Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 11, 2026

    4:38:00 PM

  • sachin pilot at pargat singh s induction ceremony

    'ਕਪਤਾਨ ਨੂੰ ਮਿਲੀ ਅਜਿਹੀ ਟੀਮ ਜੋ ਕਿਸੇ ਕੋਲ ਨਹੀਂ',...

  • a new twist in the nana patekar death case

    ਨਾਨਾ ਪਾਟੇਕਰ ਦੀ ਮੌਤ ਦੇ ਮਾਮਲੇ 'ਚ ਨਵਾਂ ਮੌੜ...

  • raja warring mentioned channi s name from the stage

    ਤਾਜਪੋਸ਼ੀ ਮੌਕੇ ਰਾਜਾ ਵੜਿੰਗ ਨੇ ਸਟੇਜ ਤੋਂ ਲਿਆ ਚੰਨੀ...

  • raja warring clarified his stance

    'ਭਾਵੇਂ ਸਚਿਨ ਪਾਇਲਟ ਮੇਰੀ ਟਿਕਟ ਕੱਟ ਦੇਣ ਪਰ...',...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • ਵਾਰਤਾਲਾਪ ਰਾਹੀਂ ਹਰਮਨ ਪਿਆਰਾ ਹੋਣ ਲਈ ਅਮਲ ਕਰੋਂ ਇਨ੍ਹਾਂ ਸੂਤਰਾਂ ’ਤੇ...

LIFE-STYLE News Punjabi(ਲਾਈਫ ਸਟਾਈਲ)

ਵਾਰਤਾਲਾਪ ਰਾਹੀਂ ਹਰਮਨ ਪਿਆਰਾ ਹੋਣ ਲਈ ਅਮਲ ਕਰੋਂ ਇਨ੍ਹਾਂ ਸੂਤਰਾਂ ’ਤੇ...

  • Edited By Rajwinder Kaur,
  • Updated: 08 May, 2020 02:05 PM
Jalandhar
conversation popular
  • Share
    • Facebook
    • Tumblr
    • Linkedin
    • Twitter
  • Comment

ਡਾ: ਹਰਜਿੰਦਰ ਵਾਲੀਆ

ਸ਼ੋਹਰਤ ਦੀ ਤਾਂਘ ਮਨੁੱਖੀ ਦਿਲ ਵਿਚ ਮਚਲਦੀ ਰਹਿੰਦੀ ਹੈ। ਹਰ ਵਿਅਕਤੀ ਨਾਮ, ਕਾਮ, ਦਾਮ ਅਤੇ ਸਨਮਾਨ ਦੀ ਚਾਹਤ ਰੱਖਦਾ ਹੈ। ਦੌਲਤ, ਸ਼ੋਹਰਤ ਅਤੇ ਸੱਤਾ ਦੀ ਪ੍ਰਾਪਤੀ ਲਈ ਮਨੁੱਖੀ ਕਿੰਨੇ ਹੀ ਤਰ੍ਹਾਂ ਦੇ ਪਾਪੜ ਵੇਲਦਾ ਹੈ। ਇਸ ਧਰਤੀ ’ਤੇ ਜਨਮ ਲੈਣ ਅਤੇ ਸਦਾ ਲਈ ਅੱਖਾਂ ਮੀਟਣ ਤੱਕ ਦੋ ਕਾਰਜ ਮਨੁੱਖ ਹਮੇਸ਼ਾ ਕਰਦਾ ਹੈ, ਇਕ ਸਾਹ ਲੈਣਾ, ਦੂਜਾ ਸੰਚਾਰ ਕਰਨਾ। ਸੰਚਾਰ ਸਾਡੀ ਜ਼ੁਬਾਨ ਵੀ ਕਰਦੀ ਹੈ। ਸਾਡੀਆਂ ਸਰੀਰਕ ਹਰਕਤਾਂ ਵੀ ਕਰਦੀਆਂ ਹਨ, ਸਾਡਾ ਵਿਵਹਾਰ ਵੀ ਕਰਦਾ ਹੈ, ਸਾਡੇ ਕੱਪੜੇ ਵੀ ਕਰਦੇ ਹਨ। ਸਾਡੀ ਸਮਾਜਿਕ ਹੈਸੀਅਤ ਬਣਾਉਣ ਵਿਚ ਸਾਡੀ ਜ਼ੁਬਾਨ, ਸਾਡੀ ਬੋਲੀ, ਸਾਡਾ ਗੱਲਬਾਤ ਕਰਨ ਦਾ ਢੰਗ, ਸਾਡੇ ਮੁਸਕਰਾਉਣ ਦਾ ਤਰੀਕਾ, ਸਾਡੀ ਜ਼ੁਬਾਨ ਦੇ ਉਤਰਾਅ ਚੜ੍ਹਾਅ, ਸਾਡੀ ਸ਼ਬਦ ਚੋਣ ਅਤੇ ਸ਼ਬਦਾਂ ਦੇ ਉਚਾਰਣ ਦੇ ਢੰਗ ਦਾ ਅਹਿਮ ਰੋਲ ਹੁੰਦਾ ਹੈ। ਪ੍ਰਸੰਨਤਾ ਕਿਤੋਂ ਮੰਗਿਆਂ ਨਹੀਂ ਮਿਲਦੀ। ਇਹ ਤਾਂ ਕਮਾਉਣੀ ਪੈਂਦੀ ਹੈ। ਇਸ ਨੂੰ ਕਮਾਉਣ ਲਈ ਸਾਨੂੰ ਲੋਕ ਵਿਹਾਰ ਵਿਚ ਨਿਪੁੰਨ ਹੋਣਾ ਜ਼ਰੂਰੀ ਹੁੰਦਾ ਹੈ। ਸਮਾਜ ਵਿਚ ਪ੍ਰਸੰਸਾ ਅਤੇ ਪਿਆਰ ਪ੍ਰਾਪਤ ਕਰਨ ਦਾ ਵੱਡਾ ਹੁਨਰ ਗੱਲਬਾਤ ਕਰਨ ਦੀ ਕਲਾ ਵਿਚ ਸਮਾਇਆ ਹੁੰਦਾ ਹੈ। ਵਾਰਤਾਲਾਪ ਦੀ ਕਲਾ ਵਿਚ ਨਿਪੁੰਨ ਵਿਅਕਤੀ ਵੇਖਦੇ ਵੇਖਦੇ ਸਫਲਤਾ ਦੀਆਂ ਪੌੜੀਆਂ ਚੜ੍ਹ ਸਫਲਤਾ ਦੇ ਸਿਖਰ ਤੇ ਖੜ੍ਹੇ ਨਜ਼ਰ ਆਉਂਦੇ ਹਨ। ਇਹ ਅਜਿਹਾ ਹੁਨਰ ਹੈ ਜੋ ਹਰ ਪਲ ਅਤੇ ਹਰ ਖੇਤਰ ਵਿਚ ਲੋੜੀਂਦਾ ਹੈ। ਇਸ ਲਈ ਜ਼ਿੰਦਗੀ ਵਿਚ ਸਫਲਤਾ ਦੇ ਚਾਹਵਾਨ ਵਿਅਕਤੀਆਂ ਨੂੰ ਗੱਲਬਤਾ ਵਿਚ ਮਾਹਿਰ ਬਣਨ ਦੇ ਨੁਕਤੇ ਸਿੱਖਣੇ ਬਹੁਤ ਜ਼ਰੂਰੀ ਹਨ।

