ਨਵੀਂ ਦਿੱਲੀ— ਕਈ ਵਾਰ ਘਰ 'ਚ ਅਜੀਬ ਜਿਹੀ ਸਮੈਲ ਫੈਲ ਜਾਂਦੀ ਹੈ, ਜੋ ਕਾਫੀ ਤੰਗ ਵੀ ਕਰਦੀ ਹੈ। ਲੋਕ ਆਪਣੇ ਘਰ ਨੂੰ ਖੂਸ਼ਬੂਦਾਰ ਰੱਖਣ ਲਈ ਮਹਿੰਗੇ-ਮਹਿੰਗੇ ਰੂਮ ਫ੍ਰੈਸ਼ਨਰ ਜਾਂ ਏਅਰ ਸਪ੍ਰੇਅ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ 'ਚ ਕਾਫੀ ਕੈਮੀਕਲਸ ਮਿਲੇ ਹੁੰਦੇ ਹਨ, ਜਿੰਨ੍ਹਾਂ ਦੀ ਖੁਸ਼ਬੂ ਕਈ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਤਾਂ ਕੀ ਤੁਸੀਂ ