ਵੈੱਬ ਡੈਸਕ- ਫ਼ੈਸ਼ਨ ਦੀ ਦੁਨੀਆ ’ਚ ਪਲੇਟਿਡ ਗਾਊਨ ਦਾ ਕ੍ਰੇਜ਼ ਸਿਖਰ ’ਤੇ ਹੈ। ਇਸ ਦਾ ਟ੍ਰੈਂਡ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਕਿਉਂਕਿ ਇਹ ਗਾਊਨ ਮੁਟਿਆਰਾਂ ਅਤੇ ਔਰਤਾਂ ਨੂੰ ਕੰਫਰਟੇਬਲ ਫੀਲ ਦੇਣ ਦੇ ਨਾਲ-ਨਾਲ ਸਟਾਈਲਿਸ਼ ਲੁਕ ਦਿੰਦੇ ਹਨ। ਪਲੇਟਿਡ ਗਾਊਨ ਦੀ ਖਾਸੀਅਤ ਇਹ ਹੈ ਕਿ ਇਹ ਹਰ ਬਾਡੀ ਟਾਈਪ ’ਤੇ ਸੂਟ ਕਰਦੇ ਹਨ। ਗਰਮੀਆਂ ’ਚ ਇਹ ਮੁਟਿਆਰਾਂ ਨੂੰ ਕੂਲ ਫੀਲ ਕਰਵਾਉਂਦੇ ਹਨ ਜਦੋਂ ਕਿ ਸਰਦੀਆਂ ’ਚ ਲੇਅਰਡ ਸਟਾਈਲਿੰਗ ਨਾਲ ਗਰਮ ਰਹਿੰਦੇ ਹਨ। ਇਨ੍ਹੀਂ ਦਿਨੀਂ ਇਹ ਪਲੇਟਿਡ ਗਾਊਨ ਡ੍ਰੈਪਡ ਅਤੇ ਪਲੇਅਰਡ ਸਿਲਹੂਟਸ ਵਾਂਗ ਛਾਏ ਹੋਏ ਹਨ।

ਪਲੇਟਸ (ਫੋਲਡਸ ਜਾਂ ਪਲੇਅਰਸ) ਦੀ ਵਜ੍ਹਾ ਨਾਲ ਇਹ ਗਾਊਨ ਹਲਕਾ ਅਤੇ ਏਅਰੀ ਹੁੰਦਾ ਹੈ। ਮੁਟਿਆਰਾਂ ਅਤੇ ਔਰਤਾਂ ਇਸ ਨੂੰ ਪਾਰਟੀ, ਵੈਡਿੰਗ ਜਾਂ ਕੈਜ਼ੂਅਲ ਆਊਟਿੰਗ ਲਈ ਚੁਣ ਰਹੀਆਂ ਹਨ, ਕਿਉਂਕਿ ਇਹ ਮਾਡਰਨ ਟੱਚ ਦੇ ਨਾਲ ਕੂਲ ਫੀਲ ਵੀ ਦਿੰਦਾ ਹੈ। ਮੁਟਿਆਰਾਂ ਨੂੰ ਜ਼ਿਆਦਾਤਰ ਬਲੈਕ, ਵ੍ਹਾਈਟ, ਬਲਿਊ, ਗ੍ਰੀਨ, ਪਿੰਕ, ਕਾਪਰ ਅਤੇ ਰੈੱਡ ਕਲਰਜ਼ ਦੇ ਪਲੇਟਿਡ ਗਾਊਨ ’ਚ ਵੇਖਿਆ ਜਾ ਸਕਦਾ ਹੈ। ਬਲੈਕ ਜਾਂ ਵ੍ਹਾਈਟ ਕਲਰ ’ਚ ਇਹ ਗਾਊਨ ਮੁਟਿਆਰਾਂ ਨੂੰ ਕਲਾਸਿਕ ਅਤੇ ਐਲੀਗੈਂਟ ਲੁਕ ਦਿੰਦੇ ਹਨ। ਕਈ ਮੁਟਿਆਰਾਂ ਨੂੰ ਵਨ ਸ਼ੋਲਡਰ ਪਲੇਟਿਡ ਗਾਊਨ ’ਚ ਵੇਖਿਆ ਜਾ ਸਕਦਾ ਹੈ। ਇਹ ਪਾਰਟੀ ਲਈ ਪ੍ਰਫੈਕਟ ਹੁੰਦਾ ਹੈ। ਹਾਫ ਸ਼ੋਲਡਰ ਪਲੇਟਿਡ ਗਾਊਨ ਵੀ ਕਈ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਮੁਟਿਆਰਾਂ ਕੱਟਆਊਟ ਪਲੇਟਿਡ ਗਾਊਨ ’ਚ ਸਾਈਡ ਜਾਂ ਬੈਕ ’ਚ ਕੱਟਆਊਟਸ ਦੇ ਨਾਲ ਪਲੇਟਿਡ ਮਾਡਰਨ ਟਵਿਸਟ ਐਡ ਕਰਦੀਆਂ ਹਨ।