1. ਪ੍ਰਸੰਸਾ ਕਰਨਾ ਵੀ ਇਕ ਕਲਾ ਹੈ
ਕੀ ਤੁਸੀਂ ਇਹ ਕਲਾ ਜਾਣਦੇ ਹੋ? ਕੀ ਤੁਸੀਂ ਦੂਜਿਆਂ ਦੀ ਪ੍ਰਸੰਸਾ ਕਰਨ ਵਿਚ ਕੰਜੂਸੀ ਤਾਂ ਨਹੀਂ ਵਰਤ ਰਹੇ। ਇਹ ਖਿਆਲ ਰੱਖਣਾ ਵੀ ਜ਼ਰੂਰੀ ਹੈ ਕਿ ਚਾਪਲੂਸੀ ਅਤੇ ਪ੍ਰਸੰਸਾ ਵਿਚ ਅੰਤਰ ਹੈ। ਚਾਪਲੂਸੀ ਕਿਸੇ ਮਕਸਦ ਨੂੰ ਲੈ ਕੇ ਅਤੇ ਵਧਾ ਚੜ੍ਹਾ ਕੇ ਕੀਤੀ ਤਾਰੀਫ ਹੁੰਦੀ ਹੈ। ਇਸ ਤੋਂ ਬਚਣਾ ਚਾਹੀਦਾ ਹੈ। ਹਰ ਵਿਅਕਤੀ ਵਿਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ। ਉਸਨੂੰ ਪਛਾਣ ਕੇ ਖੁੱਲ੍ਹ ਦਿਲੀ ਨਾਲ ਉਸਦੀ ਪ੍ਰਸੰਸਾ ਕਰੋ। ਕਿਸੇ ਅਜਨਬੀ ਨਾਲ ਵੀ ਵਾਰਤਾਲਾਪ ਸ਼ੁਰੂ ਕਰਨ ਸਮੇਂ ਉਸਦੀ ਦਿੱਖ, ਕੱਪੜੇ, ਰੰਗ ਰੂਪ ਅਤੇ ਵਾਲਾਂ ਆਦਿ ਨੂੰ ਚੰਗੀ ਤਰ੍ਹਾਂ ਪਰਖੋ ਅਤੇ ਪ੍ਰਸੰਸਾਯੋਗ ਚੀਜ਼ ਦੀ ਪ੍ਰਸੰਸਾ ਕਰਨਾ ਨਾ ਭੁੱਲੋ। ਹੱਸਦੇ ਬੁੱਲ੍ਹ ਅਤੇ ਮੁਸਕਰਾਉਂਦੀਆਂ ਅੱਖਾਂ ਨਾਲ ਕੀਤੀ ਤਾਰੀਫ ਤੁਹਾਡੀ ਗੱਲਬਾਤ ਲਈ ਵਧੀਆ ਮਾਹੌਲ ਸਿਰਜਣ ਵਿਚ ਸਹਾਈ ਹੁੰਦੀ ਹੈ।

PunjabKesari

2. ਬਹਿਸ ਤੋਂ ਬਚੋ
ਬਹਿਸ ਵਿਚ ਜਿੱਤਣ ਦਾ ਇਕੋ ਇਕ ਢੰਗ ਹੈ ਕਿ ਬਹਿਸ ਕੀਤੀ ਹੀ ਨਾ ਜਾਵੇ। ਸੰਵਾਦ ਰਚਾਓ ਵਿਵਾਦ ਨਹੀਂ। ਵਾਦ ਵਿਵਾਦ ਵਿਚੋਂ ਜਿੱਤ ਕੇ ਕੀ ਪ੍ਰਾਪਤ ਹੁੰਦਾ ਹੈ, ਕੁਝ ਵੀ ਨਹੀਂ, ਸਿਰਫ ਹਉਮੈ ਨੂੰ ਹੀ ਪੱਠੇ ਪੈਂਦੇ ਹਨ। ਬਹਿਸ ਕਰਨ ਵਾਲੇ ਅਤੇ ਬਹਿਸ ਵਿਚ ਜਿੱਤ ਕੇ ਹਉਮੈ ਨੂੰ ਸੰਤੁਸ਼ਟ ਕਰਨ ਵਾਲੇ ਵਿਅਕਤੀ ਕਦੇ ਵੀ ਦੂਜਿਆਂ ਦੀ ਪ੍ਰਸੰਸਾ ਦੇ ਪਾਤਰ ਨਹੀਂ ਬਣ ਸਕਦੇ। ਬਹਿਸ ਜਿੱਥੇ ਤੁਹਾਨੂੰ ਅਲੋਕਪ੍ਰਿਯ ਬਣਾਉਂਦੀ ਹੈ, ਉਥੇ ਤੁਹਾਡੇ ਦੋਸਤਾਂ ਦੀ ਗਿਣਤੀ ਵੀ ਘਟਾਉਂਦੀ ਹੈ।

3. ਦੂਜਿਆਂ ਵਿਚ ਦਿਲਚਸਪੀ ਲਵੋ-
ਚੰਗਾ ਵਾਰਤਾਲਾਪਕਾਰ ਬਣਨ ਲਈ ਤੁਹਾਨੂੰ ਦੂਜਿਆਂ ਵਿਚ ਦਿਲਚਸਪੀ ਲੈਣੀ ਜ਼ਰੂਰੀ ਹੈ। ਜੋ ਵੀ ਵਿਅਕਤੀ ਤੁਹਾਨੂੰ ਗੱਲ ਸੁਣਾ ਰਿਹਾ ਹੈ, ਉਸਦੀ ਇੱਛਾ ਹੋਵੇਗੀ, ਤੁਸੀਂ ਉਸਦੀਆਂ ਗੱਲਾਂ ਧਿਆਨ ਅਤੇ ਦਿਲਚਸਪੀ ਨਾਲ ਸੁਣੋ। ਉਸਨੂੰ ਹੋਰ ਉਤਸ਼ਾਹਿਤ ਕਰਨ ਲਈ ਤੁਹਾਨੂੰ ਹੁੰਗਾਰਾ ਦੇਣਾ ਚਾਹੀਦਾ ਹੈ। ਅੱਛਾ ਫਿਰ, ਅੱਗੇ ਕੀ ਹੋਇਆ ਆਦਿ ਹੁੰਗਾਰੇ ਲਈ ਚੰਗੇ ਸ਼ਬਦ ਹਨ ਜਾਂ ਫਿਰ ਸਵਾਲ ਕਰ ਲੈਣਾ ਵੀ ਠੀਕ ਹੁੰਦਾ ਹੈ। ਕਈ ਵਾਰ ਜਦੋਂ ਕੋਈ ਆਪਣੀ ਗੱਲ ਕਹਿ ਰਿਹਾ ਹੁੰਦਾ ਹੈ ਤਾਂ ਕਈ ਲੋਕ ਇੱਧਰ ਉਧਰ ਦੇਖਣਾ ਸ਼ੁਰੂ ਕਰ ਦਿੰਦੇ ਹਨ ਜੋ ਇਸ ਗੱਲ ਦਾ ਸੰਕੇਤ ਹੈ ਕਿ ਉਹ ਗੱਲਬਾਤ ਵਿਚ ਦਿਲਚਸਪੀ ਨਹੀਂ ਦਿਖਾ ਰਹੇ। ਚੰਗੀ ਗੱਲਬਾਤ ਦਾ ਹੁਨਰ ਜਾਨਣ ਵਾਲੇ ਲੋਕ ਨਾ ਸਿਰਫ ਬੋਲਣ ਵਾਲੇ ਦਾ ਹੁੰਗਾਰਾ ਭਰਦੇ ਹਨ, ਬਲਕਿ ਅੱਖਾਂ ਵਿਚ ਅੱਖਾਂ ਪਾ ਕੇ ਬੋਲਣ ਵਾਲੇ ਨੂੰ ਇਹ ਦਰਸਾਉਂਦੇ ਹਨ ਕਿ ਉਸਦੀਆਂ ਗੱਲਾਂ ਵਿਚ ਰੁਚੀ ਲਈ ਜਾ ਰਹੀ ਹੈ।

