ਨਵੀਂ ਦਿੱਲੀ— ਆਮ ਤੌਰ 'ਤੇ ਬੇਬੀ ਮਾਂ ਦੁਆਰਾ ਦੁੱਧ ਪਿਲਾਉਣ ਦੌਰਾਨ ਦੁੱਧ ਪੀਣਾ ਬੰਦ ਕਰ ਦਿੰਦਾ ਹੈ, ਜਿਸ ਦਾ ਸਹੀ ਕਾਰਨ ਤੁਹਾਨੂੰ ਪਤਾ ਨਹੀਂ ਲੱਗਦਾ। ਕਿਉਂਕਿ ਬੱਚਾ ਸਿਰਫ ਮਾਂ ਦੇ ਦੁੱਧ 'ਤੇ ਨਿਰਭਰ ਹੁੰਦਾ ਹੈ ਇਸ ਲਈ ਇਸ ਗੱਲ ਦਾ ਜਲਦਾ ਪਤਾ ਲਗਾਉਣਾ ਚਾਹੀਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਕਾਰਨ ਹੋ ਸਕਦੇ ਹਨ ਜਿਨ੍ਹਾਂ ਕਰਕੇ ਬੱਚਾ ਦੁੱਧ ਨਹੀਂ ਪੀਂਦਾ।
1. ਮੂੰਹ 'ਚ ਤਕਲੀਫ
ਬੱਚਾ ਆਪਣੀ ਤਕਲੀਫ ਨੂੰ ਬੋਲ ਕੇ ਨਹੀਂ ਦੱਸ ਸਕਦਾ। ਇਸ ਲਈ ਤੁਸੀਂ ਖੁਦ ਉਸ ਦੀ ਤਕਲੀਫ ਪਤਾ ਲਗਾਉਣ ਦੀ ਕੋਸ਼ਿਸ਼ ਕਰੋ। ਇਸ ਤਕਲੀਫ ਦਾ ਪਤਾ ਲਗਾਉਣ ਲਈ ਬੱਚੇ ਦਾ ਮੂੰਹ ਛਾਤੀ ਵੱਲ ਲੈ ਜਾਓ। ਜੇਕਰ ਬੱਚਾ ਛਾਤੀ ਵੱਲ ਮੂੰਹ ਨਹੀਂ ਕਰਦਾ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਬੱਚੇ ਦੇ ਮੂੰਹ 'ਚ ਕਿਸੇ ਤਰ੍ਹਾਂ ਦੀ ਸਮੱਸਿਆ ਹੈ। ਹੋ ਸਕਦਾ ਹੈ ਕਿ ਉਸ ਦੇ ਮੂੰਹ 'ਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਜਾਂ ਰੈਸ਼ੇਸ ਹੋਣ। ਇਸ ਸਥਿਤੀ 'ਚ ਤੁਰੰਤ ਕਿਸੇ ਡਾਕਟਰ ਦੀ ਸਲਾਹ ਲਓ।
2. ਪੇਟ 'ਚ ਦਰਦ
ਜਦੋਂ ਬੱਚੇ ਦੇ ਪੇਟ 'ਚ ਦਰਦ ਹੁੰਦਾ ਹੈ ਤਾਂ ਵੀ ਉਹ ਦੁੱਧ ਨਹੀਂ ਪੀਂਦਾ। ਇਹ ਜ਼ਰੂਰੀ ਨਹੀਂ ਕਿ ਦਰਦ ਸਿਰਫ ਪੇਟ 'ਚ ਹੁੰਦਾ ਹੋਵੇ ਇਹ ਸਰੀਰ ਦੇ ਕਿਸੇ ਵੀ ਹਿੱਸੇ 'ਚ ਹੋ ਸਕਦਾ ਹੈ। ਇਸ ਲਈ ਪਹਿਲਾਂ ਤੁਸੀਂ ਬੱਚੇ ਦੇ ਪੇਟ ਦੀ ਜਾਂਚ ਕਰੋ ਅਤੇ ਪੇਟ ਸੰਬੰਧੀ ਕੋਈ ਸਮੱਸਿਆ ਨਾ ਮਿਲਣ 'ਤੇ ਸਰੀਰ ਦੇ ਬਾਕੀ ਹਿੱਸਿਆਂ ਦੀ ਜਾਂਚ ਕਰੋ।
