ਮੁੰਬਈ- ਪੱਛਮੀ ਪਹਿਰਾਵੇ ਵਿਚ ਮੁਟਿਆਰਾਂ ਨੂੰ ਜਿਥੇ ਤਰ੍ਹਾਂ-ਤਰ੍ਹਾਂ ਦੇ ਟਾਪ ਪਹਿਨੇ ਦੇਖਿਆ ਜਾ ਸਕਦਾ ਹੈ ਉਥੇ ਉਨ੍ਹਾਂ ਕੋਲ ਬਾਟਮ ਵਿਚ ਵੀ ਕਈ ਬਦਲ ਹੁੰਦੇ ਹਨ। ਮੁਟਿਆਰਾਂ ਪਹਿਲਾਂ ਪੈਂਟ ਵਿਚ ਜੀਨਸ ਅਤੇ ਫਾਰਮਲ ਪੈਂਟ ਨੂੰ ਹੀ ਪਹਿਨਣਾ ਪਸੰਦ ਕਰਦੀਆਂ ਸਨ ਪਰ ਹੁਣ ਉਨ੍ਹਾਂ ਨੂੰ ਪਲਾਜ਼ੋ ਪੈਂਟ, ਬੈਗੀ ਜੀਨਸ, ਫਲੇਅਰਡ ਜੀਨਸ, ਕਾਰਗੋ ਪੈਂਟ ਅਤੇ ਕਾਰਗੋ ਜੀਨਸ ਵਿਚ ਵੀ ਦੇਖਿਆ ਜਾ ਸਕਦਾ ਹੈ।
ਕਾਰਗੋ ਜੀਨਸ ਤਾਂ ਅੱਜਕਲ ਜ਼ਿਆਦਾਤਰ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਮੁਟਿਆਰਾਂ ਹੋਰ ਜੀਨਸ ਦੇ ਮੁਕਾਬਲੇ ਕਾਰਗੋ ਜੀਨਸ ਨੂੰ ਗਰਮੀਆਂ ਵਿਚ ਜ਼ਿਆਦਾ ਪਹਿਨਣਾ ਪਸੰਦ ਕਰ ਰਹੀਆਂ ਹਨ। ਕਾਰਗੋ ਜੀਨਸ ਇਕ ਤਰ੍ਹਾਂ ਦੀ ਪੈਂਟ ਹੈ ਜੋ ਜੀਨਸ ਫੈਬਰਿਕ ਨਾਲ ਬਣੀ ਹੁੰਦੀ ਹੈ ਅਤੇ ਇਸ ਵਿਚ ਸਾਈਡ ਵਿਚ ਜ਼ਿਆਦਾ ਪਾਕੇਟਸ ਹੁੰਦੀਆਂ ਹਨ। ਕਾਰਗੋ ਜੀਨਸ ਹੋਰ ਪੈਂਟਾਂ ਤੇ ਜੀਨਸ ਦੇ ਮੁਕਾਬਲੇ ਜ਼ਿਆਦਾ ਆਕਰਸ਼ਕ ਦਿਖਦੀ ਹੈ। ਇਸਦਾ ਡਿਜ਼ਾਈਨ ਡਿਫ੍ਰੈਂਟ ਅਤੇ ਯੂਨੀਕ ਹੁੰਦਾ ਹੈ। ਕਾਰਗੋ ਜੀਨਸ ਕਈ ਟਾਈਪ ਵਿਚ ਆਉਂਦੀਆਂ ਹਨ ਜਿਵੇਂ ਸਟ੍ਰੇਟ-ਲੈਗ ਕਾਰਗੋ ਜੀਨਸ ਜੋ ਪੈਰਾਂ ਤੱਕ ਸਟ੍ਰੇਟ ਹੁੰਦੀ ਹੈ ਅਤੇ ਹਰ ਤਰ੍ਹਾਂ ਦੇ ਟਾਪ ਨਾਲ ਜਚਦੀ ਹੈ। ਸਕਿਨੀ ਕਾਰਗੋ ਜੀਨਸ ਜੋ ਦਿਖਣ ਵਿਚ ਟਾਈਟ ਅਤੇ ਸਟ੍ਰੈਚੇਬਲ ਹੁੰਦੀ ਹੈ ਜਿਸਨੂੰ ਮੁਟਿਆਰਾਂ ਓਵਰ ਸਾਈਜਡ ਸ਼ਰਟ ਜਾਂ ਟੀ-ਸ਼ਰਟ ਨਾਲ ਜ਼ਿਆਦਾ ਪਹਿਨਣਾ ਪਸੰਦ ਕਰਦੀਆਂ ਹਨ।
