ਵੈੱਬ ਡੈਸਕ- ਜੇਕਰ ਤੁਹਾਨੂੰ ਵਾਲ ਕਲਰ ਕਰਾਉਣ ਦਾ ਸ਼ੌਕ ਹੈ, ਤਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਵਾਰ-ਵਾਰ ਹੇਅਰ ਡਾਈ (Hair Dye) ਕਰਨ ਨਾਲ ਤੁਹਾਡੇ ਵਾਲਾਂ ਅਤੇ ਸਿਰ ਦੀ ਚਮੜੀ ’ਤੇ ਕਿਹੜਾ ਅਸਰ ਪੈਂਦਾ ਹੈ। ਇਕ ਹੇਅਰ ਟ੍ਰਾਂਸਪਲਾਂਟ ਸਰਜਨ ਦੇ ਅਨੁਸਾਰ, ਵਾਰ-ਵਾਰ ਹੇਅਰ ਡਾਈ ਦੇ ਇਸਤੇਮਾਲ ਨਾਲ ਵਾਲਾਂ ਦੀ ਕੁਦਰਤੀ ਬਣਾਵਟ, ਮਜ਼ਬੂਤੀ ਅਤੇ ਸਕੈਲਪ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਹੇਅਰ ਡਾਈ ’ਚ ਮੌਜੂਦ ਕੈਮੀਕਲ ਦਾ ਅਸਰ
	- ਹੇਅਰ ਕਲਰਾਂ ’ਚ ਆਮ ਤੌਰ ’ਤੇ ਅਮੋਨੀਆ (Ammonia), ਪੇਰੌਕਸਾਈਡ (Peroxide) ਅਤੇ PPD (para-phenylenediamine) ਵਰਗੇ ਰਸਾਇਣ ਹੁੰਦੇ ਹਨ। ਅਮੋਨੀਆ ਵਾਲਾਂ ਦੀ ਬਾਹਰੀ ਪਰਤ (ਕਿਊਟੀਕਲ) ਨੂੰ ਖੋਲ੍ਹਦਾ ਹੈ, ਜਿਸ ਨਾਲ ਰੰਗ ਅੰਦਰ ਤੱਕ ਪਹੁੰਚਦਾ ਹੈ, ਪਰ ਇਸ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ।
 
	- ਹਾਈਡਰੋਜਨ ਪੇਰੌਕਸਾਈਡ ਵਾਲਾਂ ਦੇ ਕੁਦਰਤੀ ਰੰਗਦਾਰ ਤੱਤ (ਪਿਗਮੈਂਟ) ਨੂੰ ਨਸ਼ਟ ਕਰ ਦਿੰਦਾ ਹੈ, ਜਿਸ ਕਾਰਨ ਵਾਲ ਸੁੱਕੇ ਤੇ ਟੁੱਟਣ ਲੱਗਦੇ ਹਨ।
 
	- PPD ਕਾਰਨ ਸਕੈਲਪ ’ਚ ਖੁਜਲੀ, ਐਲਰਜੀ ਅਤੇ ਜਲਣ ਹੋ ਸਕਦੀ ਹੈ।
 
ਵਾਰ-ਵਾਰ ਕਲਰ ਕਰਨ ਦੇ ਨੁਕਸਾਨ
	- ਵਾਲਾਂ ਦਾ ਝੜਨਾ: ਕੈਮੀਕਲ ਵਾਲਾਂ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰ ਦਿੰਦੇ ਹਨ।
 
	- ਰੁਖਾਪਣ: ਸਕੈਲਪ ਦਾ ਕੁਦਰਤੀ ਤੇਲ ਖਤਮ ਹੋ ਜਾਂਦਾ ਹੈ।
 
	- ਦੋਮੂੰਹੇ ਅਤੇ ਟੁੱਟਦੇ ਵਾਲ: ਬਾਹਰੀ ਪਰਤ ਖ਼ਰਾਬ ਹੋਣ ਨਾਲ ਵਾਲ ਟੁੱਟਣ ਲੱਗਦੇ ਹਨ।
 
	- ਸਕੈਲਪ ਦੀ ਜਲਣ ਜਾਂ ਡੈਂਡਰਫ਼: ਵਾਰ-ਵਾਰ ਕਲਰ ਬਦਲਣ ਨਾਲ ਚਮੜੀ ਸੰਵੇਦਨਸ਼ੀਲ ਹੋ ਜਾਂਦੀ ਹੈ।
 
ਹੇਅਰ ਐਕਸਪਰਟ ਦੀ ਸਲਾਹ
	- ਹਰ 6 ਤੋਂ 8 ਹਫ਼ਤੇ ਤੋਂ ਪਹਿਲਾਂ ਦੁਬਾਰਾ ਕਲਰ ਨਾ ਕਰੋ।
 
	- ਅਮੋਨੀਆ-ਫ੍ਰੀ ਜਾਂ ਹਰਬਲ ਡਾਈ ਵਰਤੋ।
 
	- ਕਲਰ ਕਰਨ ਤੋਂ ਬਾਅਦ ਡੀਪ ਕੰਡੀਸ਼ਨਿੰਗ ਟਰੀਟਮੈਂਟ ਜ਼ਰੂਰ ਕਰੋ।
 
	- ਨਾਰੀਅਲ ਜਾਂ ਆਰਗਨ ਤੇਲ ਨਾਲ ਹਲਕੀ ਮਸਾਜ਼ ਕਰੋ ਤਾਂ ਜੋ ਨਮੀ ਬਣੀ ਰਹੇ।
 
	- ਵਾਰ-ਵਾਰ ਰੰਗ ਕਰਨ ਤੋਂ ਪਹਿਲਾਂ ਟ੍ਰਿਮਿੰਗ ਕਰਵਾ ਲਓ ਤਾਂ ਕਿ ਨੁਕਸਾਨ ਘਟੇ।
 
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਮੁਟਿਆਰਾਂ ’ਚ ਵਧਿਆ ਡਰੈੱਸ ਨਾਲ ਮੈਚਿੰਗ ਜਿਊਲਰੀ ਦਾ ਕ੍ਰੇਜ਼
NEXT STORY