ਫੁੱਲ ਸਲੀਵਜ਼ ਪਲੇਟਿਡ ਗਾਊਨ ’ਚ ਲੰਮੀਆਂ ਸਲੀਵਜ਼ ਹੁੰਦੀਆਂ ਹਨ। ਇਹ ਵਿੰਟਰ ਜਾਂ ਫਾਰਮਲ ਇਵੈਂਟਸ ਲਈ ਸੂਟੇਬਲ ਰਹਿੰਦਾ ਹੈ। ਪਫ ਜਾਂ ਬੈੱਲ ਸਲੀਵਜ਼ ਨਾਲ ਪਲੇਟਿਡ ਗਾਊਨ ਮੁਟਿਆਰਾਂ ਨੂੰ ਐਲੀਗੈਂਟ ਲੁਕ ਦਿੰਦੇ ਹਨ। ਪਲੇਟਿਡ ਗਾਊਨ ਦੇ ਨਾਲ ਮੁਟਿਆਰਾਂ ਹੇਅਰ ਸਟਾਈਲ ’ਚ ਓਪਨ ਹੇਅਰ, ਲੂਜ਼ ਵੇਵਜ਼ ਜਾਂ ਸਾਫਟ ਬੰਨ ਕਰਨਾ ਪਸੰਦ ਕਰਦੀਆਂ ਹਨ। ਇਹ ਗਾਊਨ ਦੇ ਨਾਲ ਗ੍ਰੇਸਫੁੱਲ ਲੱਗਦੇ ਹਨ। ਫੁੱਟਵੀਅਰ ’ਚ ਹਾਈ ਹੀਲਜ਼ ਦੇ ਨਾਲ ਪਲੇਟਿਡ ਗਾਊਨ ਟਾਲ ਅਤੇ ਐਲੀਗੈਂਟ ਦਿਸਦਾ ਹੈ। ਇਸ ਦੇ ਨਾਲ ਸੈਂਡਲਜ਼ ਜਾਂ ਸਟ੍ਰੈਂਪੀ ਸੈਂਡਲਜ਼ ਕੈਜ਼ੂਅਲ ਟਚ ਦਿੰਦੇ ਹਨ। ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਮੁਟਿਆਰਾਂ ਅਤੇ ਔਰਤਾਂ ਨੂੰ ਅਕਸਰ ਇਨ੍ਹਾਂ ਦੇ ਨਾਲ ਬੈਗ, ਬੈਲਟ ਅਤੇ ਕਲੱਚ ਕੈਰੀ ਕੀਤੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਦੇ ਨਾਲ ਘੱਟੋ-ਘੱਟ ਜਿਊਲਰੀ ਜਿਵੇਂ ਈਅਰਰਿੰਗਸ ਜਾਂ ਨੈੱਕਲੈਸ ਬੈਲੇਂਸ ਕ੍ਰੀਏਟ ਕਰਦੀ ਹੈ ਅਤੇ ਮੁਟਿਆਰਾਂ ਦੀ ਲੁਕ ਨੂੰ ਚਾਰ ਚੰਨ ਲਾਉਣ ਦੇ ਨਾਲ-ਨਾਲ ਕੰਪਲੀਟ ਕਰਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਹ ਪੀਣ ਤੋਂ ਪਹਿਲਾਂ ਇਹ ਲੋਕ ਰਹਿਣ ਸਾਵਧਾਨ, ਨਹੀਂ ਤਾਂ ਸਿਹਤ ਹੋ ਸਕਦੀ ਹੈ ਖਰਾਬ
NEXT STORY