ਇੰਟਰਨੈਸ਼ਨਲ ਡੈਸਕ : ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਸਨਸਨੀਖੇਜ਼ ਵਾਰਦਾਤ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਇਲਾਕੇ ਵਿੱਚ ਵਾਪਰੀ ਹੈ, ਜਿੱਥੇ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬਰਨਬੀ ਪੁਲਸ ਨੇ ਮ੍ਰਿਤਕ ਦੀ ਪਛਾਣ 28 ਸਾਲਾ ਦਿਲਰਾਜ ਸਿੰਘ ਗਿੱਲ ਵਜੋਂ ਕੀਤੀ ਹੈ, ਜੋ ਕਿ ਵੈਨਕੂਵਰ ਦਾ ਰਹਿਣ ਵਾਲਾ ਸੀ। ਪੁਲਸ ਮੁਤਾਬਕ ਇਹ ਵਾਰਦਾਤ ਕੋਈ ਹਾਦਸਾ ਨਹੀਂ, ਸਗੋਂ ਸੋਚੀ-ਸਮਝੀ ਸਾਜ਼ਿਸ਼ (Targeted Killing) ਹੈ।
ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਨਹੀਂ ਰੁਕ ਰਿਹਾ ਹਿੰਦੂਆਂ ਦਾ ਕਤਲੇਆਮ ! ਹੁਣ ਸੁੱਤੇ ਪਏ ਨੌਜਵਾਨ ਨੂੰ ਲਗਾ'ਤੀ ਅੱਗ
ਬੀਸੀ ਗੈਂਗਵਾਰ ਨਾਲ ਸਬੰਧਤ ਹੈ ਮਾਮਲਾ
'ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ' (IHIT) ਦੀ ਜਾਂਚ ਅਧਿਕਾਰੀ ਸਾਰਜੈਂਟ ਫਰੀਡਾ ਫੋਂਗ ਨੇ ਪੁਸ਼ਟੀ ਕੀਤੀ ਹੈ ਕਿ ਦਿਲਰਾਜ ਸਿੰਘ ਗਿੱਲ ਪੁਲਸ ਦੇ ਰਿਕਾਰਡ ਵਿੱਚ ਸੀ ਅਤੇ ਉਹ ਪਹਿਲਾਂ ਹੀ ਪੁਲਸ ਲਈ ਜਾਣਿਆ-ਪਛਾਣਿਆ ਚਿਹਰਾ ਸੀ। ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਇਸ ਗੋਲੀਬਾਰੀ ਦਾ ਸਬੰਧ ਬ੍ਰਿਟਿਸ਼ ਕੋਲੰਬੀਆ (BC) ਵਿੱਚ ਚੱਲ ਰਹੇ ਭਿਆਨਕ ਗੈਂਗ ਸੰਘਰਸ਼ ਨਾਲ ਹੈ।
ਇਹ ਵੀ ਪੜ੍ਹੋ: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ; ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 24k Gold
ਕਾਤਲਾਂ ਦੀ ਗੱਡੀ ਹੋਈ ਬਰਾਮਦ
ਪੁਲਸ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਵਾਰਦਾਤ ਤੋਂ ਕੁਝ ਦੇਰ ਬਾਅਦ 'ਬਕਸਟਨ ਸਟ੍ਰੀਟ' ਦੇ 5000 ਬਲਾਕ ਵਿੱਚ ਜੋ ਸੜੀ ਹੋਈ ਗੱਡੀ ਮਿਲੀ ਸੀ, ਉਸ ਦੀ ਵਰਤੋਂ ਇਸੇ ਕਤਲਕਾਂਡ ਵਿੱਚ ਕੀਤੀ ਗਈ ਸੀ। ਫੋਰੈਂਸਿਕ ਟੀਮਾਂ ਹੁਣ ਉਸ ਗੱਡੀ ਵਿੱਚੋਂ ਅਹਿਮ ਸਬੂਤ ਜੁਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਵੱਸੋਂ ਬਾਹਰ ਹੋ ਜਾਣਗੀਆਂ ਪੈਟਰੋਲ ਦੀਆਂ ਕੀਮਤਾਂ ! ਅਮਰੀਕਾ-ਈਰਾਨ ਜੰਗ ਨਾਲ ਦੁਨੀਆ ਭਰ 'ਚ ਮਚੇਗੀ ਹਾਹਾਕਾਰ
ਜਨਤਕ ਥਾਂ 'ਤੇ ਗੋਲੀਬਾਰੀ ਨਾਲ ਦਹਿਸ਼ਤ
ਸਾਰਜੈਂਟ ਫਰੀਡਾ ਫੋਂਗ ਨੇ ਕਿਹਾ, "ਜਨਤਕ ਥਾਂ 'ਤੇ ਇਸ ਤਰ੍ਹਾਂ ਦੀ ਗੋਲੀਬਾਰੀ ਹੋਣਾ ਬਹੁਤ ਹੀ ਚਿੰਤਾਜਨਕ ਹੈ। ਇਹ ਨਾ ਸਿਰਫ ਪੁਲਸ ਲਈ ਸਗੋਂ ਪੂਰੇ ਭਾਈਚਾਰੇ ਲਈ ਖ਼ਤਰਨਾਕ ਹੈ।" ਉਨ੍ਹਾਂ ਦੱਸਿਆ ਕਿ IHIT ਇਸ ਵੇਲੇ ਬਰਨਬੀ RCMP, ਫੋਰੈਂਸਿਕ ਵਿਭਾਗ ਅਤੇ ਕੋਰੋਨਰ ਸਰਵਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ: 'ਇਕ ਵੀ ਹਮਲੇ ਨੂੰ ਮੰਨਿਆ ਜਾਵੇਗਾ ਜੰਗ ਦਾ ਐਲਾਨ..!', ਅਮਰੀਕੀ ਕਾਰਵਾਈ ਮਗਰੋਂ ਈਰਾਨ ਨੇ ਦੇ'ਤੀ Warning
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Punjab: ਭਤੀਜੇ ਨੇ ਗਲੇ 'ਤੇ ਛੁਰੀਆਂ ਮਾਰ-ਮਾਰ ਕਰ'ਤਾ ਤਾਏ ਦਾ ਕਤਲ
NEXT STORY