ਨਵੀਂ ਦਿੱਲੀ: ਜੇਕਰ ਤੁਹਾਡੇ ਬੱਚੇ ਹਰ ਰੋਜ਼ ਦੀ ਦਾਲ ਸਬਜ਼ੀ ਖਾਣਾ ਪਸੰਦ ਨਹੀਂ ਕਰਦੇ ਹਨ ਤਾਂ ਤੁਸੀਂ ਉਨ੍ਹਾਂ ਲਈ ਪਨੀਰ ਰੋਲ ਬਣਾ ਸਕਦੀ ਹੋ। ਤੁਸੀਂ ਚਾਹੇ ਤਾਂ ਇਸ ਨੂੰ ਵੱਖ-ਵੱਖ ਸਬਜ਼ੀਆਂ ਨਾਲ ਤਿਆਰ ਕਰ ਸਕਦੀ ਹੋ। ਇਹ ਖਾਣ ’ਚ ਸੁਆਦ ਹੋਣ ਦੇ ਨਾਲ ਸਿਹਤ ਨੂੰ ਵੀ ਦਰੁਸਤ ਰੱਖੇਗਾ। ਚੱਲੋ ਜਾਣਦੇ ਹਾਂ ਪਨੀਰ ਰੋਲ ਬਣਾਉਣ ਦਾ ਤਾਰੀਕਾ...
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਜ਼ਰੂਰੀ ਸਮੱਗਰੀ
ਪਨੀਰ-150 ਗ੍ਰਾਮ (ਕੱਦੂਕਸ ਕੀਤਾ)
ਆਟਾ-150 ਗ੍ਰਾਮ
ਜੀਰਾ-1 ਛੋਟਾ ਚਮਚਾ
ਪਿਆਜ਼-1 (ਬਾਰੀਕ ਕੱਟਿਆ)
ਗਾਜਰ-150 ਗ੍ਰਾਮ (ਲੰਬੀ ਕੱਟੀ ਹੋਈ)
ਸ਼ਿਮਲਾ ਮਿਰਚ- 1 (ਪਤਲੀ ਲੰਬੀ ਕੱਟੀ ਹੋਈ)
ਹਰਾ ਧਨੀਆ- 1 ਵੱਡਾ ਚਮਚਾ (ਬਰੀਕ ਕੱਟਿਆ ਹੋਇਆ)
ਲਾਲ ਮਿਰਚ ਪਾੳੂਡਰ-1/2 ਛੋਟਾ ਚਮਚਾ
ਲੂਣ ਸੁਆਦ ਅਨੁਸਾਰ
ਤੇਲ ਲੋੜ ਅਨੁਸਾਰ
ਟੋਮੈਟੋ ਸਾਸ-1 ਛੋਟਾ ਚਮਚਾ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਆਟਾ ਗੁੰਨ ਕੇ 20-25 ਮਿੰਟ ਤੱਕ ਢੱਕ ਕੇ ਰੱਖ ਦਿਓ।
2. ਫਿਰ ਉਸ ਦੇ ਛੋਟੇ-ਛੋਟੇ ਪੇੜੇ ਲੈ ਕੇ ਰੋਟੀਆਂ ਵੇਲ ਲਓ। ਫਿਰ ਇਸ ਨੂੰ ਤਵੇ ’ਤੇ ਸੇਕ ਲਓ।
3. ਇਕ ਪੈਨ ’ਚ ਤੇਲ ਗਰਮ ਕਰਕੇ ਜੀਰਾ ਭੁੰਨੋ।
4. ਹੁਣ ਇਸ ’ਚ ਪਿਆਜ਼, ਸਬਜ਼ੀਆਂ, ਨਮਕ-ਮਿਰਚ ਪਾ ਕੇ ਪਕਾਓ।
5. ਅੱਧੀ ਪੱਕੀ ਸਬਜ਼ੀਆਂ ’ਚ ਪਨੀਰ ਅਤੇ ਟੋਮੈਟੋ ਸਾਸ ਪਾ ਕੇ ਮਿਲਾਓ।
6. ਤਿਆਰ ਮਿਸ਼ਰਨ ਨੂੰ ਰੋਟੀ ’ਤੇ ਫੈਲਾ ਕੇ ਰੋਲ ਬਣਾਓ ਅਤੇ ਤਵੇ ’ਤੇ ਤੇਲ ਲਗਾ ਕੇ ਸੇਕ ਲਓ।
7. ਫਿਰ ਇਸ ਨੂੰ ਖਾਣ ਲਈ ਪਲੇਟ ’ਚ ਕੱਢ ਕੇ ਚਟਨੀ ਜਾਂ ਸਾਸ ਨਾਲ ਖਾਓ।
8. ਲਓ ਜੀ ਤੁਹਾਡੇ ਗਰਮਾ-ਗਰਮ ਪਨੀਰ ਰੋਲ ਬਣ ਕੇ ਤਿਆਰ ਹਨ।
ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ।
ਸੰਤਰੇ ਨੂੰ ਇਨ੍ਹਾਂ 3 ਤਰੀਕਿਆਂ ਨਾਲ ਕਰੋ ਇਸਤੇਮਾਲ, ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
NEXT STORY