ਮੁੁੰਬਈ- ਪਲਾਜ਼ੋ ਸੂਟ ਹਮੇਸ਼ਾ ਤੋਂ ਮੁਟਿਆਰਾਂ ਦੀ ਪਹਿਲੀ ਪਸੰਦ ਰਹੇ ਹਨ। ਪਹਿਲਾਂ ਪਲਾਜ਼ੋ ਸੂਟ ਕੁੜਤੀ ਅਤੇ ਸਿੰਪਲ ਪਲਾਜ਼ੋ ਡਿਜ਼ਾਈਨ ’ਚ ਆਉਂਦੇ ਸਨ ਪਰ ਇਨ੍ਹੀਂ ਦਿਨੀਂ ਮਾਰਕੀਟ ’ਚ ਨਵੇਂ ਡਿਜ਼ਾਈਨ, ਕੱਟ ਅਤੇ ਪੈਟਰਨ ਦੇ ਪਲਾਜ਼ੋ ਸੂਟ ਉਪਲੱਬਧ ਹਨ। ਪਲਾਜ਼ੋ ਸੂਟ ’ਚ ਕੁੜਤੀ, ਪਲਾਜ਼ੋ ਅਤੇ ਦੁਪੱਟਾ ਸ਼ਾਮਲ ਹੁੰਦਾ ਹੈ। ਇਸ ਦੀ ਕੁੜਤੀ ਸਟ੍ਰੇਟ ਹੁੰਦੀ ਹੈ ਅਤੇ ਪਲਾਜ਼ੋ ’ਚ 2 ਪਾਕੇਟਸ ਦਿੱਤੀਆਂ ਹੁੰਦੀਆਂ ਹਨ, ਜੋ ਇਸ ਨੂੰ ਸਟਾਈਲਿਸ਼ ਲੁਕ ਦਿੰਦੇ ਹਨ।
ਸਟ੍ਰੇਟ ਪਲਾਜ਼ੋ ਇਕ ਸਿੰਪਲ ਅਤੇ ਆਕਰਸ਼ਕ ਬਦਲ ਹੈ। ਫਲੇਅਰਡ ਪਲਾਜ਼ੋ ਇਕ ਸਟਾਈਲਿਸ਼ ਬਦਲ ਹੈ, ਜੋ ਔਰਤਾਂ ਨੂੰ ਇਕ ਖੂਬਸੂਰਤ ਲੁਕ ਦਿੰਦਾ ਹੈ। ਪੇਟੈਂਟ ਪਲਾਜ਼ੋ ਇਕ ਆਧੁਨਿਕ ਅਤੇ ਟ੍ਰੈਂਡੀ ਬਦਲ ਹੈ, ਜੋ ਮੁਟਿਆਰਾਂ ਨੂੰ ਯੂਨੀਕ ਲੁਕ ਦਿੰਦਾ ਹੈ। ਸਟ੍ਰੇਟ ਕੱਟ ਪਲਾਜ਼ੋ ’ਚ ਸਿੰਪਲ ਸਿੱਧਾ ਕੱਟ ਡਿਜ਼ਾਈਨ ਦਿੱਤਾ ਹੁੰਦਾ ਹੈ। ਕੁਝ ਪਲਾਜ਼ੋ ’ਚ ਜ਼ਿਗ-ਜ਼ੈਗ ਕੱਟ ਵੀ ਦਿੱਤੇ ਹੁੰਦੇ ਹਨ ਤੇ ਕੁਝ ’ਚ ਨੈੱਟ ਜਾਂ ਲੈਸ ਡਿਜ਼ਾਈਨ ਦਿੱਤਾ ਹੁੰਦਾ ਹੈ, ਜੋ ਪਲਾਜ਼ੋ ਨੂੰ ਹੋਰ ਜ਼ਿਆਦਾ ਆਕਰਸ਼ਕ ਅਤੇ ਟ੍ਰੈਂਡੀ ਬਣਾਉਂਦਾ ਹੈ।
ਪਲਾਜ਼ੋ ਸੂਟ ਨੂੰ ਸਿਰਫ ਭਾਰਤ ’ਚ ਹੀ ਨਹੀਂ, ਸਗੋਂ ਵਿਦੇਸ਼ ’ਚ ਵੀ ਔਰਤਾਂ ਪਹਿਨਣਾ ਪਸੰਦ ਕਰਦੀਆਂ ਹਨ। ਇਹ ਸੂਟ ਪਹਿਨਣ ’ਚ ਕਾਫ਼ੀ ਕੰਫਰਟੇਬਲ ਅਤੇ ਸਟਾਈਲਿਸ਼ ਲੱਗਦੇ ਹਨ। ਇਨ੍ਹਾਂ ਨੂੰ ਔਰਤਾਂ ਅਤੇ ਮੁਟਿਆਰਾਂ ਪੂਰਾ ਦਿਨ ਪਹਿਨ ਸਕਦੀਆਂ ਹਨ। ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਪਲਾਜ਼ੋ ਸੂਟ ’ਚ ਵੇਖਿਆ ਜਾ ਸਕਦਾ ਹੈ। ਪਲਾਜ਼ੋ ਸੂਟ ਮੁਟਿਆਰਾਂ ਨੂੰ ਸਿੰਪਲ ਸੋਬਰ ਵਿਖਾਉਣ ਦੇ ਨਾਲ-ਨਾਲ ਪ੍ਰੋਫੈਸ਼ਨਲ ਲੁਕ ਵੀ ਦਿੰਦੇ ਹਨ।
