ਮੁੰਬਈ- ਇਨ੍ਹੀ ਦਿਨੀਂ ਫੈਸ਼ਨ ਦੀ ਦੁਨੀਆ ’ਚ ਨਵੇਂ ਯੂਨੀਕ ਤੇ ਡਿਫਰੈਂਟ ਡਿਜ਼ਾਈਨ ਤੇ ਪੈਟਰਨ ਦੀਆਂ ਡ੍ਰੈਸਿਜ਼ ਦੇਖੀਆਂ ਜਾ ਸਕਦੀਆਂ ਹਨ ਜੋ ਆਪਣੀ ਯੂਨੀਕ ਲੁਕ ਕਾਰਨ ਜ਼ਿਆਦਾਤਰ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ। ਇਸੇ ਤਰ੍ਹਾਂ ਦੀ ਯੂਨੀਕ ਡ੍ਰੈਸਿਜ਼ ’ਚ ਹੈਲੋਵੀਨ ਫੇਸ ਪ੍ਰਿੰਟਿਡ ਮਲਟੀਕਲਰਡ ਕੋ-ਆਰਡ ਸੈੱਟ ਵੀ ਫੈਸ਼ਨ ਦੀ ਦੁਨੀਆ ’ਚ ਇਕ ਕ੍ਰਿਏਟਿਵ ਬਦਲ ਬਣ ਕੇ ਉਭਰੇ ਹਨ। ਇਹ ਸੈੱਟ ਮੈਚਿੰਗ ਟਾਪ ਤੇ ਬੌਟਮ ਨਾਲ ਮਿਲ ਕੇ ਬਣਦੇ ਹਨ, ਜਿਨ੍ਹਾਂ ’ਚ ਹੈਲੋਵੀਨ ਥੀਮ ਨਾਲ ਪ੍ਰੇਰਿਤ ਐਬਸਟ੍ਰੈਕਟ ਫੇਸ ਪ੍ਰਿੰਟਸ ਹੁੰਦੇ ਹਨ। ਇਹ ਪ੍ਰਿੰਟਸ ਸਪੂਕੀ (ਡਰਾਵਨਾ) ਜਾਂ ਮਜ਼ੇਦਾਰ ਚਿਹਰਿਆਂ ਵਰਗੇ ਕੱਦੂ ਦੇ ਫੇਸ ਵਰਗੇ, ਭੂਤ-ਪ੍ਰੇਤ, ਮਾਸਕ ਜਾਂ ਟ੍ਰਾਈਬਲ ਸਟਾਈਲ ਦੇ ਡਿਜ਼ਾਈਨ ਨੂੰ ਦਰਸਾਉਂਦੇ ਹਨ ਜੋ ਮਲਟੀਕਲਰ ਪੈਲੇਟ ਜਿਵੇਂ ਆਰੇਂਜ, ਬਲੈਕ, ਗ੍ਰੀਨ, ਪਰਪਲ ਤੇ ਯੈਲੋ ’ਚ ਛਪੇ ਹੁੰਦੇ ਹਨ।
ਇਹ ਸੈੱਟ ਸੈਟਿਨ, ਕਾਟਨ ਬਲੈਂਡ ਜਾਂ ਸ਼ਿਫਾਨ ਵਰਗੇ ਕੰਫਰਟੇਬਲ ਤੇ ਬ੍ਰੇਥੇਬਲ ਫੈਬਰਿਕ ਨਾਲ ਬਣਾਏ ਜਾਂਦੇ ਹਨ ਜੋ ਉਨ੍ਹਾਂ ਨੂੰ ਕੈਜੂਅਲ ਵੀਅਰ ਤੋਂ ਲੈ ਕੇ ਪਾਰਟੀ ਆਊਟਫਿਟ ਤੱਕ ਵਰਸੇਟਾਈਲ ਬਣਾਉਂਦੇ ਹਨ। ਹੈਲੋਵੀਨ ਫੇਸ ਪ੍ਰਿੰਟਸ ਦੀ ਖਾਸੀਅਤ ਇਹ ਹੈ ਕਿ ਇਹ ਨਾ ਸਿਰਫ ਆਕਰਸ਼ਕ ਦਿਖਦੇ ਹਨ ਸਗੋਂ ਤਿਉਹਾਰ ਦੀ ਮਸਤੀ ਤੇ ਕ੍ਰਿਏਟੀਵਿਟੀ ਨੂੰ ਵੀ ਦਰਸਾਉਂਦੇ ਹਨ।
ਗੱਡੀ 'ਚ ਬੈਠਦਿਆਂ ਹੀ ਆਉਣ ਲੱਗਦੇ ਨੇ ਚੱਕਰ ਤੇ ਉਲਟੀ ? ਜਾਣੋ ਇਸ ਪਰੇਸ਼ਾਨੀ ਤੋਂ ਬਚਣ ਦੇ ਅਸਰਦਾਰ ਉਪਾਅ
NEXT STORY