ਜਲੰਧਰ- ਭਾਵੇਂ ਤੁਸੀਂ ਨਵਾਂ ਡਾਈਨਿੰਗ ਟੇਬਲ ਲਿਆ ਹੋਵੇ ਜਾਂ ਆਪਣੇ ਪੁਰਾਣੇ ਡਾਇਨਿੰਗ ਟੇਬਲ ਦੀ ਸੈਟਿੰਗ ਨੂੰ ਆਕਰਸ਼ਕ ਲੁੱਕ ਦੇਣੀ ਚਾਹੁੰਦੇ ਹੋ, ਤਾਂ ਤੁਸੀਂ ਕੁਝ ਆਸਾਨ ਤਰੀਕਿਆਂ ਨਾਲ ਇਸ ਨੂੰ ਡਿਫਰੈਂਟ ਲੁੱਕ ਦੇ ਸਕਦੇ ਹੋ।
ਟੇਬਲ ਨੂੰ ਰੱਖੋ ਸਾਫ
ਆਪਣੇ ਡਾਈਨਿੰਗ ਟੇਬਲ ਨੂੰ ਹਮੇਸ਼ਾ ਸਾਫ ਰੱਖੋ, ਚਾਹੇ ਘਰ ਦੇ ਲੋਕਾਂ ਨੇ ਡਿਨਰ ਕਰਨਾ ਹੋਵੇ, ਪਾਰਟੀ ਹੋਵੇ ਜਾਂ ਫਿਰ ਗੈਸਟ ਆਉਣ ਵਾਲੇ ਹੋਣ, ਇਹ ਪੱਕਾ ਕਰੋ ਕਿ ਟੇਬਲ ਸਾਫ-ਸੁਥਰਾ ਹੋਵੇ। ਟੇਬਲ ਨੂੰ ਸਾਫ ਰੱਖਣ ਲਈ ਤੁਸੀਂ ਟੇਬਲ ਮੈਟਸ ਵੀ ਵਰਤ ਸਕਦੇ ਹੋ। ਤੁਸੀਂ ਚਾਹੋ ਤਾਂ ਡਾਈਨਿੰਗ ਟੇਬਲ ’ਤੇ ਤੁਸੀਂ ਸੁੰਦਰ ਟੇਬਲ ਕਵਰ ਵਿਛਾ ਕੇ ਉਸ ’ਤੇ ਪਲਾਸਟਿਕ ਸ਼ੀਟ ਵੀ ਵਿਛਾ ਸਕਦੇ ਹੋ। ਇਸ ਨਾਲ ਇਸ ਦੀ ਕਲੀਨਿੰਗ ਕਰਨਾ ਵੀ ਆਸਾਨ ਹੋ ਜਾਵੇਗਾ।
ਸੈਂਟਰ ਪੀਸ
ਡਾਈਨਿੰਗ ਟੇਬਲ ’ਤੇ ਸੈਂਟਰ ਪੀਸ ਦੇ ਤੌਰ ’ਤੇ ਤੁਸੀਂ ਸੁੰਦਰ ਜਾਂ ਫਲਾਵਰ ਪੌਟ ਜਾਂ ਸ਼ੋਅ ਪੀਸ ਰੱਖ ਸਕਦੇ ਹੋ। ਨਾਲ ਹੀ ਟੇਬਲ ’ਤੇ ਨੈਪਕਿਨ ਸੈੱਟ ’ਤੇ ਵੀ ਸਟਾਈਲਿਸ਼ ਤਰੀਕੇ ਨਾਲ ਰੱਖ ਸਕਦੇ ਹੋ, ਇਸ ਨਾਲ ਇਹ ਦੇਖਣ ’ਚ ਖੂਬਸੂਰਤ ਲੱਗੇਗਾ।
ਖੂਬਸੂਰਤ ਕਟਲਰੀ
ਜਿਸ ਤਰ੍ਹਾਂ ਦਾ ਫੂਡ ਹੋਵੇ, ਉਸੇ ਹਿਸਾਬ ਨਾਲ ਟੇਬਲ ’ਤੇ ਕਟਲਰੀ ਵੀ ਸਜਾਓ। ਜੇਕਰ ਤੁਸੀਂ ਨੂਡਲਸ ਜਾਂ ਡੋਸਾ ਆਦਿ ਤਿਆਰ ਕਰਕੇ ਸਜਾਉਣਾ ਹੈ ਤਾਂ ਉਸੇ ਅਨੁਸਾਰ ਕਟਲਰੀ ਨੂੰ ਰੱਖੋ, ਬੇਲੋੜਾ ਸਮਾਨ ਨਾ ਰੱਖੋ।
ਇਸ ਤਰ੍ਹਾਂ ਸਰਵ ਕਰੋ ਫੂਡ
