ਜਲੰਧਰ - ਜੇਕਰ ਤੁਸੀਂ ਸਨੈਕਸ ਖਾਣ ਦੀ ਗੱਲ ਕਰ ਰਹੇ ਹੋ ਤਾਂ ਇਸ ਲਈ ਸਭ ਤੋਂ ਵਧੀਆ ਛੱਲੀ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਲੋਕ ਇਸ ਨੂੰ ਬੜੇ ਸੁਆਦ ਨਾਲ ਖਾਣਾ ਪਸੰਦ ਕਰਦੇ ਹਨ। ਛੱਲੀ ਨੂੰ ਮੱਕਾ, ਛੱਲੀ ਅਤੇ ਸਵੀਟ ਕਾਰਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਛੱਲੀ ਖਾਣ 'ਚ ਮਿੱਠੇ ਸਵਾਦ ਦੀ ਹੋਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਛੱਲੀ ਨੂੰ ਉਬਾਲ ਕੇ, ਭੁੰਨ ਕੇ, ਪਕਾ ਕੇ ਕਿਸੇ ਵੀ ਤਰ੍ਹਾਂ ਤੁਸੀਂ ਖਾ ਸਕਦੇ ਹੋ, ਇਸ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਵਿਟਾਮਿਨ, ਮਿਨਰਲਸ ਅਤੇ ਹੋਰ ਪੋਸ਼ਿਟਕ ਤੱਤਾਂ ਨਾਲ ਭਰਪੂਰ ਮੱਕੀ ਦੀ ਵਰਤੋਂ ਨਾ ਸਿਰਫ ਭਾਰ ਘਟਾਉਣ ਦੇ ਕੰਮ ਆਉਂਦੀ ਹੈ ਸਗੋਂ ਇਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਵੀ ਬੱਚ ਸਕਦੇ ਹੋ। ਅੱਜ ਅਸੀਂ ਤੁਹਾਨੂੰ ਛੱਲੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ ਦੇ ਬਾਰੇ ਦੱਸਾਂਗੇ...
ਛੱਲੀ ’ਚ ਪਾਏ ਜਾਣ ਵਾਲੇ ਗੁਣ
100 ਗ੍ਰਾਮ ਛੱਲੀ 'ਚ 86 ਕੈਲੋਰੀ, 1 ਫੀਸਦੀ ਫੈਟ, 0 ਫੀਸਦੀ ਕਲੈਸਟਰੋਲ, 15 ਮਿਲੀਗ੍ਰਾਮ ਸੋਡੀਅਮ, 7 ਫੀਸਦੀ ਪੋਟਾਸ਼ੀਅਮ, 6 ਫੀਸਦੀ ਕਾਰਬੋਹਾਈਡਰੇਟ, 10 ਫੀਸਦੀ ਡਾਈਟਰੀ ਫਾਈਬਰ, 3.2 ਗ੍ਰਾਮ ਸ਼ੂਗਰ, 6 ਫੀਸਦੀ ਪ੍ਰੋਟੀਨ, 11 ਫੀਸਦੀ ਵਿਟਾਮਿਨ ਸੀ, 1 ਫੀਸਦੀ ਕੈਲਸ਼ੀਅਮ, 2 ਫੀਸਦੀ ਲੌਹ, 5 ਫੀਸਦੀ ਵਿਟਾਮਿਨ ਬੀ-6 ਅਤੇ 9 ਫੀਸਦੀ ਮੈਗਨੀਸ਼ੀਅਮ ਹੁੰਦੀ ਹੈ। ਇਸ ਦੇ ਇਲਾਵਾ ਐਂਟੀ ਆਕਸੀਡੇਟ ਅਤੇ ਐਂਟੀ ਇੰਫਲਾਮੈਂਟਰੀ ਵਰਗੇ ਗੁਣ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ।
ਛੱਲੀ ਖਾਣ ਨਾਲ ਹੋਣ ਵਾਲੇ ਫਾਇਦੇ
1. ਅੱਖਾਂ ਲਈ ਫਾਇਦੇਮੰਦ
ਅੱਖਾਂ ਨੂੰ ਸਿਹਤਮੰਦ ਰੱਖਣ ਲਈ ਛੱਲੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ 'ਚ ਕਾਫੀ ਮਾਤਰਾ 'ਚ ਬੀਟਾ-ਕੈਰੋਟੀਨ ਅਤੇ ਵਿਟਾਮਿਨ ਏ ਹੁੰਦਾ ਹੈ, ਜੋ ਅੱਖਾਂ ਦੀ ਹਰ ਸਮੱਸਿਆ ਨੂੰ ਦੂਰ ਕਰਦਾ ਹੈ।
