ਅੰਮ੍ਰਿਤਸਰ (ਕਵਿਸ਼ਾ)- ਜਿਵੇਂ ਹੀ ਸਰਦੀਆਂ ਦਾ ਮੌਸਮ ਦਸਤਕ ਦਿੰਦਾ ਹੈ, ਔਰਤਾਂ ਦੀ ਫ਼ੈਸ਼ਨ ਪਸੰਦ ਵਿਚ ਵੀ ਇਕ ਖਾਸ ਬਦਲਾਅ ਦੇਖਣ ਨੂੰ ਮਿਲਦਾ ਹੈ। ਹਲਕੇ ਰੰਗਾਂ ਦੀ ਥਾਂ ਡਾਰਕ ਕਲਰ ਆਪਣੀ ਮਜ਼ਬੂਤ ਪਕੜ ਬਣਾ ਲੈਂਦੇ ਹਨ। ਬਲੈਕ, ਨੇਵੀ ਬਲਿਊ, ਮੈਰੂਨ, ਡਾਰਕ ਗਰੀਨ ਅਤੇ ਬਰਾਊਨ ਵਰਗੇ ਰੰਗ ਨਾ ਸਿਰਫ ਸਰਦੀਆਂ ਦੇ ਮੌਸਮ ਦੇ ਅਨੁਕੂਲ ਹੁੰਦੇ ਹਨ, ਸਗੋਂ ਸਟਾਇਲ ਅਤੇ ਏਲਿਗੈਂਸ ਦਾ ਵੀ ਪ੍ਰਤੀਕ ਬਣ ਜਾਂਦੇ ਹਨ।
ਵਿੰਟਰ ਸੀਜ਼ਨ ਵਿਚ ਡਾਰਕ ਕਲਰ ਪਸੰਦ ਕੀਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਨੇਚਰ ਆਫ ਵੇਦਰ ਹੈ। ਠੰਡ ਦੇ ਮੌਸਮ ਵਿਚ ਇਹ ਰੰਗ ਵਾਂਰਮਥ ਦਾ ਅਹਿਸਾਸ ਕਰਾਉਂਦੇ ਹਨ ਅਤੇ ਧੁੱਪ ਦੀ ਕਮੀ ਵਿਚ ਵੀ ਆਕਰਸ਼ਕ ਦਿੱਖਦੇ ਹਨ। ਇਸ ਤੋਂ ਇਲਾਵਾ ਡਾਰਕ ਸ਼ੇਡਸ ਕੱਪੜਿਆਂ ਨੂੰ ਜ਼ਿਆਦਾ ਰਿੱਚ ਅਤੇ ਕਲਾਸੀ ਲੁਕ ਦਿੰਦੇ ਹਨ, ਜੋ ਔਰਤਾਂ ਨੂੰ ਆਤਮਵਿਸ਼ਵਾਸ ਨਾਲ ਭਰ ਦਿੰਦਾ ਹੈ।
ਫ਼ੈਸ਼ਨ ਦੇ ਨਜ਼ਰੀਏ ਤੋਂ ਦੇਖੀਏ ਤਾਂ ਡਾਰਕ ਕਲਰ ਹਰ ਤਰ੍ਹਾਂ ਦੇ ਆਊਟਫਿਟ ’ਤੇ ਖੂਬ ਜਚਦੇ ਹਨ। ਭਾਵੇ ਉਹ ਸਾੜ੍ਹੀ ਹੋ, ਸ਼ਾਲ, ਸਵੇਟਰ, ਕੋਟ, ਜੈਕੇਟ ਜਾਂ ਫਿਰ ਲਾਂਗ ਡ੍ਰੈੱਸਜ ਡਾਰਕ ਰੰਗ ਹਰ ਕੱਪੜੇ ਨੂੰ ਇੱਕ ਰਾਇਲ ਟਚ ਦਿੰਦੇ ਹਨ। ਖਾਸ ਕਰ ਕੇ ਕਾਲੇ ਅਤੇ ਮੈਰੂਨ ਰੰਗ ਦੀਆਂ ਸਾੜੀਆਂ ਜਾਂ ਸੂਟ ਵਿੰਟਰ ਫੰਕਸ਼ੰਸ ਅਤੇ ਪਾਰਟੀਆਂ ਵਿੱਚ ਔਰਤਾਂ ਦੀ ਪਹਿਲੀ ਪਸੰਦ ਬਣ ਜਾਂਦੇ ਹਨ। ਉਥੇ ਹੀ ਡਾਰਕ ਗਰੀਨ ਅਤੇ ਨੇਵੀ ਬਲੂ ਆਫਿਸ ਵਿਅਰ ਲਈ ਵੀ ਬੇਹੱਦ ਉਪਯੁਕਤ ਮੰਨੇ ਜਾਂਦੇ ਹਨ। ਡਾਰਕ ਕਲਰ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਇਹ ਬਾਡੀ ਟਾਈਪ ’ਤੇ ਖੂਬਸੂਰਤ ਦਿਖਾਉਂਦੇ ਹਨ। ਸਰਦੀਆਂ ਵਿੱਚ ਲੇਯਰਿੰਗ ਦੇ ਕਾਰਨ ਕੱਪੜੇ ਥੋੜ੍ਹੇ ਭਾਰੀ ਹੁੰਦੇ ਹਨ। ਅਜਿਹੇ ਵਿੱਚ ਡਾਰਕ ਸ਼ੈਡਸ ਬਾਡੀ ਨੂੰ ਸਲਿਮ ਅਤੇ ਆਕਰਸ਼ਕ ਲੁਕ ਦੇਣ ਵਿੱਚ ਮਦਦ ਕਰਦੇ ਹਨ।
ਅੰਮ੍ਰਿਤਸਰ ਦੀਆਂ ਔਰਤਾਂ ਵੀ ਅੱਜ-ਕੱਲ੍ਹ ਪਾਰਟੀ ਵਿਅਰ ਵਿੱਚ ਡਾਰਕ ਸ਼ੇਡਸ ਨੂੰ ਹੀ ਪ੍ਰੈਫਰ ਕਰ ਰਹੀਆਂ ਹਨ ਅਤੇ ਅੰਮ੍ਰਿਤਸਰ ਵਿੱਚ ਹੋਣ ਵਾਲੇ ਵੱਖ-ਵੱਖ ਆਯੋਜਨਾਂ ਵਿੱਚ ਡਾਰਕ ਕਲਰ ਦੇ ਆਊਟਫਿਟ ਪਹਿਨ ਕੇ ਪਹੁੰਚ ਰਹੀ ਹੈ। ਜਗ ਬਾਣੀ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੇ ਖੂਬਸੂਰਤ ਅਤੇ ਸਟਾਈਲਿਸ਼ ਡਾਰਕ ਕਲਰ ਦੇ ਆਉਟਫਿੱਟਸ ਪਹਿਨੇ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ।
ਮੁਟਿਆਰਾਂ ਨੂੰ ਟ੍ਰੈਂਡੀ ਅਤੇ ਮਾਡਰਨ ਲੁਕ ਦੇ ਰਹੇ ਵੂਲਨ ਟਾਪਸ
NEXT STORY