ਜਲੰਧਰ— ਚਾਈਨੀਜ਼ ਖਾਣ ਦੇ ਸ਼ੌਕੀਨ ਕਈ ਲੋਕ ਹੁੰਦੇ ਹਨ। ਲੜਕੀਆਂ ਨੂੰ ਮੈਗੀ ਬਹੁਤ ਪਸੰਦ ਹੁੰਦੀ ਹੈ। ਉਹ ਵੱਖ-ਵੱਖ ਤਰੀਕਿਆ ਨਾਲ ਇਸ ਨੂੰ ਬਣਾਉਂਦੀਆਂ ਹਨ। ਆਓ ਅੱਜ ਜਾਣਦੇ ਹਾਂ ਚਾਈਨੀਜ਼ ਸਟਾਇਲ ਮੈਗੀ ਬਣਾਉਣਾ, ਜੋ ਬਣਾਉਣ 'ਚ ਅਸਾਨ ਅਤੇ ਖਾਣ 'ਚ ਬਹੁਤ ਸਵਾਦ ਵੀ ਹੁੰਦੀ ਹੈ।
ਸਮੱਗਰੀ
-ਮੈਗੀ (ਉਬਲੀ ਹੋਈ)
-1 ਫਲੀ ਲਸਣ
-1ਚਮਚ ਤੇਲ
-1 ਫਲੀ ਅਦਰਕ
-1 ਕੱਪ ਪਿਆਜ਼ (ਕੱਟੇ ਹੋਏ)
-1 ਕੱਪ ਗਾਜਰ ਅਤੇ ਫਲੀਆ (ਕੱਟੀਆ ਹੋਈਆ)
-ਨਮਕ ਸਵਾਦ ਅਨੁਸਾਰ
-1/2 ਚਮਚ ਸੋਇਆ ਸਾਸ
-1/2 ਚਮਚ ਵਿਨੇਗਰ
-ਮੈਗੀ ਮਸਾਲਾ
ਵਿਧੀ
1. ਇੱਕ ਪੈਨ 'ਚ ਤੇਲ ਪਾ ਕੇ ਗਰਮ ਕਰੋ । ਹੁਣ ਇਸ 'ਚ ਲਸਣ ਅਤੇ ਅਦਰਕ ਪਾ ਕੇ ਹਲਕਾ ਭੁੰਨ ਲਓ
2. ਹੁਣ ਇਸ 'ਚ ਪਿਆਜ਼ ,ਗਾਜਰ ਅਤੇ ਫਲੀਆ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ 'ਚ ਨਮਕ, ਟਮਾਟਰ ਸੋਸ, ਸੋਇਆ ਸਾਸ, ਵਿਨੇਗਰ ਅਤੇ ਮੈਗੀ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾ ਕੋ ਪਕਾਓ।
3. ਹੁਣ ਇਸ ਮਿਸ਼ਰਨ 'ਚ ਮੈਗੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਪਕਾਓ।
4.ਚਾਈਨੀਜ਼ ਮੈਗੀ ਤਿਆਰ ਹੈ। ਇਸ ਨੂੰ ਗਰਮਾ-ਗਰਮ ਪਰੋਸੋ।
ਪਤਨੀਆਂ ਦੀਆਂ ਇਨ੍ਹਾਂ ਆਦਤਾਂ ਨਾਲ ਪਤੀ ਹੁੰਦੇ ਹਨ ਦੂਰ
NEXT STORY