2. ਅਨੀਮੀਆ
ਛੱਲੀ 'ਚ ਵਿਟਾਮਿਨ-ਬੀ 12, ਆਇਰਨ ਅਤੇ ਫੋਲਿਕ ਐਸਿਡ ਹੁੰਦਾ ਹੈ, ਜੋ ਲਾਲ ਖੂਨ ਕੋਸ਼ਿਕਾਵਾਂ ਦੇ ਉਤਪਾਦਨ 'ਚ ਮਦਦ ਕਰਦਾ ਹੈ। ਛੱਲੀ ਦੀ ਵਰਤੋਂ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੁੰਦਾ ਹੈ। ਇਸ ਸਮੇਂ 'ਚ ਜੇਕਰ ਤੁਹਾਨੂੰ ਵੀ ਅਨੀਮੀਆ ਦੀ ਸ਼ਿਕਾਇਤ ਹੈ ਤਾਂ ਤੁਸੀਂ ਵੀ ਆਪਣੀ ਡਾਇਟ 'ਚ ਕੋਰਨ ਨੂੰ ਜ਼ਰੂਰ ਸ਼ਾਮਲ ਕਰੋ।
3. ਐਨਰਜੀ ਬੂਸਟਰ
ਛੱਲੀ ਸਰੀਰ ਨੂੰ ਦਿਨ ਭਰ ਕੰਮ ਕਰਨ ਲਈ ਉਰਜਾ ਦਿੰਦੀ ਹੈ। ਛੱਲੀ 'ਚ ਜਟਿਸ ਕਾਬਸ ਹੁੰਦੇ ਹਨ, ਜੋ ਸਰੀਰ ਨੂੰ ਲੰਬੇ ਸਮੇਂ ਤੱਕ ਊਰਜਾ ਪ੍ਰਦਾਨ ਕਰਦੇ ਹਨ। ਇਸ ਦੇ ਲਈ ਤੁਸੀਂ ਛੱਲੀ ਸਲਾਦ ਨੂੰ ਆਪਣੇ ਨਾਸ਼ਤੇ 'ਚ ਸ਼ਾਮਲ ਕਰ ਸਕਦੇ ਹੋ।
4. ਹੈਲਦੀ ਸਕਿੱਨ
ਕੋਰਨ 'ਚ ਵਿਟਾਮਿਨ-ਸੀ ਅਤੇ ਲਾਈਕੋਪੀਨ ਹੁੰਦਾ ਹੈ, ਜੋ ਤੁਹਾਡੀ ਚਮੜੀ ਨੂੰ ਯੂਵੀ ਕਿਰਨਾਂ ਦੇ ਸੰਪਰਕ 'ਚ ਆਉਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ 'ਚ ਮਦਦ ਕਰਦਾ ਹੈ। ਤੁਸੀਂ ਆਪਣੇ ਚਿਹਰੇ 'ਤੇ ਛੱਲੀ ਸਟਾਰਚ ਜਾਂ ਛੱਲੀ ਦਾ ਤੇਲ ਵੀ ਲਗਾ ਸਕਦੇ ਹੋ। ਇਸ ਦੇ ਇਲਾਵਾ ਤੁਸੀਂ ਇਸ ਨੂੰ ਆਪਣੀ ਡਾਇਟ 'ਚ ਵੀ ਸ਼ਾਮਲ ਕਰ ਸਕਦੇ ਹੋ। ਵਿਟਾਮਿਨ-ਈ ਨਾਲ ਭਰਪੂਰ ਹੋਣ ਦੇ ਕਾਰਨ ਇਹ ਚਿਹਰੇ ਦੇ ਨਿਸ਼ਾਨ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।
5. ਭਾਰ ਘਟਾਉਣ ਅਤੇ ਵਧਾਉਣ 'ਚ ਮਦਦਗਾਰ
ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਛੱਲੀ ਤੁਹਾਡੀ ਮਦਦ ਕਰ ਸਕਦੀ ਹੈ। ਇਸ 'ਚ ਕਾਫੀ ਕੈਲੋਰੀ ਹੁੰਦੀ ਹੈ। ਭਾਰ ਵਧਾਉਣ ਲਈ ਦਿਨ ਭਰ 'ਚ ਤਿੰਨ ਵਾਰੀ ਇਸ ਦੀ ਵਰਤੋਂ ਕਰੋ ਅਤੇ ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਿਰਫ ਨਾਸ਼ਤੇ 'ਚ ਹੀ ਇਸ ਦੀ ਵਰਤੋ ਕਰੋ। ਇਸ ਨਾਲ ਪੇਟ ਭਰਿਆ-ਭਰਿਆ ਰਹਿੰਦਾ ਹੈ।
6. ਸਰੀਰ ਦੀ ਇਮਿਊਨਿਟੀ ਪਾਵਰ ਵਧਾਏ
