ਕਿ ਕੁਝ ਲੋਕਾਂ ਨੂੰ ਸਫਰ ਦੇ ਦੌਰਾਨ ਜੀ ਮਚਲਾਉਣਾ ਅਤੇ ਉਲਟੀ ਵਰਗਾ ਮਹਿਸੂਸ ਹੁੰਦਾ ਹੈ। ਜਿਸ ਵਜ੍ਹਾ ਨਾਲ ਲੋਕ ਦੂਰ ਦਾ ਸਫਕ ਕਰਨ ਤੋਂ ਡਰਦੇ ਹਨ। ਇਸ ਦਾ ਕਾਰਨ ਪ੍ਰੈਟ੍ਰੋਲ ਦੀ ਸੁਗੰਧ ਅਤੇ ਸਾਰੀਰਕ ਕਮਜ਼ੋਰੀ ਹੋ ਸਕਦੀ ਹੈ। ਅਜਿਹੇ 'ਚ ਜਦੋਂ ਵੀ ਸਫਰ 'ਤੇ ਨਿਕਲੋ ਤਾਂ ਆਪਣੇ ਨਾਲ ਅਜਿਹੀਆਂ ਕੁਝ ਚੀਜ਼ਾਂ ਰੱਖਣ ਨਾਲ ਉਲਟੀ ਨਹੀਂ ਆਵੇਗੀ। ਆਓ ਜਾਣਦੇ ਹਾਂ ਅਜਿਹੀਆਂ ਕੁਝ ਚੀਜ਼ਾਂ ਬਾਰੇ
1. ਕਾਲੀ ਮਿਰਚ
ਘਰ ਤੋਂ ਨਿਕਲਣ ਤੋਂ ਪਹਿਲਾਂ ਇਕ ਕੱਪ ਨਿੰਬੂ ਦਾ ਰਸ ਅਤੇ ਚੁਟਕੀ ਇਕ ਕਾਲੀ ਮਿਰਚ ਮਿਲਾਓ ਅਤੇ ਇਸ ਨੂੰ ਪੀਓ। ਇਸ ਨਾਲ ਰਸਤੇ 'ਚ ਉਲਟੀ ਨਹੀਂ ਆਏਗੀ ਅਤੇ ਸਿਰਦਰਦ ਜਾਂ ਚੱਕਰ ਆਉਣ ਵਰਗੀ ਸਮੱਸਿਆ ਵੀ ਨਹੀਂ ਹੋਵੇਗੀ।
2. ਪੁਦੀਨੇ ਦੀ ਚਾਹ
ਸਫਰ 'ਤੇ ਜਾਣ ਤੋਂ ਪਹਿਲਾਂ 1 ਕੱਪ ਪੁਦੀਨੇ ਦੀ ਚਾਹ ਪੀਓ। ਇਸ ਤੋਂ ਇਲਾਵਾ ਨਾਲ ਕੁਝ ਪੁਦੀਨੇ ਦੀਆਂ ਪੱਤੀਆਂ ਜ਼ਰੂਰ ਰੱਖੋ। ਰਸਤੇ 'ਚ ਜੇ ਮਨ ਖਰਾਬ ਹੋਵੇ ਤਾਂ ਇਸ ਨੂੰ ਚਬਾਉਣ ਨਾਲ ਆਰਾਮ ਮਿਲਦਾ ਹੈ।
3. ਅਦਰਕ ਦੀ ਚਾਹ
ਅਦਰਕ ਦੀ ਚਾਹ ਪੀਣ ਨਾਲ ਵੀ ਫਾਇਦਾ ਹੁੰਦਾ ਹੈ ਇਸ ਲਈ ਘਰ ਤੋਂ ਨਿਕਲਣ ਤੋਂ ਪਹਿਲਾਂ ਇਸ ਦੀ ਵਰਤੋ ਕਰਨ ਨਾਲ ਪਾਚਨ ਸ਼ਕਤੀ ਠੀਕ ਹੁੰਦੀ ਹੈ ਅਤੇ ਇਸ ਨਾਲ ਉਲਟੀ ਵੀ ਨਹੀਂ ਆਉਂਦੀ।
4. ਦਾਲਚੀਨੀ