PunjabKesari

4. ਨਿੰਦਾ ਚੁਗਲੀ ਨਾ ਕਰੋ:
ਲੋਕ ਰੋਜ਼ਾਨਾ ਜ਼ਿੰਦਗੀ ਵਿਚ ਬਹੁਤਾ ਸਮਾਂ ਦੂਜਿਆਂ ਦੀ ਨਿੰਦਾ ਚੁਗਲੀ ਵਿਚ ਗੁਜ਼ਾਰ ਦਿੰਦੇ ਹਨ। ਜਦੋਂ ਕੋਈ ਵਾਰਤਾਲਾਪ ਦੌਰਾਨ ਨਿੰਦਾ ਕਰਦਾ ਹੈ ਤਾਂ ਉਹ ਨਿਸਚਿਤ ਤੌਰ ’ਤੇ ਦੂਜਿਆਂ ਦੀ ਨਜ਼ਰ ਵਿਚ ਨੀਵਾਂ ਹੋ ਜਾਂਦਾ ਹੈ। ਜਦੋਂ ਕੋਈ ਗੈਰ ਹਾਜ਼ਰ ਦੋਸਤ ਦੀ ਨਿੰਦਾ ਚੁਗਲੀ ਕਰਦਾ ਹੈ ਤਾਂ ਸੁਣਨ ਵਾਲਾ ਸੋਚਦਾ ਹੈ ਕਿ ਕੱਲ੍ਹ ਇਸ ਤਰ੍ਹਾਂ ਕਿਸੇ ਹੋਰ ਕੋਲ ਇਹ ਮੇਰੀ ਚੁਗਲੀ ਵੀ ਕਰ ਸਕਦਾ ਹੈ। ਨਿੰਦਾ ਹਮੇਸ਼ਾ ਦੋਸਤ ਗਵਾਉਣ ਦਾ ਕਾਰਨ ਬਣਦੀ ਹੈ। ਨਿੰਦਾ ਚੁਗਲੀ ਦਾ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ, ਸਮੇਂ ਦਾ, ਦੋਸਤਾਂ ਦਾ ਅਤੇ ਸ਼ਖਸੀਅਤ ਦਾ ਵੀ। ਜਿਸਨੇ ਲੋਕਾਂ ਨਾਲ ਗੱਲਬਾਤ ਦੀ ਕਲਾ ਵਿਚ ਨਿਪੁੰਨ ਹੋਣਾ ਹੈ, ਉਹ ਨਿੰਦਾ ਚੁਗਲੀ ਸੁਣਨ ਅਤੇ ਕਰਨ ਤੋਂ ਤੌਬਾ ਕਰ ਲਵੇ ਤਾਂ ਅੱਛਾ ਹੈ।

5. ਚੁਭਵੇਂ ਸ਼ਬਦਾਂ ਤੋਂ ਪਰਹੇਜ਼:
ਤੁਹਾਡੀ ਜ਼ੁਬਾਨ ਵਿਚੋਂ ਬਾਣ ਨਹੀਂ ਬਾਣੀ ਨਿਕਲਣੀ ਚਾਹੀਦੀ ਹੈ। ਲੋਕਾਂ ਨਾਲ ਵਾਰਤਾਲਾਪ ਸਮੇਂ, ਭਾਵੇਂ ਤੁਸੀਂ ਉਨ੍ਹਾਂ ਨੂੰ ਪਸੰਦ ਨਾ ਵੀ ਕਰਦੇ ਹੋਵੋ, ਹਮੇਸ਼ਾ ਸਿਸ਼ਟਾਚਾਰ ਦਾ ਪੱਲਾ ਫੜੀ ਰੱਖਣਾ ਜ਼ਰੂਰੀ ਹੈ। ਵਿਅੰਗਾਤਮਕ ਅਤੇ ਚੁੱਭਵੇਂ ਸ਼ਬਦ ਨਹੀਂ ਵਰਤਣੇ ਚਾਹੀਦੇ। ਯਾਦ ਰੱਖੋ,ਅਜਿਹੇ ਇਕ ਸ਼ਬਦ ਨੇ ਮਹਾਂਭਾਰਤ ਕਰਵਾ ਦਿੱਤੀ ਸੀ।

6. ਸਤਿਕਾਰ ਸਹਿਤ ਨਾਮ ਲੈ ਕੇ ਬੁਲਾਓ:
ਹਰ ਮਨੁੱਖ ਨੂੰ ਆਪਣਾ ਨਾਮ ਪਿਆਰਾ ਹੁੰਦਾ ਹੈ। ਹਰ ਮਨੁੱਖ ਸਤਿਕਾਰ ਚਾਹੁੰਦਾ ਹੈ। ਹਰ ਮਨੁੱਖ ਪਿਆਰ ਚਾਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਵਿਵਹਾਰ ਕਰਨ, ਉਸ ਤਰ੍ਹਾਂ ਦਾ ਵਿਵਹਾਰ ਤੁਸੀਂ ਲੋਕਾਂ ਨਾਲ ਕਰੋ। ਗੱਲਬਾਤ ਦੌਰਾਨ ਸਤਿਕਾਰ ਨਾਲ ਦੂਜੇ ਨਾਮ ਲੈਣਾ ਉਸਨੂੰ ਬਹੁਤ ਚੰਗਾ ਲੱਗਦਾ ਹੈ। ਨਾਮ ਲੈ ਕੇ ਬੁਲਾਉਣਾ ਵੀ ਚੰਗੀ ਵਾਰਤਾਲਾਪ ਦੀ ਕਲਾ ਦਾ ਹਿੱਸਾ ਹੈ।

PunjabKesari

7. ਮੁਸਕਰਾਓ ਅਤੇ ਜਿੱਤੋ:
ਇਕ ਦਾਤ ਜੋ ਕੁਦਰਤ ਨੇ ਸਭ ਨੂੰ ਮੁਫਤ ਦਿੱਤੀ ਹੈ, ਜਿਸ ਵਿਚ ਜੱਗ ਜਿੱਤਣ ਦੀ ਸਮਰੱਥਾ ਹੈ, ਪਰ ਫਿਰ ਵੀ ਮਨੁੱਖ ਕੁਦਰਤ ਦੀ ਇਸ ਦਾਤ ਦਾ ਸਹੀ ਇਸਤੇਮਾਲ ਨਹੀਂ ਕਰਦਾ ਹੈ। ਸਭ ਨੂੰ ਮੁਸਕਰਾ ਕੇ ਮਿਲੋ। ਜਿੱਥੇ ਹੋ ਸਕੇ, ਮੁਸਕਰਾ ਕੇ ਆਪਣੀ ਗੱਲ ਤੇ ਨੁਕਤਾ ਸਪਸ਼ਟ ਕਰੋ। ਜੇ ਤੁਸੀਂ ਕਿਸੇ ਨਾਲ ਸਹਿਮਤ ਵੀ ਨਹੀਂ ਤਾਂ ਵੀ ਜੇਕਰ ਤੁਸੀਂ ਪ੍ਰਸੰਨਚਿਤ ਅਤੇ ਮੁਸਕਰਾ ਕੇ ਆਪਣਾ ਨਜ਼ਰੀਆ ਦੱਸਦੇ ਹੋ ਤਾਂ ਪ੍ਰਭਾਵ ਚੰਗਾ ਪੈਂਦਾ ਹੈ। ਦੂਜੇ ਪਾਸੇ ਇਕ ਗੱਲ ਹੋਰ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਕੁਝ ਲੋਕ ਬਿਨਾਂ ਮਤਲਬ ਉਚੀ ਉਚੀ ਹੱਸਦੇ ਹਨ ਅਤੇ ਘਸੇ ਪੁਰਾਣੇ ਚੁਟਕਲੇ ਸੁਣਾ ਕੇ ਹਸਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਵਿਅਕਤੀਆਂ ਨੂੰ ਗੰਭੀਰ ਕਿਸਮ ਦੀ ਵਾਰਤਾਲਾਪ ਦੌਰਾਨ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ।

