ਵੈੱਬ ਡੈਸਕ - ਘਰਾਂ ਵਿਚ ਮਿਕਸੀ ਰੋਜ਼ਾਨਾ ਦੇ ਕੰਮਾਂ ਦਾ ਹਿੱਸਾ ਹੈ। ਜਦੋਂ ਮਿਕਸੀ ਨੂੰ ਸਾਫ਼ ਕਰਨ ਦੀ ਵਾਰੀ ਆਉਂਦੀ ਹੈ ਤਾਂ ਉਸ ਦਾ ਜਾਰ ਤਾਂ ਅਸਾਨੀ ਨਾਲ ਸਾਫ਼ ਹੋ ਜਾਂਦਾ ਹੈ ਪਰ ਮਿਕਸੀ ਦੀ ਮਸ਼ੀਨ ਨਾਲ ਜੁੜਨ ਵਾਲਾ ਹਿੱਸਾ ਭਾਵ ਕੱਪਲਰ ਦੇ ਆਸ-ਪਾਸ ਗੰਦਗੀ ਦੀ ਮੋਟੀ ਪਰਤ ਜੰਮੂ ਜਾਂਦੀ ਹੈ। ਮਸਾਲੇ, ਤੇਲ ਅਤੇ ਪਾਣੀ ਮਿਲ ਕੇ ਉੱਥੇ ਅਜਿਹੀ ਚਿਕਨਾਈ ਬਣਾ ਦਿੰਦੇ ਹਨ, ਜਿਸ ਨੂੰ ਹਟਾਉਣਾ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਉੱਥੇ ਹੱਥ ਪਹੁੰਚਣਾ ਔਖਾ ਹੁੰਦਾ ਹੈ। ਜੇਕਰ ਤੁਹਾਨੂੰ ਵੀ ਕੱਪਲਰ ਸਾਫ਼ ਕਰਨ ਵਿਚ ਸਮੱਸਿਆ ਆਉਂਦੀ ਹੈ ਤਾਂ ਹੇਠਾਂ ਦੱਸੇ ਗਏ ਹੈਕਸ ਕੰਮ ਆ ਸਕਦੇ ਹਨ।
ਪੁਰਾਣੇ ਟੁੱਥਬਰੱਸ਼ ਦੀ ਕਰੋ ਵਰਤੋਂ
ਕੱਪਲਰ ਦੀਆਂ ਬਾਰੀਕ ਥਾਵਾਂ ਦੀ ਸਫ਼ਾਈ ਲਈ ਬਰੁੱਸ਼ ਹੀ ਸਭ ਤੋਂ ਵਧੀਆ ਟੂਲ ਹੈ।ਸਭ ਤੋਂ ਪਹਿਲਾਂ ਇਕ ਪੁਰਾਣੇ ਬਰੁੱਸ਼ 'ਤੇ ਥੋੜ੍ਹਾ ਜਿਹਾ ਡਿਸ਼ਵਾਸ਼ਿੰਗ ਲਿਕਵਿਡ ਲਗਾਓ। ਫਿਰ ਕੱਪਲਰ ਦੇ ਚਾਰੇ ਪਾਸੇ ਜੰਮੀ ਗੰਦਗੀ ਅਤੇ ਚਿਕਨਾਈ ਨੂੰ ਹਲਕੇ ਹੱਥਾਂ ਨਾਲ ਰਗੜੋ। ਇਸ ਨਾਲ ਜੋ ਕਚਰਾ ਅੰਦਰ ਫਸਿਆ ਹੁੰਦਾ ਹੈ, ਉਹ ਅਸਾਨੀ ਨਾਲ ਬਾਹਰ ਆ ਜਾਂਦਾ ਹੈ। ਸਫ਼ਾਈ ਤੋਂ ਬਾਅਦ ਇਕ ਸਾਫ ਅਤੇ ਸੁੱਕੇ ਕੱਪੜੇ ਨਾਲ ਉਸ ਹਿੱਸੇ ਨੂੰ ਪੂੰਝ ਲਵੇ ਤਾਂ ਜੋ ਨਮੀ ਨਾ ਰਹੇ ।
ਬੇਕਿੰਗ ਸੋਡੇ ਦਾ ਪੇਸਟ