ਪ੍ਰੋਟੀਨ ਦੂਜਾ ਅਜਿਹਾ ਨਿਊਟ੍ਰੀਐਂਟ ਹੈ, ਜਿਸ ਦੀ ਸਰੀਰ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ। ਇਸ ਦਾ ਕੰਮ ਸਰੀਰਕ ਸੈੱਲਾਂ ਨੂੰ ਬਾਹਰੀ ਟੁੱਟ-ਭੱਜ ਤੋਂ ਬਚਾਉਣਾ, ਮਸਲ ਬਣਾਉਣਾ ਅਤੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਣਾ ਹੁੰਦਾ ਹੈ। ਛੱਲੀ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ
7. ਫਾਈਬਰ ਨਾਲ ਭਰਪੂਰ
ਕੋਰਨ 'ਚ ਭਰਪੂਰ ਡਾਈਟਰੀ ਫਾਈਬਰ ਹੁੰਦਾ ਹੈ, ਜੋ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਕਬਜ਼ ਵਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਤੁਸੀਂ ਸ਼ਾਮ ਦੇ ਸਨੈਕ ਦੇ ਰੂਪ 'ਚ ਕਾਰਨ ਸਲਾਦ ਜਾਂ ਉਬਲਦੇ ਹੋਏ ਸਵੀਟ ਕੋਰਨ ਦਾ ਮਜ਼ਾ ਲੈ ਸਕਦੇ ਹੋ।
8. ਕਲੈਸਟਰੋਲ ਨੂੰ ਕਰੋ ਕੰਟਰੋਲ
ਛੱਲੀ 'ਚ ਵਿਟਾਮਿਨ ਸੀ, ਕੈਰੋਟੇਨਾਈਡ ਅਤੇ ਫਾਈਬਰ ਹੁੰਦਾ ਹੈ, ਜੋ ਸਰੀਰ 'ਚ ਕਲੈਸਟਰੋਲ ਨੂੰ ਘੱਟ ਕਰਕੇ ਖੂਨ ਦੀਆਂ ਕੋਸ਼ਿਕਾਵਾਂ ਨੂੰ ਸਾਫ ਕਰਦਾ ਹੈ ਅਤੇ ਹਿਰਦੇ ਨੂੰ ਸਹੀ ਤਰ੍ਹਾਂ ਨਾਲ ਕੰਮ ਕਰਨ 'ਚ ਮਦਦ ਕਰਦਾ ਹੈ। ਨਾਲ ਹੀ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ 'ਚ ਰੱਖਦਾ ਹੈ।
ਪੜ੍ਹੋ ਇਹ ਵੀ ਖਬਰ - ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ
ਪੜ੍ਹੋ ਇਹ ਵੀ ਖਬਰ - ਚਟਪਟੇ, ਮਸਾਲੇਦਾਰ ਗੋਲਗੱਪੇ ਵਿਚ ਲੁਕਿਆ ਹੈ ਸਿਹਤ ਦਾ ਰਾਜ਼, ਸੁਣ ਹੋ ਜਾਵੋਗੇ ਹੈਰਾਨ
9. ਕੈਂਸਰ ਤੋਂ ਬਚਾਅ
ਇਸ 'ਚ ਐਂਟੀ ਆਕਸੀਡੈਂਟ ਅਤੇ ਫਲੇਨੇਨਾਈਡ ਗੁਣ ਹੁੰਦੇ ਹਨ, ਜੋ ਕੈਂਸਰ ਵਰਗੀ ਗੰਭੀਰ ਬੀਮਾਰੀ ਦੇ ਖਤਰੇ ਨੂੰ ਘੱਟ ਕਰਦੇ ਹਨ। ਛੱਲੀ 'ਚ ਮੌਜੂਦ ਫੈਰਲਿਕ ਐਸਿਡ ਬ੍ਰੈਸਟ ਕੈਂਸਰ ਹੋਣ ਤੋਂ ਬਚਾਉਂਦਾ ਹੈ।
ਪੜ੍ਹੋ ਇਹ ਵੀ ਖਬਰ - ਸਿਰ ਦਰਦ ਦੂਰ ਕਰਨ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਦੈ ‘ਅਦਰਕ ਦਾ ਪਾਣੀ’
ਸਿਰ ਦਰਦ ਦੂਰ ਕਰਨ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਦੈ ‘ਅਦਰਕ ਦਾ ਪਾਣੀ’
NEXT STORY