8. ਕਦੀ ਵੀ ਦੂਜੇ ਦੀ ਗੱਲ ਨਹੀਂ ਕੱਟਣੀ ਚਾਹੀਦੀ
ਗੱਲਬਾਤ ਦੌਰਾਨ ਜਦੋਂ ਕੋਈ ਵਿਅਕਤੀ ਬੋਲ ਰਿਹਾ ਹੋਵੇ, ਉਨਾ ਚਿਰ ਉਸਨੂੰ ਠਰ੍ਹਮੇ ਅਤੇ ਧੀਰਜ ਨਾਲ ਸੁਣਨਾ ਚਾਹੀਦਾ ਹੈ। ਉਦੋਂ ਹੀ ਬੋਲਣਾ ਚਾਹੀਦਾ ਹੈ ਜਦੋਂ ਉਹ ਗੱਲ ਖਤਮ ਕਰ ਲਵੇ ਜਾਂ ਫਿਰ ਤੁਹਾਨੂੰ ਬੋਲਣ ਲਈ ਕਿਹਾ ਜਾਵੇ। ਦੂਜੇ ਦੀ ਗੱਲ ਨੂੰ ਵਿਚੋਂ ਕੱਟਣਾ ਸਮਾਜਿਕ ਵਿਹਾਰ ਅਤੇ ਵਤੀਰੇ ਦੇ ਖਿਲਾਫ ਮੰਨਿਆ ਜਾਂਦਾ ਹੈ। ਸੰਜਮ ਅਤੇ ਧੀਰਜ ਨਾਲ ਸੁਣਨ ਦੀ ਕਲਾ ਵੀ ਚੰਗੀ ਵਾਰਤਾਲਾਪ ਦੇ ਹੁਨਰ ਦਾ ਇਕ ਮਹੱਤਵਪੂਰਨ ਪੱਖ ਹੈ।

9. ਵਿਅਕਤੀਗਤ ਅਤੇ ਸਮਾਜਿਕ ਵਿਅੰਗ ਤੋਂ ਬਚੋ:
ਸ਼ਬਦਾਂ ਦੇ ਬਾਣ ਦਾ ਜ਼ਖਮ ਇੰਨਾ ਡੂੰਘਾ ਹੁੰਦਾ ਹੈ ਕਿ ਉਸਦਾ ਅਸਰ ਸਦੀਆਂ ਤੱਕ ਰਹਿੰਦਾ ਹੈ। ਕਦੇ ਵੀ ਕਿਸੇ ਮਨੁੱਖ ਦੀਆਂ ਧਾਰਮਿਕ ਭਾਵਨਾਵਾਂ ਨੂੰ ਜ਼ਖਮੀ ਕਰਨ ਵਾਲੇ ਸ਼ਬਦ ਮੂੰਹੋਂ ਨਹੀਂ ਕੱਢਣੇ ਚਾਹੀਦੇ ਅਤੇ ਨਾ ਹੀ ਕਿਸੇ ਮਨੁੱਖ ਦੇ ਸਰੀਰਕ ਅਪੰਗਤਾ ਉਤੇ ਵਿਅੰਗ ਕਸਣਾ ਚਾਹੀਦਾ ਹੈ।

10. ਸ਼ਬਦਾਂ ਦੀ ਚੋਣ ਕਰਨ ਸਮੇਂ ਸਤਰਕ ਹੋਵੋ:
ਸ਼ਬਦ ਪਿਆਰ, ਸ਼ਬਦ ਹਥਿਆਰ ਹੈ, ਸ਼ਬਦ ਯਾਰ ਹੈ ਪਰ ਜੇਕਰ ਸ਼ਬਦ ਸਹੀ ਨਹੀਂ ਤਾਂ ਇਕ ਅਜਿਹਾ ਤੀਰ ਹੈ ਜੋ ਸੀਨੇ ਤੇ ਡੂੰਘੇ ਜ਼ਖਮ ਕਰ ਜਾਂਦਾ ਹੈ। ਉਹ ਜ਼ਖਮ ਜੋ ਦੁਸ਼ਮਣ ਪੈਦਾ ਕਰਦੇ ਹਨ, ਅਜਿਹੇ ਸ਼ਬਦਾਂ ਤੋਂ ਬਚਣਾ ਚਾਹੀਦਾ ਹੈ। ਡੇਲ ਕਾਰਨੇਗੀ ਲਿਖਦਾ ਹੈ ਕਿ ਤੁਹਾਡੀ ਬੋਲੀ ਅਤੇ ਸ਼ਬਦੀ-ਗਿਆਨ ਹੀ ਦੱਸ ਦਿੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਦੀ ਸੰਗਤ ਵਿਚ ਰਹੇ ਹੋ। ਸ਼ਬਦੀ-ਗਿਆਨ ਅਤੇ ਉਹਨਾਂ ਦੇ ਅਰਥਾਂ ਦੀ ਜਾਣਕਾਰੀ ਸ਼ੁੱਧ ਬੋਲਣ ਵਿਚ ਬੇਹੱਦ ਸਾਹਸੀ ਹੁੰਦੀ ਹੈ, ਨਹੀਂ ਤਾਂ ਅਜਿਹਾ ਵੀ ਦੇਖਣ ਵਿਚ ਆਇਆ ਹੈ ਕਿ ਕਈ ਪੜ੍ਹੇ-ਲਿਖੇ ਬੰਦੇ ਆਪਣੀ ਮਾਂ ਬੋਲੀ ਤੱਕ ਵੀ ਸ਼ੁੱਧ ਨਹੀਂ ਬੋਲ ਪਾਉਂਦੇ। ਸ਼ਬਦਾਂ ਦੀ ਚੋਣ ਅਤੇ ਸ਼ਬਦਾਂ ਦਾ ਉਚਾਰਨ ਤੁਹਾਡੀ ਸ਼ਖਸੀਅਤ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਤੁਹਾਡੀ ਸ਼ਖਸੀਅਤ ਵਾਰਤਾਲਾਪ ਦੀ ਕਲਾ ਵਿਚ।