ਜੇਕਰ ਕੱਪਲਰ ਦੇ ਆਸ-ਪਾਸ ਜ਼ਿੱਦੀ ਚਿਕਨਾਈ ਅਤੇ ਪੁਰਾਣੇ ਮਸਾਲੇ ਜੰਮ੍ਹ ਗਏ ਹਨ ਤਾਂ ਥੋੜ੍ਹਾ ਜਿਹਾ ਬੇਕਿੰਗ ਸੋਡਾ ਅਤੇ ਪਾਣੀ ਮਿਲਾ ਕੇ ਇਕ ਗਾੜ੍ਹਾ ਪੇਸਟ ਤਿਆਰ ਕਰ ਲਵੋ। ਇਸ ਪੇਸਟ ਨੂੰ ਕੱਪਲਰ ਦੇ ਚਾਰੇ ਪਾਸੇ ਲੱਗੀ ਗੰਦਗੀ 'ਤੇ ਲਗਾਓ ਅਤੇ 5 ਤੋਂ 10 ਮਿੰਟ ਲਈ ਛੱਡ ਦਿਓ। ਇਸ ਨਾਲ ਗੰਦਗੀ ਫੁੱਲ ਕੇ ਢਿੱਲੀ ਹੋ ਜਾਵੇਗੀ। ਇਸ ਤੋਂ ਬਾਅਦ ਬਰੁੱਸ਼ ਨਾਲ ਹਲਕਾ ਰਗੜੇ ਅਤੇ ਗੰਦਗੀ ਸਾਫ਼ ਹੋ ਜਾਵੇਗੀ। ਆਖਰ ਵਿਚ ਇਕ ਗਿੱਲੇ ਕੱਪੜੇ ਨਾਲ ਪੂੰਝ ਕੇ ਇਸ ਨੂੰ ਸੁਕਾ ਲਵੋ।
ਸਫ਼ੈਦ ਸਿਰਕੇ ਦੀ ਵਰਤੋਂ
ਕੱਪਲਰ ਦੇ ਆਸ-ਪਾਸ ਬਦਬੂ ਜਾਂ ਗੰਦਗੀ ਹੋਣ 'ਤੇ ਬਰਾਬਰ ਮਾਤਰਾ ਵਿਚ ਪਾਣੀ ਅਤੇ ਸਫ਼ੈਦ ਸਿਰਕਾ ਮਿਲਾ ਕੇ ਹਲਕਾ ਜਿਹਾ ਸਪ੍ਰੇਅ ਕਰ ਸਕਦੇ ਹੋ। ਧਿਆਨ ਰੱਖੋ ਕਿ ਘੋਲ ਦੀ ਮਾਤਰਾ ਬਹੁਤ ਘੱਟ ਹੋਵੇ ਅਤੇ ਇਹ ਮਿਕਸੀ ਦੇ ਮੋਟਰ ਵਾਲੇ ਹਿੱਸੇ ਵਿਚ ਨਾ ਜਾਵੇ। ਕੁਝ ਦੇਰ ਬਾਅਦ ਬਰੁੱਸ਼ ਨਾਲ ਸਫ਼ਾਈ ਕਰੋ ਅਤੇ ਸੁੱਕੇ ਕੱਪੜੇ ਨਾਲ ਪੂੰਝ ਦਿਓ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਮਿਕਸੀ ਦੇ ਬੇਸ ਨੂੰ ਕਦੇ ਵੀ ਪਾਣੀ ਵਿਚ ਨਾ ਡੁਬੋ ਕੇ ਰੱਖੋ ਅਤੇ ਨਾ ਹੀ ਸਿੱਧਾ ਟੁਟੀ ਦੇ ਹੇਠਾਂ ਰੱਖੋ। ਕੱਪਲਰ ਦੀ ਸਫ਼ਾਈ ਤੋਂ ਬਾਅਦ ਉਸ ਨੂੰ ਪੂਰੀ ਤਰ੍ਹਾਂ ਸੁਕਾਉਣਾ ਜ਼ਰੂਰੀ ਹੈ। ਜੇਕਰ ਗਿੱਲੇ ਕੱਪੜੇ ਦੀ ਵਰਤੋਂ ਕਰ ਰਹੇ ਹੋ ਤਾਂ ਉਸ ਨੂੰ ਚੰਗੀ ਤਰ੍ਹਾਂ ਨਚੋੜ ਲਵੋ, ਤਾਂ ਜੋ ਪਾਣੀ ਅੰਦਰ ਨਾ ਜਾਵੇ
'ਡਾਇਪਰ ਰੈਸ਼' ਤੋਂ ਇੰਝ ਰੱਖੋ ਨੰਨ੍ਹੀ ਚਮੜੀ ਦਾ ਖ਼ਿਆਲ
NEXT STORY