ਮੁਟਿਆਰਾਂ ਨੂੰ ਗਰਮੀਆਂ ਦੇ ਮੌਸਮ ’ਚ ਫਲਾਵਰ ਪ੍ਰਿੰਟਿਡ ਪਲਾਜ਼ੋ ਸੂਟ ਜ਼ਿਆਦਾ ਪਹਿਨੇ ਵੇਖਿਆ ਜਾ ਸਕਦਾ ਹੈ। ਉੱਥੇ ਹੀ, ਖਾਸ ਮੌਕਿਆਂ ’ਤੇ ਮੁਟਿਆਰਾਂ ਨੂੰ ਐਂਬ੍ਰਾਇਡਰੀ ਅਤੇ ਹੈਵੀ ਵਰਕ ਵਾਲੇ ਪਾਰਟੀਵੀਅਰ ਪਲਾਜ਼ੋ ਸੂਟ ਜ਼ਿਆਦਾ ਪਸੰਦ ਆ ਰਹੇ ਹਨ। ਹੈਵੀ ਪਲਾਜ਼ੋ ਸੂਟ ਦੇ ਨਾਲ ਮੁਟਿਆਰਾਂ ਖਾਸ ਮੌਕਿਆਂ ਦੌਰਾਨ ਲਾਈਟ ਤੋਂ ਹੈਵੀ ਜਿਊਲਰੀ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹਾਂ ’ਚ ਮੁਟਿਆਰਾਂ ਨੂੰ ਡਾਰਕ ਕਲਰ ਦੇ ਪਲਾਜ਼ੋ ਸੂਟ ਜ਼ਿਆਦਾ ਪਸੰਦ ਆ ਰਹੇ ਹਨ।
ਉੱਥੇ ਹੀ, ਕੈਜ਼ੂਅਲ ਲੁਕ ’ਚ ਮੁਟਿਆਰਾਂ ਫਲਾਵਰ ਪ੍ਰਿੰਟਿਡ ਪਲਾਜ਼ੋ ਸੂਟ ਦੇ ਨਾਲ ਝੁਮਕੇ, ਚੇਨ, ਬ੍ਰੈਸਲੇਟ ਆਦਿ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਅਸੈਸਰੀਜ਼ ’ਚ ਮੁਟਿਆਰਾਂ ਨੂੰ ਇਨ੍ਹਾਂ ਦੇ ਨਾਲ ਗੌਗਲਜ਼, ਘੜੀ, ਬੈਗ ਆਦਿ ਪਹਿਨੇ ਵੇਖਿਆ ਜਾ ਸਕਦਾ ਹੈ। ਫੁੱਟਵੀਅਰ ’ਚ ਮੁਟਿਆਰਾਂ ਪਲਾਜ਼ੋ ਸੂਟ ਦੇ ਨਾਲ ਸੈਂਡਲ, ਜੁਤੀ, ਬੈਲੀ, ਹੀਲਜ਼ ਸ਼ੂਜ ਆਦਿ ਪਹਿਨਣਾ ਪਸੰਦ ਕਰ ਰਹੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ ਨਾਲ ਸੁੰਦਰ ਬਣਾਉਂਦਾ ਹੈ।
ਬੰਦ ਖਿੜਕੀ ਤੇ ਏਅਰ ਫਿਲਟਰ ਵੀ ਨਹੀਂ ਰੋਕ ਸਕਦੇ 'ਗੰਦੀ ਹਵਾ' ! ਜਾਣੋ ਫ਼ਿਰ ਕਿਵੇਂ ਕਰੀਏ ਬਚਾਅ
NEXT STORY