ਜਲੰਧਰ—ਸਰੀਰ ਨੂੰ ਜਿਸ ਤਰ੍ਹਾਂ ਰੋਟੀ ਦੀ ਲੋੜ ਹੁੰਦੀ ਹੈ। ਉਸ ਦੇ ਨਾਲ ਹੀ ਸਰੀਰ ਨੂੰ ਬਾਕੀ ਪ੍ਰੋਟੀਨ, ਵਿਟਾਮਿਨਸ ਦੀ ਵੀ ਲੋੜ ਹੁੰੰਦੀ ਹੈ। ਜੋ ਸਾਨੂੰ ਵੱਖ-ਵੱਖ ਫ਼ਲਾਂ ਅਤੇ ਸਬਜ਼ੀਆਂ ਤੋਂ ਮਿਲਦੇ ਹਨ । ਅੱਜ ਅਸੀਂ ਤੁਹਾਨੂੰ ਅੰਗੂਰ ਦੇ ਫਾਇਦੇ ਬਾਰੇ ਦੱਸਾਂਗੇ। ਇਹ ਇਕ ਅਜਿਹਾ ਫ਼ਲ ਹੈ ਜੋ ਬਾਰਾਂ ਮਹੀਨੇ ਬਾਜ਼ਾਰ 'ਚ ਉਪਲੱਬਧ ਹੁੰਦਾ ਹੈ। ਇਸ ਨੂੰ ਖਾਣ ਨਾਲ ਜਿੱਥੇ ਸਰੀਰ 'ਚ ਕਈ ਤਰ੍ਹਾਂ ਦੀਆਂ ਕਮੀਆਂ ਦੂਰ ਹੁੰਦੀਆਂ ਹਨ, ਉੱਥੇ ਹੀ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਵੀ ਮਿਲਦਾ ਹੈ। ਇਹ ਫ਼ਲ ਖਾਣ 'ਚ ਵੀ ਬਹੁਤ ਸੁਆਦ ਹੁੰਦਾ ਹੈ। ਇਸ ਫ਼ਲ ਨੂੰ ਬੱਚੇ ਅਤੇ ਵੱਡਿਆਂ ਨੂੰ ਵੀ ਬਹੁਤ ਪਸੰਦ ਹੁੰਦਾ ਹੈ।
1. ਜੇਕਰ ਤੁਸੀਂ ਇਕ ਕੱਪ ਅੰਗੂਰ ਦੇ ਜੂਸ 'ਚ ਦੋ ਚਮਚ ਸ਼ਹਿਦ ਮਿਲਾ ਕੇ ਪੀਂਦੇ ਹੋ ਤਾਂ ਇਹ ਸਾਡੇ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖੇਗਾ।
2. ਜੇ ਤੁਸੀਂ ਵੀ ਦਿਲ ਦੇ ਮਰੀਜ਼ ਹੋ, ਤਾਂ ਰੋਜ਼ਾਨਾ ਕਾਲੇ ਅੰਗੂਰ ਦਾ ਜੂਸ ਪੀਓ। ਇਸ ਨਾਲ
ਤੁਹਾਨੂੰ ਜ਼ਰੂਰ ਫਾਇਦਾ ਹੋਵੇਗਾ। ਅੰਗੂਰ ਦਿਲ ਦੀ ਬਿਮਾਰੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜਾਨਵਰਾਂ 'ਤੇ ਹੋਈ ਇਕ ਖੋਜ ਕਹਿੰਦੀ ਹੈ ਕਿ ਅੰਗੂਰ ਦਿਲ 'ਚੋਂ ਮਾੜੇ ਕੋਲੇਸਟ੍ਰੋਲ ਨੂੰ ਘਟਾਉਂਦੇ ਹਨ।
3. ਅੰਗੂਰ ਦੀ ਵਰਤੋਂ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
4. ਜੇ ਕਿਸੇ ਨੂੰ ਬੀ.ਪੀ. (ਹਾਈ ਬਲੈੱਡ ਪ੍ਰਸ਼ੈੱਰ) ਦੀ ਸਮੱਸਿਆ ਹੈ ਤਾਂ ਅੰਗੂਰ ਖਾਣ ਨਾਲ ਬਲਡ ਪ੍ਰੈੱਸ਼ਰ ਘੱਟ ਹੋਵੇਗਾ। ਕਿਉਂਕਿ ਅੰਗੂਰ 'ਚ ਪੋਟਾਸ਼ੀਅਮ ਦੀ ਮਾਤਰਾ ਖੂਨ 'ਚੋਂ ਸੋਡੀਅਮ ਦੀ ਮਾਤਰਾ ਨੂੰ ਘਟਾਉਂਦੀ ਹੈ।
ਮਹਿਮਾਨਾਂ ਲਈ ਬਣਾਓ ਕਾਬੁਲੀ ਛੋਲਿਆਂ ਦਾ ਸਲਾਦ
NEXT STORY