ਮੁੰਬਈ— ਨਾਰੀਅਲ ਪਾਗ, ਇਹ ਉੱਤਰੀ ਭਾਰਤ 'ਚ ਬਣਾਈ ਜਾਣ ਵਾਲੀ ਮਿਠਾਈ ਹੈ। ਇਸ ਮਿਠਾਈ ਨੂੰ ਬਣਾਉਣਾ ਬਹੁਤ ਆਸਾਨ ਹੈ ਅਤੇ ਇਹ ਖਾਣ 'ਚ ਵੀ ਬਹੁਤ ਸੁਆਦ ਹੁੰਦੀ ਹੈ। ਇਸਦੇ ਇਲਾਵਾ ਇਸ ਮਿਠਾਈ ਨੂੰ ਤੁਸੀਂ ਵਰਤ 'ਚ ਵੀ ਖਾ ਸਕਦੇ ਹੋ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ
ਸਮੱਗਰੀ
- 3 ਕੱਪ ਸੁੱਕਾ ਨਾਰੀਅਲ (ਕੱਦੂਕਸ ਕੀਤਾ ਹੋਇਆ)
- 2 ਕੱਪ ਚੀਨੀ
- ਅੱਧਾ ਕੱਪ ਮੇਵਾ (ਕਾਜੂ, ਕਿਸ਼ਮਿਸ਼, ਬਦਾਮ)
- 2 ਕੱਪ ਪਾਣੀ
- ਘਿਓ ਜ਼ਰੂਰਤ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਇੱਕ ਕੜਾਹੀ 'ਚ ਚੀਨੀ ਅਤੇ ਪਾਣੀ ਪਾ ਕੇ ਚਾਸ਼ਨੀ ਤਿਆਰ ਕਰ ਲਓ। ਇਸ ਗੱਲ ਦਾ ਧਿਆਨ ਰੱਖੋ ਕਿ ਚਾਸ਼ਨੀ ਗਾੜੀ ਹੋਣੀ ਚਾਹੀਦੀ ਹੈ।
2. ਹੁਣ ਇੱਕ ਥਾਲੀ 'ਚ ਘਿਓ ਲਗਾਓ ।
3. ਇਸਦੇ ਬਾਅਦ ਤਿਆਰ ਕੀਤੀ ਗਈ ਚਾਸ਼ਨੀ 'ਚ ਕੱਦੂਕਸ ਕੀਤਾ ਹੋਇਆ ਨਾਰੀਅਲ ਪਾ ਕੇ ਚੰਗੀ ਤਰ੍ਹਾਂ ਮਿਲਾਓ।
4. ਚਾਸ਼ਨੀ ਅਤੇ ਨਾਰੀਅਲ ਨਾਲ ਤਿਆਰ ਕੀਤਾ ਮਿਸ਼ਰਨ ਥਾਲੀ 'ਚ ਫਿਲਾ ਦਿਓ।
5. ਹੁਣ ਉੱਪਰ ਬਾਰੀਕ ਕੱਟਿਆਂ ਹੋਇਆ ਮੇਵਾ ਫੇਲਾ ਕੇ ਚਮਚ ਦੀ ਮਦਦ ਨਾਲ ਦਬਾ ਦਿਓ।
6. ਠੰਡਾ ਹੋਣ ਤੇ ਇਸਨੂੰ ਆਪਣੇ ਮੰਨਪਸੰਦ ਆਕਾਰ 'ਚ ਕੱਟ ਲਓ।
7. ਤੁਹਾਡੀ ਨਾਰੀਅਲ ਪਾਗ ਮਿਠਾਈ ਤਿਆਰ ਹੈ।
ਬੀਮਾਰੀਆਂ ਨੂੰ ਦੂਰ ਰੱਖਣ ਲਈ ਅਪਣਾਓ ਇਹ ਨੁਸਖਾ
NEXT STORY