ਨਵੀਂ ਦਿੱਲੀ- ਗਰਮੀਆਂ ਦੇ ਦਿਨਾਂ 'ਚ ਜੇਕਰ ਅੰਬ ਦਾ ਜੂਸ (ਆਮ ਕਾ ਪੰਨਾ) ਨਹੀਂ ਪੀਤਾ ਤਾਂ ਸਮਝੋ ਕਿ ਤੁਹਾਡੀ ਗਰਮੀ ਬੇਕਾਰ ਚਲੀ ਗਈ ਹੈ। ਅੰਬ ਦਾ ਜੂਸ ਨਾ ਸਿਰਫ ਸੁਆਦਿਸ਼ਟ ਹੁੰਦਾ ਹੈ ਸਗੋਂ ਇਹ ਢੇਰ ਸਾਰੇ ਗੁਣਾਂ ਨਾਲ ਵੀ ਭਰਿਆ ਹੁੰਦਾ ਹੈ। ਗਰਮੀਆਂ 'ਚ ਇਹ ਤੁਹਾਡੇ ਢਿੱਡ ਨੂੰ ਠੰਡਾ ਰੱਖਦਾ ਹੈ ਅਤੇ ਲੂ ਲੱਗਣ ਤੋਂ ਬਚਾਉਂਦਾ ਹੈ। ਬਾਜ਼ਾਰ 'ਚ ਮਿਲਣ ਵਾਲੇ ਪੀਣ ਵਾਲੇ ਪਦਾਰਥ ਛੱਡੋ ਅਤੇ ਹੁਣ ਪੀਓ ਘਰ ਦਾ ਬਣਿਆ ਹੋਇਆ ਅੰਬ ਦਾ ਜੂਸ। ਅੱਜ ਅਸੀਂ ਤੁਹਾਨੂੰ ਅੰਬ ਦੇ ਜੂਸ ਦੀ ਰੈਸਿਪੀ ਬਣਾਉਣਾ ਸਿਖਾਵਾਂਗੇ ਜੋ ਕੀ ਕਾਫ਼ੀ ਆਸਾਨ ਹੈ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਬਣਾਉਣ ਲਈ ਸਮੱਗਰੀ
ਕੱਚਾ ਅੰਬ- 1 ਵੱਡਾ
ਇਲਾਇਚੀ ਜਾਂ ਇਲਾਇਚੀ ਪਾਊਡਰ-2,3
ਕਾਲਾ ਲੂਣ- 4-5 ਛੋਟਾ ਚਮਚਾ
ਸ਼ੱਕਰ ਲੋੜ ਅਨੁਸਾਰ
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਅੰਬ ਨੂੰ ਚੰਗੀ ਤਰ੍ਹਾਂ ਧੋ ਲਓ। ਉਸ ਤੋਂ ਬਾਅਦ ਅੰਬ ਨੂੰ ਥੋੜ੍ਹੇ ਜਿਹੇ ਪਾਣੀ ਦੇ ਨਾਲ ਪ੍ਰੈੱਸ਼ਰ ਕੁੱਕਰ 'ਚ 3-4 ਸੀਟੀਆਂ ਆਉਣ ਤੱਕ ਪਕਾ ਲਓ। ਇਸ ਨਾਲ ਉਹ ਚੰਗੀ ਤਰ੍ਹਾਂ ਗਲ ਜਾਵੇਗਾ। ਫਿਰ ਉਸ ਨੂੰ ਛਿੱਲ ਕੇ ਉਸ 'ਚੋਂ ਗਿਟਕ ਅਤੇ ਛਿਲਕੇ ਨੂੰ ਕੱਢ ਕੇ ਰੱਖ ਲਓ। ਫਿਰ ਅੰਬ ਦੇ ਗੁੱਦੇ 'ਚ ਕਾਲਾ ਲੂਣ, ਇਲਾਇਚੀ ਪਾਊਡਰ ਅਤੇ ਸ਼ੱਕਰ ਮਿਲਾ ਕੇ ਮਿਕਸੀ 'ਚ ਪਾਓ। ਪੀਸਣ ਤੋਂ ਬਾਅਦ ਇਸ ਨੂੰ ਕੱਢ ਕੇ ਇਕ ਲੀਟਰ ਪਾਣੀ ਮਿਲਾਓ ਅਤੇ ਫਿਰ ਉਸ ਨੂੰ ਛਾਣ ਲਓ। ਤੁਹਾਡਾ ਅੰਬ ਦਾ ਜੂਸ(ਆਮ ਕਾ ਪੰਨਾ) ਤਿਆਰ ਹੈ। ਹੁਣ ਤੁਸੀਂ ਇਸ 'ਚ ਬਰਫ਼ ਪਾ ਕੇ ਠੰਡਾ-ਠੰਡਾ ਪੀਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Beauty Tips: ਜਾਣੋ ਕਿਉਂ ਹੁੰਦੇ ਹਨ ਚਿਹਰੇ ’ਤੇ ਕਿੱਲ-ਮੁਹਾਸੇ, ਨਿਜ਼ਾਤ ਪਾਉਣ ਲਈ ਅਪਣਾਓ ਇਹ ਤਰੀਕੇ
NEXT STORY