ਨਵੀਂ ਦਿੱਲੀ— ਵਧਦੀ ਉਮਰ ਦਾ ਅਸਰ ਚਿਹਰੇ 'ਤੇ ਵੀ ਦਿਖਾਈ ਦੇਣ ਲਗਦਾ ਹੈ। ਇਸ ਨਾਲ ਚਮੜੀ 'ਤੇ ਝੂਰੜੀਆਂ, ਮੁਹਾਸੇ ਅਤੇ ਲਚੀਲਾਪਨ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਨਾਲ ਖੂਬਸੂਰਤੀ ਘੱਟ ਜਾਂਦੀ ਹੈ। ਚਮੜੀ ਦੀ ਦੇਖਭਾਲ ਕਰਕੇ ਖੁਦ ਨੂੰ ਇਨ੍ਹਾਂ ਦਿੱਕਤਾ ਤੋਂ ਬਚਾਇਆ ਜਾ ਸਕਦਾ ਹੈ। ਕੁਝ ਛੋਟੇ-ਛੋਟੇ ਘਰੇਲੂ ਨੁਸਖਿਆਂ ਨਾਲ ਚਿਹਰੇ 'ਤੇ ਉਮਰ ਦੇ ਕਾਰਨ ਪੈਣ ਵਾਲੀ ਝੂਰੜੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਨਿੰਬੂ ਦੇ ਰਸ 'ਚ ਗੁਲਾਬ ਜਲ ਮਿਲਾਕੇ ਚਿਹਰੇ 'ਤੇ ਲਗਾਉਣ ਨਾਲ ਚਮੜੀ ਦਾ ਢਿੱਲਾਪਨ ਖਤਮ ਹੋ ਜਾਂਦਾ ਹੈ।
2. ਸੰਤਰੇ ਦੇ ਛਿਲਕੇ ਨੂੰ ਸੁੱਕਾ ਕੇ ਪੀਸ ਲਓ ਅਤੇ ਇਸ 'ਚ ਦਹੀ ਮਿਲਾਕੇ ਚਿਹਰੇ 'ਤੇ ਲਗਾਓ। ਇਸ ਨਾਲ ਝੂਰੜੀਆਂ ਤੋਂ ਬਚਾਅ ਰਹਿੰਦਾ ਹੈ।
3. ਪਪੀਤੇ ਦੇ ਗੂਦੇ 'ਚ ਸ਼ਹਿਦ ਮਿਲਾਕੇ ਪੈਕ ਬਣਾ ਲਓ ਅਤੇ ਇਸ 'ਚ ਸ਼ਹਿਦ ਮਿਲਾ ਲਓ। ਇਸ ਨਾਲ ਵਧਦੀ ਉਮਰ ਦਾ ਅਸਰ ਘੱਟ ਦਿਖਾਈ ਦਿੰਦਾ ਹੈ।
4. ਅੰਡੇ ਦੇ ਸਫੈਦ ਹਿੱਸੇ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਮਲਾਈ ਮਿਲਾਕੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ ਦੀ ਚਮਕ ਬਣੀ ਰਹਿੰਦੀ ਹੈ।
5. ਆਲੂ ਅਤੇ ਗਾਜਰ ਦੋਹਾਂ ਨੂੰ ਬਰੀਕ ਪੀਸ ਲਓ। ਇਸ ਨੂੰ ਚਿਹਰੇ 'ਤੇ ਮਾਸਕ ਦੀ ਤਰ੍ਹਾਂ ਲਗਾਓ। ਇਸ ਨਾਲ ਚਮੜੀ ਦਾ ਢਿੱਲਾਪਨ ਦੂਰ ਹੋ ਜਾਂਦਾ ਹੈ।
6. ਦਹੀ 'ਚ ਨਿੰਬੂ ਦਾ ਰਸ ਅਤੇ ਚੁਟਕੀ ਇਕ ਹਲਦੀ ਮਿਲਾਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਦੀ ਚਮਕ ਬਣੀ ਰਹਿੰਦੀ ਹੈ।
7. ਕੱਚੇ ਦੁੱਧ 'ਚ ਬਦਾਮ ਪੀਸ ਕੇ ਚਿਹਰੇ 'ਤੇ ਲਗਾਉਣ ਨਾਲ ਝੂਰੜੀਆਂ ਦਾ ਅਸਰ ਘੱਟ ਹੋ ਜਾਂਦਾ ਹੈ।
8. ਆਲੂ ਅਤੇ ਖੀਰੇ ਦਾ ਰਸ ਮਿਲਾਕੇ ਚਿਹਰੇ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਇਸ ਦੀ ਮਸਾਜ਼ ਕਰੋ। ਫਿਰ ਪਾਣੀ ਨਾਲ ਧੋ ਲਓ। ਇਸ ਨਾਲ ਵਧਦੀ ਉਮਰ ਦਾ ਅਸਰ ਚਿਹਰੇ 'ਤੇ ਦਿਖਾਈ ਨਹੀਂ ਦਿੰਦਾ।
ਜਾਣੋ, ਵਿਆਹੇ ਜਾਂ ਕੁਆਰੇ ਲੋਕਾਂ 'ਚੋਂ ਕੋਣ ਰਹਿੰਦੇ ਹਨ ਜ਼ਿਆਦਾ ਖੁਸ਼
NEXT STORY