ਅੰਮ੍ਰਿਤਸਰ (ਕਵਿਸ਼ਾ)-ਔਰਤਾਂ ਵਿਚ ਸਾੜ੍ਹੀ ਦਾ ਹਮੇਸ਼ਾ ਤੋਂ ਹੀ ਕ੍ਰੇਜ਼ ਰਿਹਾ ਹੈ, ਜੋ ਕਿ ਇਕ ਸ਼ਾਨਦਾਰ ਪਹਿਰਾਵਾ ਹੈ, ਜੋ ਉਨ੍ਹਾਂ ਦੀ ਸੁੰਦਰਤਾ ਨੂੰ ਹੋਰ ਨਿਖਾਰਦਾ ਹੈ। ਦੂਜੇ ਪਾਸੇ ਸਰਦੀਆਂ ਵਿਚ ਸਾੜ੍ਹੀ ਲਵਰ ਔਰਤਾਂ ਵਿਚ ਬਨਾਰਸੀ ਸਿਲਕ ਸਾੜ੍ਹੀ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ।
ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ, ਭਾਰਤੀ ਸਭਿਅਤਾ ਦੇ ਇਸ ਸੁੰਦਰ ਪਹਿਰਾਵੇ ਨੂੰ ਲੈ ਕੇ, ਔਰਤਾਂ ਵਿਚ ਸਾੜ੍ਹੀ ਦਾ ਕ੍ਰੇਜ਼ ਘੱਟ ਨਹੀਂ ਹੋਇਆ ਹੈ, ਭਾਵੇਂ ਕੋਈ ਵੀ ਮੌਸਮ ਹੋਵੇ ਜਾਂ ਕੋਈ ਵੀ ਸਮਾਗਮ, ਔਰਤਾਂ ਸਾੜ੍ਹੀ ਪਹਿਨਣਾ ਪਸੰਦ ਕਰਦੀਆਂ ਹਨ ਅਤੇ ਔਰਤਾਂ ਵੱਖ-ਵੱਖ ਤਰ੍ਹਾਂ ਦੇ ਸਮਾਗਮਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਸਾੜ੍ਹੀਆਂ ਉਪਲਬਧ ਰਹਿੰਦੀਆਂ ਹਨ।
ਅੱਜ-ਕੱਲ੍ਹ ਔਰਤਾਂ ਸਿਲਕ ਦੀਆਂ ਬਣੀਆਂ ਬਨਾਰਸੀ ਸਾੜ੍ਹੀਆਂ ਨੂੰ ਬਹੁਤ ਪਸੰਦ ਕਰਦੀਆਂ ਹਨ। ਔਰਤਾਂ ਬਨਾਰਸੀ ਸਿਲਕ ਦੀਆਂ ਸਾੜ੍ਹੀਆਂ ਪਾ ਕੇ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕਰ ਰਹੀਆਂ ਹਨ।
ਔਰਤਾਂ ਨੂੰ ਠੰਢ ਤੋਂ ਬਚਾਉਣ ਦੇ ਨਾਲ-ਨਾਲ ਸਟਾਈਲਿਸ਼ ਤੇ ਅਟ੍ਰੈਕਟਿਵ ਲੁਕ ਦੇ ਰਹੀ ‘ਪਫਰ ਜੈਕੇਟ’
NEXT STORY