ਰਿਲੈਕਸਡ ਫਿਟ ਕਾਰਗੋ ਜੀਨਸ ਆਰਾਮਦਾਇਕ ਅਤੇ ਲੂਜ਼ ਹੁੰਦੀ ਹੈ। ਇਹ ਸ਼ਾਰਟ ਟਾਪ ਜਾਂ ਕ੍ਰਾਪ ਟਾਪ ਨਾਲ ਮੁਟਿਆਰਾਂ ਨੂੰ ਜ਼ਿਆਦਾ ਪਸੰਦ ਆ ਰਹੀਆਂ ਹਨ। ਟਾਪ ਵਿਚ ਮੁਟਿਆਰਾਂ ਇਨ੍ਹਾਂ ਨਾਲ ਕ੍ਰਾਪ ਟਾਪ, ਟਾਪ, ਟੈਂਕ ਟਾਪ, ਸ਼ਰਟ, ਸ਼ਾਰਟ ਫਰਾਕ, ਟੀ-ਸ਼ਰਟ, ਸ਼ਰਟ, ਸ਼ਾਰਟ ਕੁੜਤੀ ਅਤੇ ਲਾਂਗ ਕੁੜਤੀ ਨੂੰ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ।
ਇਸਦੀ ਖਾਸੀਅਤ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਟਾਪ ਨਾਲ ਜਚਦੀ ਹੈ। ਕਾਰਗੋ ਜੀਨਸ ਆਰਾਮਦਾਇਕ ਹੋਣ ਦੇ ਨਾਲ-ਨਾਲ ਮੁਟਿਆਰਾਂ ਨੂੰ ਸਟਾਈਲਿਸ਼, ਫੈਸ਼ਨੇਬਲ, ਮਾਡਰਨ ਅਤੇ ਕੂਲ ਲੁਕ ਦਿੰਦੀ ਹੈ। ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਇਨ੍ਹਾਂ ਨਾਲ ਤਰ੍ਹਾਂ-ਤਰ੍ਹਾਂ ਦੀ ਐਸਸਰੀਜ਼ ਨੂੰ ਕੈਰੀ ਕਰਨਾ ਪਸੰਦ ਕਰਦੀਆਂ ਹਨ ਜਿਨ੍ਹਾਂ ਵਿਚ ਉਨ੍ਹਾਂ ਨੂੰ ਬੈਲਟ, ਵਾਚ, ਬੈਗ, ਕੈਪ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਜੁੱਤੀ ਵਿਚ ਮੁਟਿਆਰਾਂ ਇਨ੍ਹਾਂ ਨਾਲ ਜ਼ਿਆਦਾਤਰ ਫਲੈਟਸ, ਸੈਂਡਲ, ਬੂਟ ਆਦਿ ਪਹਿਨਣਾ ਪਸੰਦ ਕਰਦੀਆਂ ਹਨ। ਹੇਅਰ ਸਟਾਈਲ ਵਿਚ ਮੁਟਿਆਰਾਂ ਨੂੰ ਉਨ੍ਹਾਂ ਨਾਲ ਖੁੱਲ੍ਹੇ ਵਾਲ ਤੋਂ ਲੈ ਕੇ ਗੁੱਤ, ਪੋਨੀ, ਹਾਫ ਪੋਨੀ, ਮੈੱਸੀ ਬਨ ਆਦਿ ਕੀਤੇ ਦੇਖਿਆ ਜਾ ਸਕਦਾ ਹੈ।
ਹੁਣ ਠੇਕਿਆਂ 'ਤੇ ਵਿਕੇਗਾ 'ਪਿਸ਼ਾਬ', ਜਲਦ ਬਾਜ਼ਾਰ 'ਚ ਆਵੇਗਾ ਇਹ ਪ੍ਰੋਡਕਟ
NEXT STORY