ਜਲੰਧਰ—ਖੀਰਾ, ਇਸ ਨੂੰ ਲੋਕ ਸਲਾਦ ਦੇ ਰੂਪ 'ਚ ਖਾਣਾ ਪਸੰਦ ਕਰਦੇ ਹਨ। ਵੈਸੇ ਤਾਂ ਖੀਰਾ ਤੁਹਾਨੂੰ ਬਾਜ਼ਾਰ ਤੋਂ ਵੀ ਮਿਲ ਜਾਵੇਗਾ ਪਰ ਜੇਕਰ ਤੁਸੀਂ ਚਾਹੋ ਤਾਂ ਇਸਨੂੰ ਆਪਣੇ ਘਰ 'ਚ ਵੀ ਉਗਾ ਸਕਦੇ ਹੋ। ਇਸਨੂੰ ਉਗਾਉਣ ਦੀ ਸਭ ਤੋਂ ਖਾਸ ਗੱਲ ਤਾਂ ਇਹ ਹੈ ਕਿ ਤੁਸੀਂ ਇਸ ਨੂੰ ਕਿਸੇ ਵੀ ਗਮਲੇ ਜਾਂ ਫਿਰ ਕੰਟੇਨਰ 'ਚ ਉਗਾ ਸਕਦੇ ਹੋ। ਇਸਦੇ ਲਈ ਤੁਹਾਨੂੰ ਕਿਸੇ ਵੱਡੇ ਬਾਗੀਚੇ ਦੀ ਲੋੜ ਨਹੀਂ ਪਵੇਗੀ। ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਘਰ 'ਚ ਖੀਰਾ ਉਗਾ ਸਕਦੇ ਹੋ।
1. ਗਮਲਾ
ਸਭ ਤੋਂ ਪਹਿਲਾਂ ਗਮਲੇ ਦਾ ਆਕਾਰ ਚੁਣੋ। ਗਮਲਾ ਘੱਟ ਤੋਂ ਘੱਟ 12 ਇੰਚ ਗਹਿਰਾ ਹੋਵੇ ਜਿਸ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਰੱਖ ਸਕਦੇ ਹੋ। ਗਮਲੇ 'ਚੋਂ ਪਾਣੀ ਕੱਢਣ ਲਈ ਜਗ੍ਹਾ ਜ਼ਰੂਰ ਰੱਖੋ ਗਮਲੇ ਦੇ ਥੱਲੇ ਇੱਕ ਛੋਟਾ ਛੇਕ ਜ਼ਰੂਰ ਰੱਖੋ।
2. ਮਿੱਟੀ ਜਾਂ ਖਾਦ
ਬੀਜ਼ ਨੂੰ ਪਾਉਣ ਤੋਂ ਪਹਿਲਾਂ ਗਮਲੇ ਨੂੰ ਮਿੱਟੀ ਜਾਂ ਖਾਦ ਨਾਲ ਪੂਰੀ ਤਰ੍ਹਾਂ ਭਰ ਲਓ। ਤਾਂ ਕਿ ਪੌਦੇ ਨੂੰ ਪੁਰੀ ਤਰ੍ਹਾਂ ਪੋਸ਼ਣ ਮਿਲ ਸਕੇ।
3. ਬੀਜ਼ ਪਾਓ
ਮਿੱਟੀ ਜਾਂ ਖਾਦ ਪਾਉਣ ਦੇ ਬਾਅਦ ਇਸ 'ਚ ਇੱਕ ਛੇਦ ਕਰੋ। ਫਿਰ ਉੱਪਰ ਬੀਜ਼ ਪਾਓ। ਛੇਦ ਕਰਨ ਲਈ ਤੁਸੀਂ ਪੈਨ ਜਾਂ ਪੇਨਸਿੰਲ ਦੀ ਮਦਦ ਵੀ ਲੈ ਸਕਦੇ ਹੋ।
4. ਪਾਣੀ ਅਤੇ ਧੁੱਪ
ਗਮਲੇ 'ਚ ਖੀਰੇ ਦੇ ਬੀਜ਼ ਨੂੰ ਪਾਉਣ ਦੇ ਬਾਅਦ ਉਨ੍ਹਾਂ ਸਹੀ ਮਾਤਰਾ 'ਚ ਧੁੱਪ ਅਤੇ ਪਾਣੀ ਦਿੰਦੇ ਰਹੋ। ਤਾਂਕਿ ਪੌਦੇ ਦਾ ਵਿਕਾਸ ਚੰਗੀ ਤਰ੍ਹਾਂ ਹੋ ਸਕੇ।
5. ਬਸ,ਕੁਝ ਹੀ ਦਿਨ੍ਹਾਂ 'ਚ ਖੀਰੇ ਦੀ ਵੇਲ ਨਿਕਲਦੀ ਨਜ਼ਰ ਆਵੇਗੀ।
ਰਿਸ਼ਤੇ 'ਚ ਪਿਆਰ ਬਣਾਈ ਰੱਖਣ ਲਈ ਅਪਣਾਓ ਇਹ ਤਰੀਕੇ
NEXT STORY