ਬੇਸ ਪਲੇਟ ਲਈ ਤੁਸੀਂ ਲਾਈਟ ਕਲਰ, ਜਿਵੇਂ ਕਿ ਵ੍ਹਾਈਟ ਜਾਂ ਕਰੀਮ ਕਲਰ ਦੀ ਪਲੇਟਸ ਚੁਣੋ। ਫੂਡ ਆਈਟਮਸ ਵਾਲਾ ਬਾਊਲ ਡਾਈਨਿੰਗ ਟੇਬਲ ਦੇ ਹੇਠਾਂ ਰੱਖੋ ਤਾਂ ਕਿ ਮਹਿਮਾਨਾਂ ਨੂੰ ਕੋਈ ਵੀ ਫੂਡ ਆਈਟਮਸ ਲੈਣ ’ਚ ਪਰੇਸ਼ਾਨੀ ਨਾ ਹੋਵੇ। ਡਾਈਨਿੰਗ ਟੇਬਲ ਤਾਂ ਹੀ ਸੋਹਣਾ ਲੱਗਦਾ ਹੈ, ਜਦੋਂ ਉਸ ’ਤੇ ਸਿਰਫ ਕੰਮ ਦੀਆਂ ਚੀਜ਼ਾਂ ਰੱਖੀਆਂ ਹੋਣ। ਵਰਤੋਂ ’ਚ ਨਾ ਆਉਣ ਵਾਲਾ ਸਾਮਾਨ ਟੇਬਲ ਤੋਂ ਹਟਾ ਦਿਓ।
ਜਦੋਂ ਆਉਣ ਵਾਲੇ ਹੋਣ ਮਹਿਮਾਨ
* ਆਪਣੀ ਡਾਈਨਿੰਗ ਚੇਅਰਸ ਨੂੰ ਤੁਸੀਂ ਲੇਸੇਸ ਆਦਿ ਨਾਲ ਸਜਾ ਕੇ ਸਪੈਸ਼ਲ ਇਫੈਕਟ ਦੇ ਸਕਦੇ ਹੋ।
* ਰਾਊਂਡ ਟੇਬਲਸ ਨੂੰ ਡਿਫਰੈਂਟ ਲੁੱਕ ਦੇਣ ਲਈ ਉਨ੍ਹਾਂ ’ਤੇ ਟਰਨ ਟੇਬਲ ਡਿਸਕ ਲਗਾ ਸਕਦੇ ਹੋ।
* ਡਾਈਨਿੰਗ ਟੇਬਲ ਨੂੰ ਸਜਾਉਣ ਲਈ ਹਮੇਸ਼ਾ ਬ੍ਰਾਈਟ ਕਲਕਸ ਦੀ ਟੇਬਲ ਮੈਟਸ ਜਾਂ ਕ੍ਰਾਕਰੀ ਦੀ ਵਰਤੋਂ ਕਰੋ।
* ਫਰੈਗਰੈਂਸ ਵਾਲੀ ਡਿਜ਼ਾਈਨ ਕੈਂਡਲਸ ਨੂੰ ਤੁਸੀਂ ਸੈਂਟਰ ਪੀਸ ਦੀ ਤਰ੍ਹਾਂ ਡਾਈਨਿੰਗ ਟੇਬਲ ’ਤੇ ਸਜਾ ਸਕਦੇ ਹੋ। ਇਸ ਨਾਲ ਤੁਹਾਡੀ ਟੇਬਲ ਨੂੰ ਐਲੀਗੈਂਟ ਅਤੇ ਵਾਰਮ ਲੁੱਕ ਮਿਲੇਗਾ।
* ਕ੍ਰਿਸਟਲ ਸ਼ੈਂਡਿਲੀਅਰਸ ਦੇ ਨਾਲ ਫਲਾਵਰ ਡੈਕੋਰੇਸ਼ਨ ਨਾਲ ਤੁਸੀਂ ਆਪਣੇ ਡਾਈਨਿੰਗ ਹਾਲ ਨੂੰ ਸਪੈਸ਼ਲ ਲੁੱਕ ਦੇ ਸਕਦੇ ਹੋ।
* ਤੁਸੀਂ ਚਾਹੋ ਤਾਂ ਆਪਣੇ ਡਾਈਨਿੰਗ ਟੇਬਲ ’ਤੇ ਫੂਡ ਸਰਵ ਕਰਨ ਵਾਲੀ ਟੁਆਏ ਟ੍ਰੇਨ ਵੀ ਲਗਾ ਸਕਦੇ ਹੋ। ਇਸ ਡੈਕੋਰੇਸ਼ਨ ਦੌਰਾਨ ਸਿਮਿਟ੍ਰੀ ਦਾ ਵੀ ਧਿਆਨ ਰੱਖੋ ਜਾਂ ਤੁਹਾਡੀ ਸਜਾਵਟ ’ਚ ਕੋਈ ਚੀਜ਼ ਓਪਰੀ ਨਾ ਲੱਗੇ, ਜਦਕਿ ਡੈਕੋਰੇਸ਼ਨ ਦਾ ਹਰ ਪੀਸ ਇਕ-ਦੂਜੇ ਦੀ ਸ਼ੋਭਾ ਵਧਾਏ।
‘ਹਾਈ-ਵੇਸਟ ਪੈਂਟ’ ਨਾਲ ਮਿਲੇ ਟ੍ਰੈਂਡੀ ਲੁੱਕ
NEXT STORY