ਇਸ ਲੀ 1 ਕੱਪ ਪਾਣੀ 'ਚ 1 ਚਮਚ ਦਾਲਚੀਨੀ ਪਾਊਡਰ ਮਿਲਾਕੇ ਉਬਾਲ ਲਓ ਅਤੇ ਇਸ 'ਚ 1 ਚਮਚ ਸ਼ਹਿਦ ਮਿਲਾਕੇ ਪੀਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਜਿਸ ਨਾਲ ਉਲਟੀ ਨਹੀਂ ਆਉਂਦੀ।
ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ
5. ਲੌਂਗ
ਸਫਰ 'ਤੇ ਜਾਣ ਤੋਂ ਪਹਿਲਾਂ 1 ਲੌਂਗ ਚਬਾ ਸਕਦੇ ਹੋ। ਲੌਂਗ ਦੇ ਕੋੜੇਪਨ ਤੋਂ ਬਚਣ ਦੇ ਲਈ ਨਾਲ ਹੀ ਥੋੜ੍ਹਾ ਜਿਹੀ ਸ਼ਹਿਦ ਵੀ ਮਿਲਾ ਲਓ।
ਪੜ੍ਹੋ ਇਹ ਵੀ ਖਬਰ - ਘਰ ਬੈਠੇ ਸੌਖੇ ਢੰਗ ਨਾਲ ਪਾ ਸਕਦੈ ਹੋ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ, ਜਾਣੋ ਕਿਵੇਂ
6. ਇਲਾਇਚੀ
ਸਫਰ ਦੇ ਦੌਰਾਨ ਆਪਣੇ ਨਾਲ ਛੋਟੀ ਇਲਾਇਚੀ ਜ਼ਰੂਰ ਰੱਖੋ ਅਤੇ ਜਦੋਂ ਵੀ ਉਲਟੀ ਮਹਿਸੂਸ ਹੋਵੇ ਤਾਂ ਇਲਾਇਚੀ ਚਬੀ ਲਓ।
ਪੜ੍ਹੋ ਇਹ ਵੀ ਖਬਰ - ਸਨੈਕਸ ਦੇ ਤੌਰ ’ਤੇ ਜ਼ਰੂਰ ਖਾਓ ‘ਛੱਲੀ’, ਹੋਣਗੇ ਹੈਰਾਨੀਜਨਕ ਫਾਇਦੇ
7. ਸੌਂਫ
ਉਲਟੀ ਤੋਂ ਬਚਣ ਦੇ ਲਈ ਸੌਂਫ ਵੀ ਸਭ ਤੋਂ ਬਹਿਤਰੀਨ ਉਪਾਅ ਹੈ। ਸਫਰ ਦੌਰਾਨ ਸੌਂਫ ਚਬਾਉਣ ਨਾਲ ਫਾਦਾ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ
8. ਪਿਆਜ
ਘਰ ਤੋਂ ਨਿਕਲਣ ਤੋਂ ਪਹਿਲਾਂ 1 ਕੱਪ ਪਿਆਜ ਦਾ ਰਸ ਪੀਣ ਨਾਲ ਵੀ ਉਲਟੀ ਨੂੰ ਰੋਕਿਆ ਜਾ ਸਕਦਾ ਹੈ।
ਸਰੀਰਕ ਤਾਜ਼ਗੀ ਬਰਕਰਾਰ ਰੱਖਣ ਲਈ ਰੋਜ਼ ਖਾਓ ‘ਖੀਰੇ’, ਹੋਣਗੇ ਹੈਰਾਨੀਜਨਕ ਫਾਇਦੇ
NEXT STORY