ਜਲੰਧਰ - ਖੀਰਾ ਖਾਣਾ ਸਿਹਤ ਲਈ ਫਾਇਦੇਮੰਦ ਹੈ, ਕਿਉਂਕਿ ਇਸ ’ਚ ਪੋਸ਼ਕ ਤੱਤਾਂ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਲੋਕਾਂ ਵਲੋਂ ਖੀਰੇ ਦੀ ਸਭ ਤੋਂ ਜ਼ਿਆਦਾ ਵਰਤੋਂ ਸਲਾਦ ਦੇ ਰੂਪ ’ਚ ਕੀਤੀ ਜਾਂਦੀ ਹੈ। ਖੀਰੇ ਵਿਚ 96 ਫੀਸਦੀ ਪਾਣੀ ਹੁੰਦਾ ਹੈ, ਜਿਸ ਨੂੰ ਖਾਣ ਨਾਲ ਸਰੀਰ 'ਚ ਤਾਜ਼ਗੀ ਬਣੀ ਰਹਿੰਦੀ ਹੈ। ਇਸ ਵਿਚ ਵਿਟਾਮਿਨ-ਏ, ਸੀ, ਮੈਗਨੀਜ, ਪੋਟਾਸ਼ੀਅਮ ਅਤੇ ਸਲਫਰ ਹੁੰਦਾ ਹੈ, ਜੋ ਐਂਟੀਐਕਸੀਡੈਂਟ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਫਾਸਟ ਫੂਡ ਜਾਂ ਸੈਂਡਵਿੱਚ 'ਚ ਵੀ ਕੀਤੀ ਜਾਂਦੀ ਹੈ। ਖੀਰਾ ਖਾਣ ਨਾਲ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਹੈ। ਖੀਰੇ ਵਿਚ ਕਾਫੀ ਮਾਤਰਾ ਵਿਚ ਮਿਨਰਲਸ ਵੀ ਪਾਏ ਜਾਂਦੇ ਹਨ। 100 ਗ੍ਰਾਮ ਖੀਰੇ ਵਿਚ 54 ਕੈਲੋਰੀ ਊਰਜਾ ਮੌਜੂਦ ਹੁੰਦੀ ਹੈ।
1. ਕਿਡਨੀ ਸਟੋਨ
ਭੋਜਨ 'ਚ ਹਰ ਰੋਜ਼ ਇਸਦੀ ਵਰਤੋਂ ਕਰਨ ਨਾਲ ਪੱਥਰੀ ਘੁੱਲ ਕੇ ਨਿਕਲਣ ਲੱਗ ਜਾਂਦੀ ਹੈ। ਇਹ ਪਿੱਤੇ ਅਤੇ ਕਿਡਨੀ ਦੀ ਪੱਥਰੀ ਤੋਂ ਬਚਾ ਕੇ ਰੱਖਦਾ ਹੈ। ਖੀਰੇ ਦੇ ਰਸ ਨੂੰ ਦਿਨ 'ਚ 2-3 ਵਾਰ ਪੀਣਾ ਲਾਭਕਾਰੀ ਹੁੰਦਾ ਹੈ।
2. ਸਿਰ ਦਰਦ ਦੂਰ
ਅੱਜਕੱਲ੍ਹ 10 'ਚੋਂ ਸੱਤ ਲੋਕ ਸਿਰ ਦਰਦ ਦੀ ਬੀਮਾਰੀ ਤੋਂ ਬੜੇ ਪਰੇਸ਼ਾਨ ਹਨ। ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਖੀਰਾ ਖਾਓ, ਇਸ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।
3. ਮੂੰਹ ਦੀ ਬਦਬੂ
ਜੇਕਰ ਰੋਜ਼ ਦੰਦ ਸਾਫ ਕਰਨ ਦੇ ਬਾਵਜੂਦ ਮੂੰਹ 'ਚੋਂ ਬਦਬੂ ਆ ਰਹੀ ਹੋਵੇ ਤਾਂ ਮੂੰਹ 'ਚ ਖੀਰੇ ਦਾ ਇਕ ਟੁਕੜਾ ਰੱਖ ਲਓ। ਇਸ ਨਾਲ ਸਾਰੇ ਜੀਵਾਣੂ ਮਾਰ ਜਾਣਗੇ।
4. ਭਾਰ ਘਟਾਉਣ ਲਈ
ਖੀਰੇ 'ਚ ਕੈਲਰੀ ਘੱਟ ਹੁੰਦੀ ਹੈ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਭੁੱਖ ਸ਼ਾਂਤ ਕਰਨ ਲਈ ਖੀਰਾ ਖਾਣਾ ਚਾਹੀਦਾ ਹੈ। ਇਸ ਨਾਲ ਭਾਰ ਜ਼ਰੂਰ ਘੱਟੇਗਾ।
