ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫ਼ੈਸ਼ਨ ਦੀ ਦੁਨੀਆ ’ਚ ਊਨੀ ਕੱਪੜਿਆਂ ਦਾ ਬੋਲਬਾਲਾ ਹੋ ਜਾਂਦਾ ਹੈ। ਮੁਟਿਆਰਾਂ ਅਤੇ ਔਰਤਾਂ ਠੰਡ ਤੋਂ ਬਚਾਣ ਦੇ ਨਾਲ-ਨਾਲ ਸਟਾਈਲਿਸ਼ ਲੁਕ ਪਾਉਣ ਲਈ ਵੂਲਨ ਫੈਬਰਿਕ ਦੀਆਂ ਵੱਖ-ਵੱਖ ਡ੍ਰੈੱਸਾਂ ਚੁਣਦੀਆਂ ਹਨ। ਇੰਡੀਅਨ ਵੀਅਰ ’ਚ ਵੂਲਨ ਸੂਟ, ਕੁੜਤੇ ਅਤੇ ਫਰਾਕ ਤਾਂ ਲੋਕਪ੍ਰਿਯ ਹਨ ਹੀ, ਉੱਥੇ ਹੀ, ਵੈਸਟਰਨ ਸਟਾਈਲ ’ਚ ਕੋਟ, ਸਵੈਟਰ ਅਤੇ ਟਾਪਸ ਕਾਫ਼ੀ ਟ੍ਰੈਂਡ ’ਚ ਰਹਿੰਦੇ ਹਨ। ਇਨ੍ਹਾਂ ’ਚੋਂ ਵੂਲਨ ਟਾਪਸ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ, ਕਿਉਂਕਿ ਇਹ ਨਾ ਸਿਰਫ ਗਰਮਾਹਟ ਦਿੰਦੇ ਹਨ, ਸਗੋਂ ਮੁਟਿਆਰਾਂ ਨੂੰ ਇਕ ਮਾਡਰਨ ਅਤੇ ਟ੍ਰੈਂਡੀ ਲੁਕ ਵੀ ਦਿੰਦੇ ਹਨ।
ਵੂਲਨ ਟਾਪਸ ਦੀ ਖਾਸੀਅਤ ਉਨ੍ਹਾਂ ਦਾ ਫੈਬਰਿਕ ਹੈ, ਜੋ ਉੱਨ ਤੋਂ ਬਣਿਆ ਹੁੰਦਾ ਹੈ। ਕੁਝ ਟਾਪਸ ਹੈਂਡਮੇਡ ਹੁੰਦੇ ਹਨ, ਜੋ ਰਵਾਇਤੀ ਕ੍ਰਾਫਟ ਦਿਖਾਉਂਦੇ ਹਨ ਤੇ ਕੁਝ ਮਸ਼ੀਨ ਨਾਲ ਬਣੇ ਆਧੁਨਿਕ ਡਿਜ਼ਾਈਨ ਵਾਲੇ ਹੁੰਦੇ ਹਨ। ਇਹ ਟਾਪਸ ਠੰਡੀਆਂ ਹਵਾਵਾਂ ਤੋਂ ਪੂਰਾ ਬਚਾਅ ਕਰਦੇ ਹਨ ਅਤੇ ਨਾਲ ਹੀ ਖੂਬਸੂਰਤ ਦਿਸਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਜੀਨਸ, ਫਾਰਮਲ ਪੈਂਟਸ, ਪਜਾਮਾ, ਪਲਾਜ਼ੋ ਜਾਂ ਸਕਰਟ ਦੇ ਨਾਲ ਸਟਾਈਲ ਕਰਦੀਆਂ ਹਨ। ਲੇਅਰਿੰਗ ਦਾ ਟ੍ਰੈਂਡ ਵੀ ਕਾਫ਼ੀ ਪਾਪੁਲਰ ਹੈ, ਜਿੱਥੇ ਵੂਲਨ ਟਾਪ ਨੂੰ ਸੂਟ ਜਾਂ ਹੋਰ ਡ੍ਰੈੱਸ ਦੇ ਉੱਤੇ ਸਵੈਟਰ ਵਾਂਗ ਵੀ ਪਹਿਨਿਆ ਜਾਂਦਾ ਹੈ। ਇਨ੍ਹੀਂ ਦਿਨੀਂ ਵਿੰਟਰ ਟ੍ਰੈਂਡਸ ’ਚ ਕ੍ਰਾਪ ਟਾਪਸ, ਰੈਪ ਸਟਾਈਲ ਅਤੇ ਬਟਨ ਡਿਟੇਲਿੰਗ ਵਾਲੇ ਵੂਲਨ ਟਾਪਸ ਖਾਸ ਤੌਰ ’ਤੇ ਚੱਲ ਰਹੇ ਹਨ।
