ਨਵੀਂ ਦਿੱਲੀ : ਬੱਚੇ ਦਾ ਜਨਮ ਲੈਣਾ ਮਾਤਾ-ਪਿਤਾ ਲਈ ਬਹੁਤ ਖੁਸ਼ੀ ਵਾਲਾ ਪਲ ਹੁੰਦਾ ਹੈ। ਨਵਜੰਮੇ ਬੱਚੇ ਕੁਝ ਗੱਲ ਨਹੀਂ ਕਰ ਸਕਦੇ। ਇਸ ਲਈ ਉਹ ਇਸ਼ਾਰੇ ਕਰਕੇ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਇਨ੍ਹਾਂ ਆਦਤਾਂ ਕਾਰਨ ਮਾਤਾ-ਪਿਤਾ ਕਈ ਵਾਰ ਡਰ ਜਾਂਦੇ ਹਨ। ਪਰ ਮਾਪਿਆਂ ਨੂੰ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਨਵਜੰਮੇ ਬੱਚਿਆਂ ਦੀਆਂ ਇਨ੍ਹਾਂ ਆਦਤਾਂ ਤੋਂ ਨਾ ਡਰਨ ਮਾਪੇ
ਭੈਂਗੀ ਅੱਖਾਂ(ਜਿਸਦੀ ਇੱਕ ਅੱਖ 'ਚ ਫ਼ਰਕ ਹੋਵੇ): ਜੇਕਰ ਬੱਚੇ ਦੀ ਅੱਖ ਭੈਂਗੀ ਹੈ, ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਿਉਕਿ ਜਦੋ ਬੱਚੇ ਦੀਆਂ ਮਾਸਪੇਸ਼ੀਆਂ ਬਣਦੀਆਂ ਹਨ, ਤਾਂ 6 ਮਹੀਨੇ ਬਾਅਦ ਬੱਚੇ ਦੀ ਅੱਖ ਆਪਣੇ ਆਪ ਠੀਕ ਹੋ ਜਾਂਦੀ ਹੈ। ਇਸ ਲਈ ਮਾਪੇ ਇਸ ਗੱਲ ਨੂੰ ਲੈ ਕੇ ਨਾ ਡਰਨ।
ਬੱਚੇ ਦਾ ਪਿਸ਼ਾਬ ਤੋਂ ਪਹਿਲਾ ਰੋਣਾ : ਕੁਝ ਬੱਚੇ ਅਜਿਹੇ ਹੁੰਦੇ ਹਨ, ਜੋ ਪਿਸ਼ਾਬ ਕਰਨ ਤੋਂ ਪਹਿਲਾ ਰੋਣ ਲੱਗਦੇ ਹਨ। ਅਜਿਹੇ 'ਚ ਮਾਪੇ ਪਰੇਸ਼ਾਨ ਹੋ ਜਾਂਦੇ ਹਨ, ਪਰ ਤੁਹਾਨੂੰ ਇਸ ਗੱਲ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਚਾਹੀਦੀ। ਜੇਕਰ ਬੱਚਾ ਪਿਸ਼ਾਬ ਕਰਦੇ ਸਮੇਂ ਰੋਦਾ ਹੈ, ਤਾਂ ਕੁਝ ਨੁਕਸਾਨ ਹੋਣ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਅਜਿਹਾ ਹੋਣ 'ਤੇ ਤਰੁੰਤ ਡਾਕਟਰ ਨਾਲ ਸੰਪਰਕ ਕਰੋ।
ਬੱਚੇ ਦੇ ਸਰੀਰ 'ਤੇ ਜ਼ਿਆਦਾ ਵਾਲਾਂ ਦਾ ਹੋਣਾ : ਜਨਮ ਸਮੇਂ ਹੀ ਕੁਝ ਬੱਚਿਆਂ ਦੇ ਸਰੀਰ 'ਤੇ ਜ਼ਿਆਦਾ ਵਾਲ ਹੁੰਦੇ ਹਨ। ਪਰ ਇਸ ਗੱਲ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਰੀਰ 'ਤੇ ਜ਼ਿਆਦਾ ਵਾਲ ਬੱਚੇ ਦੇ ਸਰੀਰ ਦੀ ਰੱਖਿਆ ਕਰਨ ਲਈ ਆਉਦੇ ਹਨ। ਇਹ ਵਾਲ ਬੱਚੇਦਾਨੀ 'ਚ ਬੱਚੇ ਨੂੰ ਗਰਮ ਰੱਖਣ 'ਚ ਮਦਦ ਕਰਦੇ ਹਨ। ਐਕਸਪਰਟ ਅਨੁਸਾਰ, ਇਹ ਵਾਲ ਕੁਝ ਸਮੇਂ ਬਾਅਦ ਆਪਣੇ ਆਪ ਚਲੇ ਜਾਂਦੇ ਹਨ।
ਦੁੱਧ ਪੀਣ ਤੋਂ ਤਰੁੰਤ ਬਾਅਦ ਟੱਟੀ ਕਰਨਾ : ਕੁਝ ਬੱਚੇ ਦੁੱਧ ਪੀਣ ਤੋਂ ਤਰੁੰਤ ਬਾਅਦ ਟੱਟੀ ਕਰ ਦਿੰਦੇ ਹਨ, ਜਿਸ ਕਰਕੇ ਮਾਤਾ-ਪਿਤਾ ਚਿੰਤਾ 'ਚ ਪੈ ਜਾਂਦੇ ਹਨ ਅਤੇ ਸੋਚਦੇ ਹਨ ਕਿ ਬੱਚੇ ਦਾ ਪੇਟ ਖਰਾਬ ਹੋ ਗਿਆ ਹੈ ਜਾਂ ਭੋਜਨ ਪਚਨ 'ਚ ਸਮੱਸਿਆਂ ਆ ਰਹੀ ਹੈ।
ਬੱਚੇ ਨੂੰ ਹਿਚਕੀ ਆਉਣਾ : ਕਈ ਨਵਜੰਮੇ ਬੱਚਿਆਂ ਨੂੰ ਬਚਪਨ ਤੋਂ ਹੀ ਹਿਚਕੀ ਆਉਦੀ ਰਹਿੰਦੀ ਹੈ। ਇਸ ਨਾਲ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਸ ਲਈ ਮਾਤਾ-ਪਿਤਾ ਨੂੰ ਡਰਨ ਦੀ ਲੋੜ ਨਹੀਂ। ਛੋਟੇ ਬੱਚੇ ਨੂੰ ਹਿਚਕੀ ਆਉਣ ਦਾ ਕਾਰਨ ਉਨ੍ਹਾਂ ਨੂੰ ਦੁੱਧ ਪਿਲਾਉਣ ਦੌਰਾਨ ਜਾਂ ਬਾਅਦ 'ਚ ਸਿੱਧੇ ਬਿਠਾਉਣਾ ਹੈ। ਇਸ ਲਈ ਬੱਚੇ ਨੂੰ ਦੁੱਧ ਪਿਲਾਉਣ ਤੋਂ ਬਾਅਦ ਡਕਾਰ ਦਿਵਾਉਣਾ ਚਾਹੀਦਾ ਹੈ।
ਜੇਕਰ ਖਾਣਾ ਹੈ ਕੁਝ ਖਾਸ ਤਾਂ ਬਣਾਓ ਮੈਗੀ ਦੇ ਪਕੌੜੇ
NEXT STORY