ਅੰਮ੍ਰਿਤਸਰ (ਕਵਿਸ਼ਾ)-ਪੰਜਾਬੀ ਲੁਕ ਨੂੰ ਕ੍ਰਿਏਟ ਕਰਨ ਵਿਚ ਕਈ ਸਾਰੀਆਂ ਚੀਜ਼ਾਂ ਕਾਫੀ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ, ਜਿਸ ਵਿਚ ਪੰਜਾਬੀ ਆਊਟਫਿੱਟ ਤੋਂ ਲੈ ਕੇ ਉਸ ਆਊਟਫਿੱਟ ’ਤੇ ਕੀਤੇ ਜਾਣ ਵਾਲੀ ਫੁੱਲਕਾਰੀ ਕਢਾਈ, ਪੰਜਾਬੀ ਜੁੱਤੀ, ਪੰਜਾਬੀ ਜਿਊਲਰੀ, ਇਸ ਦੇ ਨਾਲ ਨਾਲ ਜੋ ਸਭ ਤੋਂ ਮਹੱਤਵਪੂਰਨ ਹੈ, ਉਹ ਹੈ ਇਸ ਗੈਟਅੱਪ ਦੇ ਨਾਲ ਮੁਟਿਆਰਾਂ ਦੇ ਹੇਅਰ ਸਟਾਈਲ ਵਿਚ ਵਰਤੇ ਜਾਣ ਵਾਲੇ ਖੂਬਸੂਰਤ ਪਰਾਂਦੇ। ਇਹ ਪਰਾਂਦੇ ਪੰਜਾਬੀ ਪਹਿਰਾਵੇ ਦਾ ਮਹੱਤਵਪੂਰਨ ਹਿੱਸਾ ਹਨ।
ਮੁਟਿਆਰਾਂ ਦੇ ਪੰਜਾਬੀ ਲੁਕ ’ਚ ਆਊਟਫਿੱਟ ਜਾਂ ਉਸ ਦੀ ਕੰਪਲੀਟ ਲੁਕ ’ਚ ਜੋ ਸਭ ਤੋਂ ਮਹੱਤਵਪੂਰਨ ਹਿੱਸਾ ਪਾਉਂਦੇ ਹਨ ਉਹ ਹਨ ਪਰਾਂਦੇ ਹੀ ਹਨ ਕਿਉਂਕਿ ਚਾਹੇ ਬਿਲਕੁਲ ਸਿੰਪਲ ਸੋਬਰ ਸੂਟ ਪਹਿਨਣਾ ਹੋਵੇ ਜਾਂ ਫਿਰ ਟ੍ਰੈਡੀਸ਼ਨਲ ਸਲਵਾਰ ਸੂਟ ਜੋ ਖਾਸ ਤੌਰ ’ਤੇ ਪੰਜਾਬੀ ਪਹਿਨਾਵੇ ਦਾ ਪ੍ਰਤੀਕ ਹਨ। ਇਨ੍ਹਾਂ ਦੇ ਨਾਲ ਜੇਕਰ ਪਰਾਂਦਾ ਪਾਇਆ ਜਾਵੇ ਤਾਂ ਉਹ ਪੂਰੀ ਤਰ੍ਹਾਂ ਪੰਜਾਬੀ ਲੱਗਦੇ ਹਨ। ਜੇਕਰ ਜਿੰਨਾ ਵੀ ਪੰਜਾਬੀ ਪਹਿਰਾਵਾ ਹੋਵੇ ਜਿਸ ’ਚ ਫੁੱਲਕਾਰੀ ਦੀ ਚੁੰਨੀ ਹੋਵੇ, ਫੁੱਲਕਾਰੀ ਦੀ ਕਢਾਈ ਵਾਲਾ ਆਊਟਫਿੱਟ ਹੋਵੇ , ਜੇਕਰ ਉਸ ’ਚ ਪਰਾਂਦਾ ਨਾ ਪਾਇਆ ਜਾਵੇ ਤਾਂ ਉਹ ਕਿਤੇ ਨਾ ਕਿਤੇ ਪੂਰੀ ਤਰ੍ਹਾਂਨਾਲ ਪੰਜਾਬੀ ਲੁਕ ਹੀ ਦਿੰਦਾ ਹੈ। ਇਸੇ ਲਈ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਲੁਕ ਨੂੰ ਦਿਖਾਉਣ ਲਈ ਸਭ ਤੋਂ ਮਹੱਤਵਪੂਰਨ ਭੂਮਿਕਾ ਪਰਾਂਦਾ ਹੀ ਕਰਦਾ ਹੈ। ਅਤੇ ਸਾਉਣ ਦੇ ਮਹੀਨੇ ਵਿਚ ਜ਼ਿਆਦਾਤਰ ਔਰਤਾਂ ਅਤੇ ਮੁਟਿਆਰਾਂ ਨੂੰ ਪੰਜਾਬੀ ਲੋਕ ਕੁਝ ਜ਼ਿਆਦਾ ਹੀ ਪਸੰਦ ਆਉਣ ਲੱਗਦੇ ਹਨ। ਇਸੇ ਲਈ ਵੱਖ-ਵੱਖ ਪ੍ਰੋਗਰਾਮਾਂ ’ਚ ਉਹ ਪਹੁੰਚਦੀਆਂ ਹਨ ਤਾਂ ਇਸ ਤਰ੍ਹਾਂ ਦੀ ਲੁਕ ਨੂੰ ਕ੍ਰਿਏਟ ਕਰਨਾ ਕੁਝ ਜ਼ਿਆਦਾ ਹੀ ਪਸੰਦ ਆਉਂਦਾ ਹੈ। ਅੱਜਕਲ ਅੰਮ੍ਰਿਤਸਰ ਦੀਆਂ ਮੁਟਿਆਰਾਂ ਵੀ ਇਸੇ ਤਰਜ਼ ’ਤੇ ਚੱਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰ ਦੀ ਖੂਬਸੂਰਤ ਮੁਟਿਆਰਾਂ ਦੇ ਸਿੰਪਲ ਅਤੇ ਟ੍ਰੈਡੀਸ਼ੀਨਲ ਸਲਵਾਰ ਸੂਟ ਦੇ ਨਾਲ ਪਰਾਂਦਾਂ ਪਹਿਨੇ ਹੋਏ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ ਹਨ।
ਆਂਵਲੇ ਦਾ ਪਾਣੀ ਵੀ ਸਿਹਤ ਲਈ ਹੈ ਵਰਦਾਨ, ਜਾਣੋ ਸੇਵਨ ਕਰਨ ਦਾ ਸਹੀ ਤਰੀਕਾ
NEXT STORY