ਬਾਜ਼ਾਰ ’ਚ ਵੂਲਨ ਟਾਪਸ ਦੀ ਵੈਰਾਇਟੀ ਭਰਪੂਰ ਹੈ। ਨੈੱਕ ਡਿਜ਼ਾਈਨ ’ਚ ਰਾਊਂਡ ਨੈੱਕ, ਵੀ ਨੈੱਕ, ਹਾਈ ਨੈੱਕ, ਕੋਲਡ ਸ਼ੋਲਡਰ ਤੋਂ ਲੈ ਕੇ ਜ਼ਿਪ ਜਾਂ ਬਟਨ ਡਿਟੇਲਿੰਗ ਵਾਲੇ ਆਪਸ਼ਨ ਉਪਲੱਬਧ ਹਨ। ਕਲਰ ਪੈਲੇਟ ਵੀ ਵੰਨ-ਸੁਵੰਨਤਾ ਭਰਿਆ ਹੈ। ਡਾਰਕ ਸ਼ੇਡਜ਼ ਜਿਵੇਂ ਬਲੈਕ, ਗ੍ਰੀਨ, ਰੈੱਡ, ਮੈਰੂਨ, ਨੇਵੀ ਬਲਿਊ ਟਾਪਸ ਨੂੰ ਮੁਟਿਆਰਾਂ ਜੀਨਸ ਜਾਂ ਡਾਰਕ ਬਾਟਮਜ਼ ਦੇ ਨਾਲ ਪੇਅਰ ਕਰਨਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਇਕ ਅਟਰੈਕਟਿਵ ਲੁਕ ਦਿੰਦਾ ਹੈ। ਉੱਥੇ ਹੀ, ਲਾਈਟ ਸ਼ੇਡਜ਼ ’ਚ ਬੇਬੀ ਪਿੰਕ, ਪੀਚ, ਲਾਈਟ ਬਲਿਊ, ਵ੍ਹਾਈਟ ਅਤੇ ਯੈਲੋ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਇਨ੍ਹਾਂ ਲਾਈਟ ਰੰਗਾਂ ਨੂੰ ਅਕਸਰ ਬਲੈਕ ਜੀਨਸ ਜਾਂ ਲੈਗਿੰਗਸ ਨਾਲ ਸਟਾਈਲ ਕੀਤਾ ਜਾਂਦਾ ਹੈ, ਜੋ ਕੰਟਰਾਸਟ ਕ੍ਰੀਏਟ ਕਰ ਕੇ ਇਕ ਬਿਊਟੀਫੁੱਲ ਅਪੀਅਰੈਂਸ ਦਿੰਦਾ ਹੈ। ਅਸੈਸਰੀਜ਼ ਨਾਲ ਵੂਲਨ ਟਾਪਸ ਦੀ ਲੁਕ ਹੋਰ ਨਿੱਖਰ ਜਾਂਦੀ ਹੈ। ਸਰਦੀਆਂ ’ਚ ਮੁਟਿਆਰਾਂ ਟੋਪੀ, ਸਕਾਰਫ ਜਾਂ ਸਟੌਲ, ਗਾਗਲਸ, ਵਾਚ ਅਤੇ ਕਲੱਚ ਬੈਗਸ ਕੈਰੀ ਕਰਦੀਆਂ ਹਨ। ਫੁਟਵੀਅਰ ’ਚ ਜੀਨਸ ਦੇ ਨਾਲ ਲਾਂਗ ਬੂਟਸ, ਐਂਕਲ ਬੂਟਸ, ਸਨੀਕਰਜ਼ ਜਾਂ ਸਪੋਰਟਸ ਸ਼ੂਜ਼ ਪਰਫੈਕਟ ਰਹਿੰਦੇ ਹਨ, ਜਦੋਂ ਕਿ ਸਕਰਟ ਜਾਂ ਪਲਾਜ਼ੋ ਦੇ ਨਾਲ ਬੈਲੀ, ਜੁੱਤੀ, ਫਲੈਟਸ ਜਾਂ ਸੈਂਡਲ ਚੰਗੇ ਲੱਗਦੇ ਹਨ। ਹੇਅਰ ਸਟਾਈਲ ’ਚ ਓਪਨ ਹੇਅਰਜ਼, ਪੋਨੀਟੇਲ, ਬੰਨ ਜਾਂ ਸਾਈਡ ਬਰੇਡ ਮੁਟਿਆਰਾਂ ਦੇ ਫੇਵਰੇਟ ਹਨ, ਜੋ ਕੈਜ਼ੂਅਲ ਤੋਂ ਪਾਰਟੀ ਲੁਕ ਤੱਕ ਸੂਟ ਕਰਦੇ ਹਨ। ਵੂਲਨ ਟਾਪਸ ਸਰਦੀਆਂ ’ਚ ਕੰਫਰਟ ਅਤੇ ਸਟਾਈਲ ਦਾ ਬੈਸਟ ਕੰਬੀਨੇਸ਼ਨ ਹਨ। ਇਹ ਨਾ ਸਿਰਫ ਮੁਟਿਆਰਾਂ ਨੂੰ ਠੰਡ ਤੋਂ ਬਚਾਉਂਦੇ ਹਨ, ਸਗੋਂ ਮੁਟਿਆਰਾਂ ਨੂੰ ਕਾਨਫੀਡੈਂਟ ਅਤੇ ਫੈਸ਼ਨੇਬਲ ਫੀਲ ਕਰਾਉਂਦੇ ਹਨ।
ਲਓ ਜੀ..! ਸਿੰਦੂਰ ਹੀ ਭੁੱਲ ਗਿਆ ਲਾੜਾ, ਬਦਲ ਗਿਆ ਵਿਆਹ ਦਾ ਮਾਹੌਲ, ਫ਼ਿਰ ਜੋ ਹੋਇਆ ਤੁਸੀਂ ਆਪੇ ਦੇਖ ਲਓ (ਵੀਡੀਓ)
NEXT STORY