PunjabKesari

11. ਕੀ ਤੁਸੀਂ ਆਪਣੀ ਵਾਰਤਾਲਾਪ ਵਿਚ ਗਾਲੀ ਗਲੋਚ ਦਾ ਇਸਤੇਮਾਲ ਤਾਂ ਨਹੀਂ ਕਰਦੇ?
ਬਹੁਤ ਸਾਰੇ ਲੋਕਾਂ ਨੂੰ ਆਪਣੀ ਗੱਲਬਾਤ ਦੌਰਾਨ ਗਾਲ਼ਾਂ ਕੱਢਣ ਦੀ ਆਦਤ ਹੁੰਦੀ ਹੈ। ਗਾਲ਼ਾਂ ਭਰਪੂਰ ਬੋਲੀ ਅਤੇ ਅਪਦਰ ਬੋਲੀ ਜਿੱਥੇ ਤੁਹਾਡੇ ਪ੍ਰਭਾਵ ਨੂੰ ਘਟਾਉਂਦੇ ਹਨ, ਉਥੇ ਤੁਹਾਡੀ ਸਮਾਜਿਕ ਹੈਸੀਅਤ ਵੀ ਨਿਗੂਣੀ ਹੋ ਜਾਂਦੀ ਹੈ। ਗਾਲ਼ਾਂ ਕੱਢਣ ਵਾਲਾ ਮਨੁੱਖ ਮਜ਼ਾਕ ਦਾ ਮੌਜੂ ਬਣ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਗਾਲ਼ਾਂ ਤੁਹਾਡੀ ਆਦਤ ਬਣ ਜਾਵੇ ਜਾਂ ਫਿਰ ਤੁਹਾਡੀ ਗੱਲਬਾਤ ਦਾ ਹਿੱਸਾ ਬਣ ਜਾਣ, ਇਸ ਮਰਜ਼ ਦਾ ਇਲਾਜ ਕਰ ਲੈਣਾ ਚਾਹੀਦਾ ਹੈ।

12. ਦੁਹਰਾਓ ਤੋਂ ਬਚਣਾ ਚਾਹੀਦਾ ਹੈ:
ਵਾਰਤਾਲਾਪ ਦੀ ਕਲਾ ਦਾ ਇਹ ਹੋਰ ਗੁਣ ਦੁਹਰਾਓ ਤੋਂ ਬਚਣਾ ਹੈ। ਗੱਲਾਂ ਦਾ ਦੁਹਰਾਓ, ਤੱਥਾਂ ਦਾ ਦੁਹਰਾਓ, ਸੰਵਾਦਾਂ ਦਾ ਦੁਹਰਾਓ ਅਤੇ ਚੁਟਕਲਿਆਂ ਦਾ ਦੁਹਰਾਓ ਸਰੋਤਿਆਂ ਨੂੰ ਚਿੜਾ ਦੇਣ ਲਈ ਕਾਫੀ ਹੈ। ਵਾਰ ਵਾਰ ਗੱਲਾਂ ਸੁਣਾ ਕੇ ਸਰੋਤੇ ਆਪਣਾ ਸੰਜਮ ਗੁਆ ਬੈਠਦੇ ਹਨ। ਬੋਲਣ ਵਾਲੇ ਨੂੰ ਜੇ ਮੂੰਹ ਤੇ ਨਹੀ ਵੀ ਰੋਕਦੇ ਪਰ ਉਸਦੀ ਲੋਕਪ੍ਰਿਅਤਾ ਵਿਚ ਕਮੀ ਜ਼ਰੂਰ ਆ ਜਾਂਦੀ ਹੈ।

13. ਕੰਨਾਂ ਵਿਚ ਘੁਸਰ ਮੁਸਰ ਨਹੀਂ ਕਰਨੀ ਚਾਹੀਦੀ:
ਵੇਖਣ ਵਿਚ ਆਉਂਦਾ ਹੈ ਕਿ ਕਈ ਵਿਅਕਤੀ ਇਕ ਗਰੁੱਪ ਵਿਚ ਗੱਲਾਂ ਕਰਦੇ ਸਮੇਂ ਕਿਸੇ ਇਕ ਵਿਅਕਤੀ ਦੇ ਕੰਨ ਵਿਚ ਘੁਸਰ ਮੁਸਰ ਕਰਦੇ ਰਹਿੰਦੇ ਹਨ। ਅਜਿਹਾ ਕਰਨਾ ਬਾਕੀ ਬੰਦਿਆਂ ਨੂੰ ਠੀਕ ਨਹੀਂ ਲੱਗਦਾ ਅਤੇ ਉਹ ਚਿੜ ਜਾਂਦੇ ਹਨ। ਵਾਰਤਾਲਾਪ ਦੌਰਾਨ ਸਾਰੇ ਵਿਅਕਤੀਆਂ ਨੂੰ ਹੀ ਸੰਬੋਧਨ ਕਰਨਾ ਚਾਹੀਦਾ ਹੈ।

14. 'ਮੈਂ' ਦਾ ਪ੍ਰਯੋਗ ਘੱਟ ਕਰੋ
'ਮੈਂ' ਦਾ ਇਸਤੇਮਾਲ ਕਰਨ ਵਾਲਾ ਵਿਅਕਤੀ ਹਉਮੇ ਦਾ ਸ਼ਿਕਾਰ ਹੁੰਦਾ ਹੈ। ਲੋਕ ਉਸ ਤੋਂ ਪ੍ਰਭਾਵਿਤ ਹੋਣ ਦੀ ਬਜਾਏ ਉਸਨੂੰ 'ਬੱਕਰੀ' ਵਰਗੇ ਲਕਬ ਨਾਲ ਬੁਲਾਉਣਾ ਸ਼ੁਰੂ ਕਰ ਦਿੰਦੇ ਹਨ। ਜਿੰਨਾ ਵੀ ਹੋ ਸਕੇ ਮੈਂ ਦਾ ਇਸਤੇਮਾਲ ਘੱਟ ਕੀਤਾ ਜਾਵੇ।

13. ਦੂਜਿਆਂ ਨੂੰ ਝੂਠੇ ਸਿੱਧ ਨਾ ਕਰੋ:
ਕਿਸੇ ਮਹਿਫਲ ਵਿਚ ਬੈਠੇ ਹੋਏ ਜੇਕਰ ਕੋਈ ਗਲਤ ਬਿਆਨਬਾਜ਼ੀ ਕਰ ਦਿੰਦਾ ਹੈ ਤਾਂ ਉਸਨੂੰ ਝੂਠਾ ਸਿੱਧ ਨਾ ਕਰੋ। ਸਗੋਂ ਜੇਕਰ ਜ਼ਰੂਰੀ ਹੋਵੇ ਤਾਂ ਉਸਨੂੰ ਇਕੱਲੇ ਨੂੰ ਪਿਆਰ ਅਤੇ ਨਿਮਰਤਾ ਸਹਿਤ ਦੱਸ ਦੇਣਾ ਚਾਹੀਦਾ ਹੈ, ਨਾ ਕਿ ਸਭ ਦੇ ਸਾਹਮਣੇ ਬੇਇੱਜ਼ਤ  ਕਰਕੇ ਆਪਣੇ ਆਪ ਵੱਡਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

