ਮੁਟਿਆਰਾਂ ਅਤੇ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਅਤੇ ਫੈਸ਼ਨ ਦੇ ਸੂਟ ਵਿਚ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਅਜਿਹੇ ਸੂਟ ਪਹਿਨਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਕੰਫਰਟੇਬਲ ਫੀਲ ਕਰਵਾਉਣ ਦੇ ਨਾਲ-ਨਾਲ ਸਟਾਈਲਿਸ਼ ਅਤੇ ਖੂਬਸੂਰਤ ਵੀ ਦਿਖਾਉਣ। ਸੂਟ ਵਿਚ ਲਾਂਗ ਫਰਾਕ ਸੂਟ ਹਮੇਸ਼ਾ ਤੋਂ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਰਹੇ ਹਨ। ਮਾਰਕੀਟ ਵਿਚ ਅੱਜਕੱਲ ਵੱਖ-ਵੱਖ ਡਿਜ਼ਾਈਨ, ਵਰਕ ਅਤੇ ਸਾਈਜ਼ ਦੇ ਲਾਂਗ ਫਰਾਕ ਸੂਟ ਮਿਲ ਜਾਂਦੇ ਹਨ। ਇਨ੍ਹਾਂ ਸੂਟਾਂ ਵਿਚ ਇਕ ਲੰਬੀ ਫਰਾਕ, ਬਾਟਮ ਦਾ ਦੁਪੱਟਾ ਸ਼ਾਮਲ ਹੁੰਦਾ ਹੈ।
ਗਰਮੀਆਂ ਵਿਚ ਮੁਟਿਆਰਾਂ ਨੂੰ ਹਲਕੇ ਰੰਗ ਵਿਚ ਕਾਟਨ ਦੇ ਲਾਂਗ ਫਰਾਕ ਸੂਟ ਜ਼ਿਆਦਾ ਪਸੰਦ ਆ ਰਹੇ ਹਨ। ਇਹ ਉਨ੍ਹਾਂ ਨੂੰ ਰਾਇਲ ਲੁਕ ਦਿੰਦੇ ਹਨ। ਲਾਂਗ ਫਰਾਕ ਸੂਟ ਇਕ ਅਟ੍ਰੈਕਟਿਵ ਆਊਟਫਿਟ ਹੈ, ਜਿਨ੍ਹਾਂ ਨੂੰ ਵੱਖ-ਵੱਖ ਮੌਕਿਆਂ ’ਤੇ ਪਹਿਨਿਆ ਜਾ ਸਕਦਾ ਹੈ। ਲਾਂਗ ਸੂਟ ਕਈ ਡਿਜ਼ਾਈਨ ਵਿਚ ਆਉਂਦੇ ਹਨ ਜਿਵੇਂ ਐਂਬ੍ਰਾਇਡਰੀ ਜਾਂ ਹੈਵੀ ਵਰਕ ਵਾਲੇ ਲਾਂਗ ਫਰਾਕ ਸੂਟ ਨੂੰ ਮੁਟਿਆਰਾਂ ਖਾਸ ਮੌਕਿਆਂ ’ਤੇ ਜਿਵੇਂ ਵਿਆਹ, ਮੰਗਣੀ, ਪਾਰਟੀ ਆਦਿ ਵਿਚ ਪਹਿਨਣਾ ਪਸੰਦ ਕਰਦੀਆਂ ਹਨ। ਪ੍ਰਿੰਟਿਡ ਲਾਂਗ ਫਰਾਕ ਸੂਟ ਵਿਚ ਮੁਟਿਆਰਾਂ ਨੂੰ ਫਲੋਰਲ, ਡਾਟ, ਲਾਈਨ, ਲਹਿਰੀਆ ਆਦਿ ਡਿਜ਼ਾਈਨ ਦੇ ਸੂਟਾਂ ਵਿਚ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਨੂੰ ਭੀੜ ਵਿਚ ਇਕ ਵੱਖਰੀ ਲੁਕ ਦਿੰਦੇ ਹਨ।
ਲਾਂਗ ਫਰਾਕ ਸੂਟ ਕਈ ਪੈਟਰਨ ਵਿਚ ਆਉਂਦੇ ਹਨ ਜਿਸ ਵਿਚ ਮੁਟਿਆਰਾਂ ਨੂੰ ਏ-ਲਾਈਨ ਪੈਟਰਨ ਦੇ ਫਰਾਕ ਸੂਟ ਜ਼ਿਆਦਾ ਪਸੰਦ ਆ ਰਹੇ ਹਨ। ਸਟ੍ਰੇਟ ਪੈਟਰਨ ਦੇ ਫਰਾਕ ਸੂਟ ਮੁਟਿਆਰਾਂ ਨੂੰ ਸਲਿਮ ਅਤੇ ਟਾਲ ਲੁਕ ਦਿੰਦੇ ਹਨ। ਬਾਲ ਪੈਟਰਨ ਦੇ ਫਰਾਕ ਸੂਟ ਦਾ ਹੇਠਲਾ ਹਿੱਸਾ ਬਹੁਤ ਚੌੜਾ ਹੁੰਦਾ ਹੈ ਜੋ ਮੁਟਿਆਰਾਂ ਨੂੰ ਇਕ ਰਾਇਲ ਲੁਕ ਦਿੰਦਾ ਹੈ। ਪੈਲੇਟ ਪੈਟਰਨ ਦੇ ਫਰਾਕ ਸੂਟ ਮੁਟਿਆਰਾਂ ਨੂੰ ਸਟਾਈਲਿਸ਼ ਦਿਖਾਉਂਦੇ ਹਨ। ਫਰਿਲ ਪੈਟਰਨ ਦੇ ਫਰਾਕ ਸੂਟ ਵਿਚ ਫਰਿਲਜ਼ ਜਾਂ ਰਫਲਜ਼ ਹੁੰਦੇ ਹਨ। ਮੁਟਿਆਰਾਂ ਨੂੰ ਫਲੇਅਰ ਪੈਟਰਨ ਦੇ ਫਰਾਕ ਸੂਟ ਵਿਚ ਵੀ ਦੇਖਿਆ ਜਾ ਸਕਦਾ ਹੈ।
ਮੁਟਿਆਰਾਂ ਇਨ੍ਹਾਂ ਨਾਲ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਜਿਊਲਰੀ ਵਿਚ ਨੈਕਲੈੱਸ, ਝੁਮਕੇ ਅਤੇ ਰਿੰਗ ਆਦਿ ਪਹਿਨਣਾ ਪਸੰਦ ਕਰ ਰਹੀਆਂ ਹਨ। ਅਸੈਸਰੀਜ਼ ਵਿਚ ਮੁਟਿਆਰਾਂ ਨੂੰ ਇਨ੍ਹਾਂ ਨਾਲ ਮੈਚਿੰਗ ਬੈਗ, ਕਲਚ, ਸਨਗਲਾਸਿਜ਼ ਅਤੇ ਫੁੱਟਵੀਅਰ ਵਿਚ ਹਾਈ ਹੀਲਸ, ਸੈਂਡਲ, ਫਲੈਟਜ਼ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿਆਦਾ ਸਟਾਈਲਿਸ਼ ਬਣਾਉਂਦੇ ਹਨ।
ਮੁਟਿਆਰਾਂ ਨੂੰ ਖੂਬਸੂਰਤ ਲੁਕ ਦੇ ਰਹੇ ਹਨ ਲਾਂਗ ਫਰਾਕ ਸੂਟ
NEXT STORY