ਮੁੰਬਈ- ਬੀਤੇ ਕੁਝ ਸਾਲਾਂ ਤੋਂ ਕ੍ਰਾਪ ਟਾਪ ਬਹੁਤ ਟਰੈਂਡ ਵਿਚ ਹੈ। ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਕ੍ਰਾਪ ਟਾਪ ਪਹਿਨੇ ਦੇਖਿਆ ਜਾ ਸਕਦਾ ਹੈ। ਜਿਥੇ ਪੱਛਮੀ ਪਹਿਰਾਵੇ ਵਿਚ ਮੁਟਿਆਰਾਂ ਨੂੰ ਜੀਨਸ ਟਾਪ, ਸਕਰਟ, ਸ਼ਾਰਟਸ ਆਦਿ ਨਾਲ ਕ੍ਰਾਪ ਟਾਪ ਬਹੁਤ ਪਸੰਦ ਆ ਰਹੇ ਹਨ, ਉਥੇ ਹੀ ਭਾਰਤੀ ਪਹਿਰਾਵੇ ਵਿਚ ਮੁਟਿਆਰਾਂ ਸਾੜ੍ਹੀ, ਲਹਿੰਗਾ ਅਤੇ ਲਾਂਗ ਸਕਰਟ ਨਾਲ ਵੀ ਕ੍ਰਾਪ ਟਾਪ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ। ਅੱਜਕੱਲ ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੀ ਕ੍ਰਾਪ ਟਾਪ ਵਿਦ ਲਹਿੰਗਾ ਡਰੈੱਸ ਮਿਲ ਰਹੇ ਹਨ। ਕੁਝ ਕ੍ਰਾਪ ਟਾਪ ਅਤੇ ਲਹਿੰਗੇ ਮੁਟਿਆਰਾਂ ਨੂੰ ਇੰਡੋ ਵੈਸਟਰਨ ਲੁੱਕ ਦਿੰਦੇ ਹਨ ਤਾਂ ਦੂਜੇ ਪਾਸੇ ਕੁਝ ਕ੍ਰਾਪ ਟਾਪ ਲਹਿੰਗੇ ਮੁਟਿਆਰਾਂ ਨੂੰ ਫੁੱਲ ਭਾਰਤੀ ਦਿਖ ਦਿੰਦੇ ਹਨ।
ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਵਿਆਹ, ਮਹਿੰਦੀ, ਲੇਡੀ ਸੰਗੀਤ, ਪਾਰਟੀ, ਪੂਜਾ ਆਦਿ ਪ੍ਰੋਗਰਾਮ ਤੇ ਹੋਰ ਖਾਸ ਮੌਕਿਆਂ ਦੌਰਾਨ ਕ੍ਰਾਪ ਟਾਪ ਅਤੇ ਲਹਿੰਗਾ ਪਹਿਨੇ ਦੇਖਿਆ ਜਾ ਸਕਦਾ ਹੈ। ਇਹ ਮੁਟਿਆਰਾਂ ਨੂੰ ਮਾਡਰਨ ਲੁਕ ਦਿੰਦੇ ਹਨ। ਕ੍ਰਾਪ ਟਾਪ ਚੋਲੀ ਨਾਲੋਂ ਕੁਝ ਹੱਦ ਤੱਕ ਵੱਖਰੇ ਹੁੰਦੇ ਹਨ ਅਤੇ ਜ਼ਿਆਦਾ ਸਟਾਈਲਿਸ਼ ਦਿਖਦੇ ਹਨ। ਜਿਥੇ ਮੁਟਿਆਰਾਂ ਕਾਲਰ ਡਿਜ਼ਾਈਨ, ਰਾਊਂਡ ਨੈੱਕ, ਬੋਟ ਨੈੱਕ, ਬੀ ਨੈੱਕ, ਸਲੀਵਲੈੱਸ, ਬੈਲੂਨ ਸਲੀਵਸ, ਬੇਲ ਸਲੀਵਸ ਅਤੇ ਕਈ ਤਰ੍ਹਾਂ ਦੀ ਡਿਜ਼ਾਈਨਰ ਸਲੀਵਸ ਵਾਲੇ ਕ੍ਰਾਪ ਟਾਪ ਪਸੰਦ ਕਰ ਰਹੇ ਹਨ, ਉਥੇ ਇਨ੍ਹਾਂ ਨਾਲ ਉਹ ਲਹਿੰਗੇ ਵੀ ਬਹੁਤ ਟਰੈਂਡੀ ਪਹਿਨਣਾ ਪਸੰਦ ਕਰ ਰਹੀਆਂ ਹਨ। ਮੁਟਿਆਰਾਂ ਨੂੰ ਬਲੈਕ, ਵ੍ਹਾਈਟ, ਰੈੱਡ ਅਤੇ ਪਿੰਕ ਰੰਗ ਦੇ ਪਲੇਨ ਡਿਜ਼ਾਈਨ ਦੇ ਕ੍ਰਾਪ ਟਾਪ ਨਾਲ ਫਲਾਵਰ ਪ੍ਰਿੰਟਿਡ ਲਹਿੰਗਾ ਅਤੇ ਲਾਂਗ ਸਕਰਟ ਬਹੁਤ ਪਸੰਦ ਆ ਰਹੇ ਹਨ।
ਕੁਝ ਮੁਟਿਆਰਾਂ ਨੂੰ ਗੋਲਡਨ ਅਤੇ ਸਿਲਵਰ ਐਂਬ੍ਰਾਇਡਰੀ ਵਾਲੇ ਹੈਵੀ ਕ੍ਰਾਪ ਟਾਪ ਨਾਲ ਸਿੰਪਲ ਪਲੇਨ ਲਹਿੰਗਾ ਅਤੇ ਲਾਂਗ ਸਕਰਟ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨਾਲ ਜਿਊਲਰੀ ਵਿਚ ਜ਼ਿਆਦਾਤਰ ਮੁਟਿਆਰਾਂ ਲਾਈਟ ਜਿਊਲਰੀ ਪਹਿਨਣਾ ਪਸੰਦ ਕਰ ਰਹੀਆਂ ਹਨ। ਹੇਅਰ ਸਟਾਈਲ ਵਿਚ ਇਨ੍ਹਾਂ ਨਾਲ ਮੁਟਿਆਰਾਂ ਖੁੱਲ੍ਹੇ ਵਾਲ ਰੱਖਣਾ ਪਸੰਦ ਕਰਦੀਆਂ ਹਨ। ਦੂਜੇ ਪਾਸੇ ਜੁੱਤੀ ਵਿਚ ਮੁਟਿਆਰਾਂ ਜ਼ਿਆਦਾਤਰ ਹਾਈ ਹੀਲਸ ਅਤੇ ਹਾਈ ਵੈਲੀ ਨੂੰ ਟਰਾਈ ਕਰ ਰਹੀਆਂ ਹਨ।
ਜਾਣੋ ਲਾਫਟਰ ਥੈਰੇਪੀ ਦੇ ਹੈਰਾਨੀਜਨਕ ਲਾਭ, ਰੋਜ਼ਾਨਾ ਇੰਨੇ ਮਿੰਟ ਕਰਨੀ ਹੈ ਫਾਇਦੇਮੰਦ
NEXT STORY