ਹੈਲਥ ਡੈਸਕ- ਪੁਰਾਣੇ ਸਮੇਂ 'ਚ ਲਗਭਗ ਹਰ ਭਾਰਤੀ ਘਰ 'ਚ ਰਾਤ ਨੂੰ ਸੌਂਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣ ਦੀ ਰਿਵਾਇਤ ਰਹੀ ਹੈ। ਅੱਜ ਵੀ ਕਈ ਪਰਿਵਾਰ ਇਸ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਏ ਹੋਏ ਹਨ। ਆਓ ਜਾਣੀਏ ਕਿ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਕਿਹੜੇ ਕਿਹੜੇ ਫਾਇਦੇ ਮਿਲਦੇ ਹਨ।
ਇਮਿਊਨ ਸਿਸਟਮ ਹੁੰਦਾ ਹੈ ਮਜ਼ਬੂਤ
ਹਲਦੀ 'ਚ ਮੌਜੂਦ ਕਰਕਿਊਮਿਨ (Curcumin) ਸਰੀਰ ਦੀ ਕੁਦਰਤੀ ਰੋਗ-ਪ੍ਰਤੀਰੋਧਕ ਤਾਕਤ ਨੂੰ ਵਧਾਉਂਦਾ ਹੈ। ਇਹ ਖੰਘ, ਜ਼ੁਕਾਮ, ਬੁਖਾਰ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਅ ਕਰਦਾ ਹੈ।
ਇਹ ਵੀ ਪੜ੍ਹੋ : ਮੱਛਰ ਵੀ ਚੁਣ-ਚੁਣ ਕੇ ਪੀਂਦੇ ਨੇ ਖ਼ੂਨ ! ਇਸ ਬਲੱਡ ਗਰੁੱਪ ਦੇ ਲੋਕਾਂ ਨੂੰ ਸਭ ਤੋਂ ਵੱਧ ਖ਼ਤਰਾ
ਚਮੜੀ ਲਈ ਫਾਇਦੇਮੰਦ
ਹਲਦੀ ਵਾਲੇ ਦੁੱਧ ਦੇ ਐਂਟੀਸੈਪਟਿਕ ਤੇ ਐਂਟੀਓਸੀਡੈਂਟ ਗੁਣ ਮੁਹਾਸਿਆਂ ਅਤੇ ਹੋਰ ਸਕਿਨ ਸਮੱਸਿਆਵਾਂ ਨੂੰ ਘਟਾਉਣ 'ਚ ਮਦਦ ਕਰਦੇ ਹਨ। ਇਸ ਨਾਲ ਚਿਹਰਾ ਚਮਕਦਾਰ ਬਣਦਾ ਹੈ।
ਡੂੰਘੀ ਨੀਂਦ 'ਚ ਮਦਦਗਾਰ
ਸੌਂਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ। ਇਸ ਦੀ ਗਰਮਾਹਟ ਅਤੇ ਸੁਆਦ ਦਿਮਾਗ ਨੂੰ ਸਿਗਨਲ ਦਿੰਦੇ ਹਨ ਕਿ ਹੁਣ ਆਰਾਮ ਕਰਨ ਦਾ ਸਮਾਂ ਹੈ। ਇਸ ਨਾਲ ਚੰਗੀ ਅਤੇ ਡੂੰਘੀ ਨੀਂਦ ਆਉਂਦੀ ਹੈ।
ਇਹ ਵੀ ਪੜ੍ਹੋ : ਕਣਕ ਛੱਡ 'ਲਾਲ' ਆਟੇ ਦੀ ਰੋਟੀ ਖਾਣ ਡਾਈਬਟੀਜ਼ ਦੇ ਮਰੀਜ਼ ! ਦਿਨਾਂ 'ਚ ਹੀ ਕਾਬੂ 'ਚ ਆ ਜਾਣਗੇ ਸ਼ੂਗਰ ਲੈਵਲ
ਸੋਜ ਕਰਦੀ ਹੈ ਘੱਟ
ਹਲਦੀ 'ਚ ਮੌਜੂਦ ਐਂਟੀ-ਇੰਫਲਾਮੇਟਰੀ ਪ੍ਰਾਪਰਟੀਜ਼ ਸਰੀਰ ਦੀ ਸੋਜ ਘਟਾਉਂਦੀਆਂ ਹਨ। ਇਹ ਗਠੀਆ (Arthritis) ਵਰਗੀਆਂ ਬੀਮਾਰੀਆਂ 'ਚ ਰਾਹਤ ਦਿੰਦੀ ਹੈ।
ਦਿਮਾਗ ਲਈ ਲਾਭਦਾਇਕ
ਹਲਦੀ ਵਾਲਾ ਦੁੱਧ ਫੋਕਸ ਵਧਾਉਣ ਅਤੇ ਮੂਡ ਸੁਧਾਰਨ 'ਚ ਮਦਦਗਾਰ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਹ ਪੀਣ ਤੋਂ ਪਹਿਲਾਂ ਇਹ ਲੋਕ ਰਹਿਣ ਸਾਵਧਾਨ, ਨਹੀਂ ਤਾਂ ਸਿਹਤ ਹੋ ਸਕਦੀ ਹੈ ਖਰਾਬ
NEXT STORY