5. ਦਿਲ ਲਈ ਫਾਇਦੇਮੰਦ
ਖੀਰੇ 'ਚ ਕਲੈਸਟ੍ਰੋਲ ਬਿਲਕੁੱਲ ਨਹੀਂ ਹੁੰਦਾ। ਇਸੇ ਲਈ ਦਿਲ ਦੇ ਮਰੀਜ਼ਾਂ ਲਈ ਖੀਰਾ ਖਾਣਾ ਚੰਗਾ ਹੁੰਦਾ ਹੈ।
6. ਕਬਜ਼
ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਤੁਹਾਨੂੰ ਖੀਰਾ ਖਾਣਾ ਚਾਹੀਦਾ ਹੈ। ਖਾਲੀ ਪੇਟ ਖੀਰਾ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸੇ ਲਈ ਇਸ ਨੂੰ ਆਪਣੇ ਭੋਜਨ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
7. ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਪਾਉਣ ਲਈ ਖੀਰਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਕਾਰਨ ਬਲੱਡ ਦਾ ਪੱਧਰ ਸਹੀ ਰੱਖਣ 'ਚ ਮਦਦ ਮਿਲਦੀ ਹੈ।
8. ਕੈਂਸਰ ਲਈ ਫਾਇਦੇਮੰਦ
ਇਸ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਤੱਤ ਹਨ ਜੋ ਕਿ ਕੈਂਸਰ ਨੂੰ ਰੋਕਣ 'ਚ ਮਦਦ ਕਰਦੇ ਹਨ।
9. ਪਾਣੀ ਦੀ ਕਮੀ
ਖੀਰੇ 'ਚ ਪਾਣੀ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ।
ਪੜ੍ਹੋ ਇਹ ਵੀ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ
ਪੜ੍ਹੋ ਇਹ ਵੀ - ਸਨੈਕਸ ਦੇ ਤੌਰ ’ਤੇ ਜ਼ਰੂਰ ਖਾਓ ‘ਛੱਲੀ’, ਹੋਣਗੇ ਹੈਰਾਨੀਜਨਕ ਫਾਇਦੇ
10. ਮਾਹਾਵਾਰੀ ਦੇ ਦਰਦ 'ਚ ਫਾਇਦੇਮੰਦ
ਜਿਨ੍ਹਾਂ ਲੜਕੀਆਂ ਨੂੰ ਮਾਹਾਵਾਰੀ ਦੇ ਸਮੇਂ ਜ਼ਿਆਦਾ ਦਰਦ ਹੁੰਦਾ ਹੈ। ਉਹ ਦਹੀਂ 'ਚ ਖੀਰੇ ਨੂੰ ਕੱਦੂਕਸ ਕਰਕੇ ਉਸ 'ਚ ਪੁਦੀਨਾ, ਕਾਲਾ ਨਮਕ, ਕਾਲੀ ਮਿਰਚ, ਜ਼ੀਰਾ ਅਤੇ ਹਿੰਗ ਪਾ ਕੇ ਖਾਓ। ਇਸ ਨਾਲ ਆਰਾਮ ਮਿਲੇਗਾ।
ਪੜ੍ਹੋ ਇਹ ਵੀ - ਘਰ ਬੈਠੇ ਸੌਖੇ ਢੰਗ ਨਾਲ ਪਾ ਸਕਦੈ ਹੋ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ, ਜਾਣੋ ਕਿਵੇਂ
ਪੜ੍ਹੋ ਇਹ ਵੀ - ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ
ਸਨੈਕਸ ਦੇ ਤੌਰ ’ਤੇ ਜ਼ਰੂਰ ਖਾਓ ‘ਛੱਲੀ’, ਹੋਣਗੇ ਹੈਰਾਨੀਜਨਕ ਫਾਇਦੇ
NEXT STORY