15. ਸ਼ਖਸੀਅਤ ਵਿਚ ਲਚਕੀਲਾਪਣ ਦਰਸਾਓ:
ਗੱਲਬਾਤ ਦੌਰਾਨ ਆਪਣੇ ਨੁਕਤੇ ਤੇ ਅੜੇ ਰਹਿਣਾ ਠੀਕ ਨਹੀਂ ਹੁੰਦਾ, ਸਗੋਂ ਜਿੱਥੇ ਕੋਈ ਹੋਰ ਵਿਅਕਤੀ ਤਰਕ ਨਾਲ ਗੱਲ ਸਿੱਧ ਕਰ ਦੇਵੇ ਤਾਂ ਉਸ ਨਾਲ ਸਹਿਮਤੀ ਪ੍ਰਗਟਾਉਣਾ ਤੁਹਾਡੇ ਪ੍ਰਤੀ ਆਦਰ ਵਿਚ ਵਾਧਾ ਕਰਦਾ ਹੈ। ਦੂਜੇ ਪਾਸੇ ਕਦੇ ਵੀ ਕੱਟੜਵਾਦੀ ਲਹਿਜੇ ਵਿਚ ਬਿਆਨ ਦੇਣਾ ਉਕਾ ਹੀ ਉਚਿਤ ਨਹੀਂ ਹੁੰਦਾ। ਸਾਰੇ ਪੁਲਸ ਵਾਲੇ ਭ੍ਰਿਸ਼ਟ ਹਨ, ਵਰਗਾ ਬਿਆਨ ਠੀਕ ਨਹੀਂ। ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਕੁਝ ਪੁਲਸ ਅਫਸਰ ਰਿਸ਼ਵਤਖੋਰ ਹਨ।

16. ਸਾਫ-ਸੁਥਰੇ ਕੱਪੜੇ ਅਤੇ ਸਾਫ-ਸੁਥਰਾ ਸਰੀਰ:
ਵਾਰਤਾਲਾਪ ਦੀ ਕਲਾ ਵਿਚ ਤੁਹਾਡੀ ਸਰੀਰਕ ਭਾਸ਼ਾ ਵੀ ਵੱਡੀ ਭੂਮਿਕਾ ਨਿਭਾਉਂਦੀ ਹੈ। ਮੌਸਮ ਦੇ ਅਨੁਸਾਰ ਪਹਿਨੇ ਹੋਏ ਸਾਫ ਸੁਥਰੇ ਅਤੇ ਪ੍ਰੈਸ ਕੀਤੇ ਕੱਪੜੇ ਤੁਹਾਡੀ ਸ਼ਖਸੀਅਤ ਨੂੰ ਪ੍ਰਭਾਵੀ ਬਣਾਉਂਦੇ ਹਨ। ਸਰੀਰ ਦੀ ਸਫਾਈ ਵੀ ਜ਼ਰੂਰੀ ਹੈ। ਨਹਾ ਧੋ ਕੇ ਤਾਜ਼ਾ ਦਿੱਖਣ ਵਾਲਾ ਵਿਅਕਤੀ ਗੱਲਬਾਤ ਸਮੇਂ ਪ੍ਰਭਾਵਸ਼ਾਲੀ ਹੁੰਦਾ ਹੈ। ਦੂਜੇ ਪਾਸੇ ਅਗਰ ਸਰੀਰ ਸਾਫ ਨਹੀਂ, ਮੂੰਹ ਵਿਚ ਦੁਰਗੰਧ ਆ ਰਹੀ ਹੋਵੇ ਤਾਂ ਲੋਕ ਤੁਹਾਡੇ ਕੋਲੋਂ ਦੂਰ ਨੱਸਣ ਦਾ ਯਤਨ ਕਰਨਗੇ।

PunjabKesari

17. ਚਲੰਤ ਮਾਮਲਿਆਂ ਅਤੇ ਆਮ ਗਿਆਨ:
ਰੋਜ਼ਾਨਾ ਅਖ਼ਬਾਰ ਪੜ੍ਹਨੇ, ਟੀ. ਵੀ., ਰੇਡੀਓ ਅਤੇ ਹੋਰ ਸਰੋਤਾਂ ਤੋਂ ਚਲੰਤ ਮਸਲਿਆਂ ਬਾਰੇ ਗਿਆਨ ਹਾਸਲ ਕਰਦੇ ਰਹਿਣਾ ਚਾਹੀਦਾ ਹੈ। ਆਮ ਗਿਆਨ ਦੀਆਂ ਪੁਸਤਕਾਂ ਅਤੇ ਸਾਹਿਤ ਨਾਲ ਲਗਾਤਾਰ ਜੁੜੇ ਰਹਿਣਾ ਵੀ ਜ਼ਰੂਰੀ ਹੈ। ਅਜਿਹਾ ਕਰਨ ਨਾਲ ਤੁਹਾਡੇ ਕੋਲ ਵਾਰਤਾਲਾਪ ਸਮੇਂ ਢੁਕਵੀਂ ਸਮੱਗਰੀ ਹੋਵੇਗੀ। ਖਾਸ ਤੌਰ ’ਤੇ ਅਣਜਾਣ ਜਾਂ ਘੱਟ ਜਾਣ ਪਹਿਚਾਣ ਵਾਲੇ ਵਿਅਕਤੀਆਂ ਨਾਲ ਸੰਵਾਦ ਰਚਾਉਣ ਸਮੇਂ ਤੁਹਾਨੂੰ ਅਜਿਹੀ ਸਮੱਗਰੀ ਦੀ ਬਹੁਤ ਲੋੜ ਪੈਂਦੀ ਹੈ।
ਉਕਤ ਦਿੱਤੇ ਕੁਝ ਨੁਕਤੇ ਤੁਹਾਨੂੰ ਵਾਰਤਾਲਾਪ ਦੇ ਹੁਨਰ ਵਿਚ ਮਾਹਿਰ ਬਣਾਉਣ ਵਿਚ ਸਹਾਈ ਹੁੰਦੇ ਹਨ। ਗੱਲਾਂ ਤਾਂ ਇਹ ਆਮ ਲੱਗਦੀਆਂ ਹਨ ਪਰ ਬਹੁਤ ਵਾਰ ਅਸੀਂ ਇਨ੍ਹਾਂ ਨੂੰ ਅੱਖੋਂ ਪਰੋਖੇ ਕਰਕੇ ਜ਼ਿੰਦਗੀ ਵਿਚ ਵੱਡੇ ਨੁਕਸਾਨ ਉਠਾ ਲੈਂਦੇ ਹਾਂ। ਜ਼ਿੰਦਗੀ ਵਿਚ ਸਫਲਤਾ ਲਈ ਵਧੀਆ ਵਾਰਤਾਲਾਪਕਾਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਵਧੀਆ ਵਾਰਤਾਲਾਪਕਾਰ ਲਈ ਉਪਰ ਦਿੱਤੇ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਵੀ ਉਨਾਂ ਹੀ ਜ਼ਰੂਰੀ ਹੈ।

