ਮੁੰਬਈ— ਨੈਸ਼ਨਲ ਐਵਾਰਡ ਸ਼ੋਅ ਜਾਂ ਇੰਟਰਨੈਸ਼ਨਲ ਐਵਾਰਡ ਬਾਲੀਵੁੱਡ ਅਦਕਾਰ ਹਰ ਜਗ੍ਹਾ 'ਤੇ ਛਾਏ ਰਹਿੰਦੇ ਹਨ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਗੋਲਡਨ ਗਲੋਬਲ ਐਵਾਰਡ 2017 ਦੀ ਜੋ 'ਬੀਵੇਰਲੀਆ ਹਿਲਸ, ਲਾ' 'ਚ ਹੋਇਆ। ਇਸ 'ਚ ਟਾਉਨ ਦੀਆਂ ਮਸ਼ਹੂਰ ਅਦਾਕਾਰਾਂ ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਨੇ ਇਸ ਐਵਾਰਡ ਸ਼ੋਅ 'ਚ ਹਿੱਸਾ ਲਿਆ। ਪ੍ਰਿਯੰਕਾ ਅਤੇ ਦੀਪਿਕਾ ਦੋਨੋ ਹੀ ਡਿਜ਼ਾਈਨਰ ਪੋਸ਼ਾਕਾਂ 'ਚ ਬਹੁਤ ਸੁੰਦਰ ਨਜ਼ਰ ਆ ਰਹੀਆ ਸਨ। ਪ੍ਰਿਯੰਕਾ ਨੇ 'ਰਾਲਫ ਲੌਰੇਨ' ਦੀ ਡਿਜ਼ਾਈਨ ਕੀਤੀ ਹੋਈ ਭਾਰੀ ਗੋਲਡਨ ਸਿਕਵੈਂਸ ਪੋਸ਼ਾਕ ਪਹਿਨੀ ਹੋਈ ਸੀ। ਸੁਨਹਿਰੀ ਰੰਗ ਦੀ ਇਸ ਪੋਸ਼ਾਕ ਦੇ ਉੱਤੇ ਕਢਾਈ ਕੀਤੀ ਹੋਈ ਸੀ। ਜਿਸ ਨਾਲ ਪ੍ਰਿਯੰਕਾ ਦੀ ਆਉਟਫਿਟ ਸੁੰਦਰਤਾ ਹੋਰ ਵੀ ਨਿਖਰ ਕੇ ਸਾਹਮਣੇ ਆ ਰਹੀ ਸੀ। ਇਸ ਨਾਲ ਪ੍ਰਿਯੰਕਾ ਬਹੁਤ ਅਕਰਸ਼ਿਤ ਲੱਗ ਰਹੀ ਸੀ।
ਗੋਲਡਨ ਰੰਗ ਦੇ ਇਸ ਗਾਊਨ 'ਚ ਡੀਪ ਪਲੰਗਿੰਗ ਨੈਕ ਪ੍ਰਿਯੰਕਾ 'ਤੇ ਬਹੁਤ ਜਚ ਰਿਹਾ ਸੀ। ਇਸ ਦੇ ਨਾਲ ਹੀ ਪ੍ਰਿਯੰਕਾ ਨੇ ਲੋਰੈਨ ਦੇ ਡਿਜ਼ਾਈਨ ਕੀਤੇ ਹੋਏ ਗਹਿਣੇ ਪਹਿਨੇ ਹੋਏ ਸਨ। ਵਾਲਾਂ ਦੇ ਸਟਾਈਲ ਦੀ ਗੱਲ ਕਰੀਏ ਤਾਂ ਸੈਂਟਰ ਪਾਰਟੀਸ਼ਨ ਦੇ ਨਾਲ ਲੂਜ਼ ਵਾਲ ਅਤੇ ਗੂੜ੍ਹੀ ਲਿਪ ਸ਼ੈਡ ਕੀਤੀ ਹੋਈ ਸੀ। ਇਸ ਤੋਂ ਪਹਿਲਾਂ ਵੀ ਪ੍ਰਿਯੰਕਾ 'ਆਸਕਰ' ਅਤੇ 'ਐਮਪੀਸ' ਵਰਗੇ ਇੰਟਰਨੈਸ਼ਨਲ ਐਵਾਰਡ ਸ਼ੋਅ 'ਚ ਹਿੱਸਾ ਲੈ ਚੁੱਕੀ ਹੈ। ਬਿਹਤਰੀਨ ਅਦਾਕਾਰ ਅਤੇ ਸੁੰਦਰਤਾ ਦੇ ਕਾਰਨ ਵਿਦੇਸ਼ਾਂ 'ਚ ਵੀ ਪ੍ਰਿਯੰਕਾ ਦੇ ਬਹੁਤ ਸਾਰੇ ਪ੍ਰਸ਼ਸਕ ਹਨ। ਇਸ ਦੌਰਾਨ ਪ੍ਰਿਯੰਕਾ ਬੋਲਡ ਲੁਕ 'ਚ ਨਜ਼ਰ ਆਈ।
ਜਾਪਾਨ 'ਚ ਹੀ ਮੌਜੂਦ ਹਨ ਇਹ ਖੂਬਸੂਰਤ ਗਾਰਡਨ
NEXT STORY