3. ਇਨਫੈਕਸ਼ਨ ਜਾਂ ਐਲਰਜੀ ਕਾਰਨ
ਕਦੇ-ਕਦੇ ਬੱਚਾ ਦੁੱਧ ਪੀਂਦੇ ਹੀ ਉਲਟੀ ਕਰ ਦਿੰਦਾ ਹੈ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਬੱਚੇ ਨੂੰ ਮਾਂਦੇ ਦੁੱਧ ਤੋਂ ਐਲਰਜੀ ਹੈ। ਇਸ ਲਈ ਤੁਰੰਤ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
4. ਸਰੀਰਕ ਤਕਲੀਫ ਹੋਣ 'ਤੇ
ਜਦੋਂ ਬੇਬੀ ਅੰਦਰੂਨੀ ਤੌਰ 'ਤੇ ਸਿਹਤਮੰਦ ਨਹੀਂ ਹੁੰਦਾ ਤਾਂ ਵੀ ਇਹ ਸਮੱਸਿਆ ਹੋ ਸਕਦੀ ਹੈ। ਖਾਸ ਕਰ ਬੁਖਾਰ ਦੌਰਾਨ ਬੇਬੀ ਦੁੱਧ ਪੀਣਾ ਛੱਡ ਦਿੰਦਾ ਹੈ ਕਿਉਂਕਿ ਇਸ ਦੌਰਾਨ ਉਹ ਬਹੁਤ ਸੁਸਤ ਹੋ ਜਾਂਦਾ ਹੈ। ਇਸ ਲਈ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
5. ਸਹੀ ਮਾਤਰਾ 'ਚ ਦੁੱਧ ਨਾ ਹੋਣਾ
ਕੁਝ ਮਾਂਵਾਂ 'ਚ ਸਹੀ ਮਾਤਰਾ 'ਚ ਦੁੱਧ ਨਹੀਂ ਬਣ ਪਾਉਂਦਾ ਹੈ, ਜਿਸ ਕਾਰਨ ਬੱਚਾ ਵੀ ਸਹੀ ਮਾਤਰਾ 'ਚ ਦੁੱਧ ਨਹੀਂ ਪੀ ਪਾਉਂਦਾ। ਇਸ ਸਥਿਤੀ 'ਚ ਤੁਸੀਂ ਆਪਣੀ ਛਾਤੀ ਦੀ ਜਾਂਚ ਕਰਵਾਓ।
6. ਦੁੱਧ ਪੀਣ ਦੀ ਕਿਰਿਆ ਨੂੰ ਭੁੱਲਣਾ
ਅਕਸਰ ਛੋਟੇ ਬੱਚੇ ਦੁੱਧ ਪੀਂਦੇ ਹੋਏ ਦੁੱਧ ਪੀਣ ਦੀ ਕਿਰਿਆ ਨੂੰ ਭੁੱਲ ਜਾਂਦੇ ਹਨ। ਕੁਝ ਬੱਚਿਆਂ ਨੂੰ ਕੁਝ ਦੇਰ ਬਾਅਦ ਸਮਝ ਆਉਂਦਾ ਹੈ ਕਿ ਦੁੱਧ ਪੀਣ ਦੌਰਾਨ ਮੂੰਹ ਕਿਸ ਤਰ੍ਹਾਂ ਚਲਾਉਣਾ ਹੈ।
7. ਸਾਹ ਲੈਣ 'ਚ ਸਮੱਸਿਆ
ਕੁਝ ਬੱਚਿਆਂ 'ਚ ਸਾਹ ਨਾ ਲੈਣ ਜਿਹੀ ਸਮੱਸਿਆ ਦਿੱਸਦੀ ਹੈ। ਇਸੇ ਤਰ੍ਹਾਂ ਦੁੱਧ ਪੀਣ ਦੌਰਾਨ ਵੀ ਉਨ੍ਹਾਂ ਨੂੰ ਸਾਹ ਲੈਣ ਦੀ ਸਮੱਸਿਆ ਹੋ ਸਕਦੀ ਹੈ।
ਵਧਦੀ ਉਮਰ ਦੇ ਅਸਰ ਨੂੰ ਘੱਟ ਕਰਨ ਲਈ ਚਿਹਰੇ 'ਤੇ ਲਗਾਓ ਇਹ ਚੀਜ਼ਾਂ
NEXT STORY