ਜਲੰਧਰ— ਅਸੀਂ ਸਾਰੇ ਹੀ ਆਪਣੇ ਵਾਲਾਂ ਨੂੰ ਧੋਣ ਤੋਂ ਬਾਅਦ ਕੰਡੀਸ਼ਨਰ ਦਾ ਇਸਤੇਮਾਲ ਕਰਦੇ ਹਾਂ ਪਰ ਕੰਡੀਸ਼ਨਰ ਲਗਾਉਣ ਤੋਂ ਬਾਅਦ ਤੁਹਾਨੂੰ ਉਸ ਤਰ੍ਹਾਂ ਦੇ ਨਤੀਜਾ ਨਹੀਂ ਮਿਲ ਪਾ ਰਿਹਾ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ। ਚਾਹੇ ਤੁਸੀਂ ਵਧੀਆਂ ਕੰਪਨੀ ਦਾ ਕੰਡੀਸ਼ਨਰ ਲਗਾਉਂਦੇ ਹੋ ਪਰ ਫਿਰ ਵੀ ਤੁਹਾਡੇ ਵਾਲ ਸਿਲਕੀ ਅਤੇ ਚਮਕਦਾਰ ਨਹੀਂ ਨਜ਼ਰ ਆਉਂਦੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੰਡੀਸ਼ਨਰ ਕਰਨ ਤੋਂ ਬਾਅਦ ਤੁਸੀਂ ਅਜਿਹੀਆਂ ਕਿਹੜੀਆਂ ਗਲਤੀਆਂ ਕਰਦੇ ਹੋ ਜਿਸ ਨਾਲ ਵਾਲ ਠੀਕ ਨਹੀਂ ਲੱਗਦੇ।
1. ਕੰਡੀਸ਼ਨਰ ਨੂੰ ਠੀਕ ਤਰੀਕੇ ਨਾਲ ਇਸਤੇਮਾਲ ਨਾ ਕਰਨਾ
ਤੁਹਾਨੂੰ ਆਪਣੇ ਕੰਡੀਸ਼ਨਰ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਕੰਡੀਸ਼ਨਰ ਨੂੰ ਹੇਅਰ ਰੂਟਸ 'ਚ ਲਗਾਉਣ ਦੀ ਜਗ੍ਹਾ ਵਾਲਾਂ ਦੀ ਲੈਂਥ 'ਚ ਲਗਾਉਣਾ ਚਾਹੀਦਾ ਹੈ। ਵਾਲਾਂ ਦੀ ਲੰਬਾਈ ਦੇ ਅਨੁਸਾਰ ਕੰਡੀਸ਼ਨਰ ਲਓ ਅਤੇ ਇਸ ਨਾਲ ਮਸਾਜ ਕਰੋ। ਸਕੈਲਪ 'ਚ ਕੰਡੀਸ਼ਨਰ ਨਾ ਲਗਾਓ।
2. ਜ਼ਰੂਰਤ ਤੋਂ ਜ਼ਿਆਦਾ ਕੰਡੀਸ਼ਨਰ ਦਾ ਇਸਤੇਮਾਲ ਕਰਨਾ
ਜ਼ਰੂਰਤ ਦੇ ਅਨੁਸਾਰ ਹੀ ਕੰਡੀਸ਼ਨਰ ਕਰਨਾ ਚਾਹੀਦਾ ਹੈ। ਜ਼ਿਆਦਾ ਕੰਡੀਸ਼ਨਰ ਕਰਨ ਨਾਲ ਤੁਹਾਡੇ ਵਾਲ ਪਤਲੇ ਹੋ ਜਾਦੇ ਹਨ। ਇਸ ਲਈ ਕੰਡੀਸ਼ਨਰ ਦੀ ਪਤਲੀ ਲੇਅਰ ਆਪਣੇ ਵਾਲਾਂ 'ਤੇ ਅਪਲਾਈ ਕਰੋ।
3. ਕੰਡੀਸ਼ਨਰ ਨੂੰ ਹੇਅਰ ਰੂਟਸ 'ਤੇ ਅਪਲਾਈ ਕਰਨਾ
ਕੰਡੀਸ਼ਨਰ ਅਪਲਾਈ ਕਰਨ ਤੋਂ ਤੁਰੰਤ ਬਾਅਦ ਇਸ ਨੂੰ ਧੋ ਲੈਣ ਨਾਲ ਤੁਹਾਨੂੰ ਪੂਰਾ ਨਤੀਜਾ ਨਹੀਂ ਮਿਲਦਾ। ਇਸ ਲਈ ਕੰਡੀਸ਼ਨਰ ਲਗਾਉਣ ਤੋਂ ਬਾਅਦ ਇਸ ਨੂੰ 3-4 ਮਿੰਟਾਂ ਤੱਕ ਵਾਲਾਂ 'ਚ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਧੋ ਦਿਓ। ਇਸ ਨਾਲ ਤੁਹਾਡੇ ਵਾਲਾਂ ਨੂੰ ਜ਼ਰੂਰਤ ਅਨੁਸਾਰ ਨਮੀ ਮਿਲੇਗੀ।
ਸਾਫ-ਸਫਾਈ ਲਈ ਅਪਣਾਓ Smart tips
NEXT STORY