ਡੱਬੀਆਂ
ਹਰ ਵਿਅਕਤੀ ਨਾਮ, ਕਾਮ, ਦਾਮ ਅਤੇ ਸਨਮਾਨ ਦੀ ਚਾਹਤ ਰੱਖਦਾ ਹੈ। ਦੌਲਤ, ਸ਼ੋਹਰਤ ਅਤੇ ਸੱਤਾ ਦੀ ਪ੍ਰਾਪਤੀ ਲਈ ਮਨੁੱਖ ਕਿੰਨੇ ਹੀ ਪਾਪੜ ਵੇਲਦਾ ਹੈ। ਸਾਡੀ ਸਮਾਜਿਕ ਹੈਸੀਅਤ ਬਣਾਉਣ ਵਿਚ ਸਾਡੀ ਜ਼ੁਬਾਨ, ਸਾਡੀ ਬੋਲੀ, ਸਾਡਾ ਗੱਲਬਾਤ ਕਰਨ ਦਾ ਢੰਗ, ਸਾਡੇ ਮੁਸਕਰਾਉਣ ਦਾ ਤਰੀਕਾ, ਸਾਡੀ ਜ਼ੁਬਾਨ ਦੇ ਉਤਰਾਅ ਚੜ੍ਹਾਅ, ਸਾਡੀ ਸ਼ਬਦ ਚੋਣ ਅਤੇ ਸ਼ਬਦਾਂ ਦੇ ਉਚਾਰਨ ਦੇ ਢੰਗ ਦਾ ਅਹਿਮ ਰੋਲ ਹੁੰਦਾ ਹੈ। ਪ੍ਰਸੰਨਤਾ ਕਿਤੋਂ ਮੰਗਿਆਂ ਨਹੀਂ ਮਿਲਦੀ, ਇਹ ਤਾਂ ਕਮਾਉਣੀ ਪੈਂਦੀ ਹੈ। ਇਸਨੂੰ ਕਮਾਉਣ ਲਈ ਸਾਨੂੰ ਲੋਕ ਵਿਹਾਰ ਵਿਚ ਨਿਪੁੰਨ ਹੋਣਾ ਜ਼ਰੂਰੀ ਹੁੰਦਾ ਹੈ।

ਸਮਾਜ ਵਿਚ ਪ੍ਰਸੰਸਾ ਅਤੇ ਪਿਆਰ ਪ੍ਰਾਪਤ ਕਰਨ ਦਾ ਵੱਡਾ ਹੁਨਰ ਗੱਲਬਾਤ ਕਰਨ ਦੀ ਕਲਾ ਵਿਚ ਸਮਾਇਆ ਹੁੰਦਾ ਹੈ। ਵਾਰਤਾਲਾਪ ਦੀ ਕਲਾ ਵਿਚ ਨਿਪੁੰਨ ਵਿਅਕਤੀ ਵੇਖਦੇ ਵੇਖਦੇ ਸਫਲਤਾ ਦੀਆਂ ਪੌੜੀਆਂ ਚੜ੍ਹ ਸਫਲਤਾ ਦੇ ਸਿਖਰ ’ਤੇ ਖੜ੍ਹੇ ਨਜ਼ਰ ਆਉਂਦੇ ਹਨ। ਇਹ ਅਜਿਹਾ ਹੁਨਰ ਹੈ ਜੋ ਹਰ ਪਲ ਅਤੇ ਹਰ ਖੇਤਰ ਵਿਚ ਲੋੜੀਂਦਾ ਹੈ। ਇਸ ਲਈ ਜ਼ਿੰਦਗੀ ਵਿਚ ਸਫਲਤਾ ਦੇ ਚਾਹਵਾਨ ਵਿਅਕਤੀਆਂ ਨੂੰ ਗੱਲਬਾਤ ਵਿਚ ਮਾਹਿਰ ਬਣਨ ਦੇ ਨੁਕਤੇ ਸਿੱਖਣੇ ਬਹੁਤ ਜ਼ਰੂਰੀ ਹਨ।

  • Conversation
  • popular
  • ਵਾਰਤਾਲਾਪ
  • ਹਰਮਨ ਪਿਆਰਾ
  • ਡਾ ਹਰਜਿੰਦਰ ਵਾਲੀਆ

ਕਹਾਣੀਨਾਮਾ- 12 : ‘ਹਿਸਾਬ ਬਰਾਬਰ...’

NEXT STORY

Stories You May Like

  • punjab s villages gurdaspur
    ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਰਾਹਤ ਭਰੀ ਖ਼ਬਰ, ਦਹਾਕਿਆਂ ਪੁਰਾਣੀ ਮੰਗ ਹੋਣ ਜਾ ਰਹੀ ਪੂਰੀ
  • no charge to customers on   upi payments    0 4 per cent mdr
    UPI ਭੁਗਤਾਨ ’ਤੇ ਗਾਹਕਾਂ ਤੋਂ ਕੋਈ ਚਾਰਜ ਨਹੀਂ, ਵੱਡੇ ਵਪਾਰੀਆਂ ਲਈ 0.4 ਫੀਸਦੀ MDR ਪ੍ਰਸਤਾਵਿਤ
  • storm  states  weather update  imd
    10 ਤੇ 11 ਅਕਤੂਬਰ ਨੂੰ ਆਏਗਾ ਹਨ੍ਹੇਰੀ-ਤੂਫਾਨ, ਇਨ੍ਹਾਂ ਸੂਬਿਆਂ ਲਈ IMD ਨੇ ਕਰ ਦਿੱਤੀ ਭਵਿੱਖਬਾਣੀ
  • famous bollywood actress suffers a spinal fracture
    ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ ਲਿਆਂਦਾ ਗਿਆ ਭਾਰਤ
  • stock market  sensex falls below 72 000  market crash due to these reasons
    ਸ਼ੇਅਰ ਬਾਜ਼ਾਰ 'ਚ ਹਾਹਾਕਾਰ! 72,000 ਤੋਂ ਹੇਠਾਂ ਆਇਆ ਸੈਂਸੈਕਸ, ਇਨ੍ਹਾਂ ਕਾਰਨਾਂ ਕਰਕੇ ਬਾਜ਼ਾਰ ਕਰੈਸ਼
  • lpg gas is over government will release 50 lakh new connections
    LPG ਗੈਸ ਖ਼ਤਮ ਹੋਣ ਦੀ ਚਿੰਤਾ ਹੋਈ ਖ਼ਤਮ; ਸਰਕਾਰ ਜਾਰੀ ਕਰੇਗੀ 50 ਲੱਖ ਨਵੇਂ ਕੁਨੈਕਸ਼ਨ
  • government a 7 member committee on the sacrilege law
    ਬੇਅਦਬੀ ਕਾਨੂੰਨ 'ਤੇ ਸਰਕਾਰ ਵੱਲੋਂ 7 ਮੈਂਬਰੀ ਕਮੇਟੀ ਗਠਿਤ, ਜਥੇਦਾਰ ਗੜਗੱਜ ਨੂੰ ਚਿੱਠੀ ਰਾਹੀਂ ਦਿੱਤੀ ਜਾਣਕਾਰੀ
  • risk of lightning and storms in punjab for 3 days
    ਪੰਜਾਬ 'ਚ 3 ਦਿਨ ਅਸਮਾਨੀ ਬਿਜਲੀ ਤੇ ਤੂਫ਼ਾਨ ਦਾ ਖ਼ਤਰਾ, ਇਨ੍ਹਾਂ 3 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ ਜਾਰੀ
  • pargat singh delivers a special message on the occasion of his appointment
    ਪਰਗਟ ਸਿੰਘ ਨੇ ਤਾਜਪੋਸ਼ੀ ਮੌਕੇ ਦਿੱਤਾ ਖ਼ਾਸ ਸੁਨੇਹਾ, 'ਜੋਸ਼ ਅਤੇ ਹੋਸ਼ ਦੇ ਸੁਮੇਲ...
  • major statement by punjab congress president pargat singh
    ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਵੱਡਾ ਬਿਆਨ
  • mp charanjit channi arrives attend pargat singh induction ceremony
    ਪਰਗਟ ਸਿੰਘ ਦੀ ਤਾਜਪੋਸ਼ੀ 'ਚ ਸ਼ਾਮਲ ਹੋਣ ਪੁੱਜੇ MP ਚਰਨਜੀਤ ਚੰਨੀ, ਦਿੱਤਾ ਵੱਡਾ ਬਿਆਨ
  • gangster attacks former councilor after entering his home
    ਪੰਜਾਬ: ਘਰ 'ਚ ਦਾਖ਼ਲ ਹੋ ਕੇ ਸਾਬਕਾ ਕੌਂਸਲਰ 'ਤੇ ਗੈਂਗਸਟਰ ਨੇ ਕੀਤਾ ਹਮਲਾ
  • new delhi vande bharat and shan e punjab trains remain late
    ਨਵੀਂ ਦਿੱਲੀ ਵੰਦੇ ਭਾਰਤ ਤੇ ਸ਼ਾਨ-ਏ-ਪੰਜਾਬ ਦੋਵੇਂ ਰੂਟਾਂ ’ਤੇ ਡੇਢ-ਡੇਢ ਘੰਟਾ...
  • jalandhar streets lights problem on festival season
    ਦੀਵਾਲੀ ਦੇ ਸੀਜ਼ਨ ਦੌਰਾਨ ਜਲੰਧਰ ਸ਼ਹਿਰ 'ਚ ਛਾ ਸਕਦੈ ਹਨ੍ਹੇਰਾ! ਜਾਣੋ ਪੂਰਾ ਮਾਮਲਾ
  • punjab early in the morning with rain and strong winds
    ਪੰਜਾਬ 'ਚ ਮੀਂਹ-ਹਨ੍ਹੇਰੀ ਨਾਲ ਸਵੇਰੇ-ਸਵੇਰੇ ਵਿਗੜਿਆ ਮੌਸਮ, ਜਾਣ ਲਓ 15 ਅਕਤੂਬਰ...
  • diwali gift for 34 000 punjab employees
    ਪੰਜਾਬ ਦੇ 34 ਹਜ਼ਾਰ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ! ਨਵੀਂ ਸਕੀਮ ਨਾਲ...
Trending
Ek Nazar
fraudulent baba commits shocking act against woman out for a walk

ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ...

incident in us

ਅਮਰੀਕਾ 'ਚ ਮੁੜ ਗੋਲੀਬਾਰੀ, 9 ਹਲਾਕ

iran turns on pakistan

'ਮੱਕਾ ਸਮਝੌਤਾ' ਲਾਗੂ ਹੁੰਦਿਆਂ ਹੀ ਈਰਾਨ ਨੇ ਪਾਕਿਸਤਾਨ ਖਿਲਾਫ ਖ੍ਹੋਲ'ਤਾ ਮੋਰਚਾ

demand imaan  hadi s release

UK ਅਤੇ  US ਦੇ ਪ੍ਰੋਫੈਸਰਾਂ ਦੁਆਰਾ ਈਮਾਨ ਮਜ਼ਾਰੀ ਅਤੇ ਹਾਦੀ ਚੱਠਾ ਦੀ ਰਿਹਾਈ ਦੀ...

news coverage related trump

ਟਰੰਪ ਨਾਲ ਸਬੰਧਤ ਖ਼ਬਰਾਂ ਰੋਕਣ ਦੇ ਮਾਮਲੇ 'ਚ ਜਾਂਚ ਸ਼ੁਰੂ

control room set up in gurdaspur action will be taken if stubble fire

ਪਰਾਲੀ ਨੂੰ ਅੱਗ ਲਗਾਈ ਤਾਂ ਹੋਵੇਗੀ ਤੁਰੰਤ ਕਾਰਵਾਈ, ਗੁਰਦਾਸਪੁਰ 'ਚ ਬਣਿਆ ਕੰਟਰੋਲ...

mr  faizu got married in medina  revealed the first glimpse of his wife

ਮਦੀਨਾ 'ਚ ਮਿਸਟਰ ਫੈਜ਼ੂ ਨੇ ਕਰਾਇਆ ਨਿਕਾਹ, ਦਿਖਾਈ ਬੇਗਮ ਦੀ ਪਹਿਲੀ ਝਲਕ

delhi hc asks amitabh bachchan to appear personally

ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ...

girl was punished taliban for doing something wrong in a private school

ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...

over 1 000 applications received for firecracker stalls

ਅੰਮ੍ਰਿਤਸਰ 'ਚ ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ...

famous actor robbed by robbers

ਮਸ਼ਹੂਰ ਅਦਾਕਾਰ ਨਾਲ ਹੋ ਗਿਆ ਕਾਂਡ ! ਲੁਟੇਰਿਆਂ ਨੇ ਗੰਨਪੁਆਇੰਟ 'ਤੇ ਲੁੱਟਿਆ ਤੇ...

sanjay dutt makes a major statement about his wife

'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ...

long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • western wear  short bodycon dress  trend
      ਵੈਸਟਰਨ ਵੀਅਰ ’ਚ ਛਾਇਆ ਸ਼ਾਰਟ ਬਾਡੀਕੌਨ ਡਰੈੱਸ ਦਾ ਟ੍ਰੈਂਡ
    • demand for levi s jeans surges
      90 ਦੇ ਦਹਾਕੇ ਦਾ ਫੈਸ਼ਨ ਪਰਤਿਆ, ਲੇਵੀ’ਜ਼ ਦੀ ਜੀਨਸ ਦੀ ਮੁੜ ਵਧੀ ਮੰਗ
    • office  back pain  job  treatment
      ਦਫ਼ਤਰ 'ਚ ਕੰਮ ਕਰਦੇ-ਕਰਦੇ ਪਿੱਠ ਦੇਣ ਲੱਗੀ ਜਵਾਬ ! ਜਾਣੋ ਕੀ ਹੈ ਕਾਰਨ ਤੇ ਕਿਵੇਂ...
    • dress  handbag  young women
      ਹਰ ਡਰੈੱਸ ਨਾਲ ਪਰਫੈਕਟ ਲੱਗਦੇ ਹਨ ਹੈਂਡਬੈਗ
    • the black and red saree combination gives women a classy look
      ਸਾੜ੍ਹੀ ਦਾ ਬਲੈਕ ਐਂਡ ਰੈੱਡ ਕੰਬੀਨੇਸ਼ਨ ਦੇ ਰਿਹਾ ਔਰਤਾਂ ਨੂੰ ਕਲਾਸੀ ਲੁੱਕ
    • method of making peanut butter
      ਘਰ 'ਚ ਪੀਨਟ ਬਟਰ ਬਣਾਉਣ ਦਾ ਕੀ ਹੈ ਸਹੀ ਤਰੀਕਾ
    • benefits of applying papaya to the face
      ਚਿਹਰੇ 'ਤੇ ਪਪੀਤਾ ਲਾਉਣ ਦੇ ਚਮਤਕਾਰੀ ਫਾਇਦੇ
    • young women  trendy look  knot and brooch detail top
      ਮੁਟਿਆਰਾਂ ਨੂੰ ਟਰੈਂਡੀ ਲੁੱਕ ਦੇ ਰਹੇ ਫਰੰਟ ਨੌਟ ਤੇ ਬ੍ਰੋਚ ਡਿਟੇਲ ਵਾਲੇ ਟਾਪ
    • dress  matching earrings  look
      ਡਰੈੱਸ ਦੇ ਨਾਲ ‘ਮੈਚਿੰਗ ਈਅਰਰਿੰਗਜ਼’ ਲੁੱਕ ਨੂੰ ਬਣਾ ਰਹੇ ਸਟਾਈਲਿਸ਼
    • method for making gulab halwa
      'ਗੁਲਾਬ ਹਲਵਾ’ ਬਣਾਉਣ ਦਾ ਤਰੀਕਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +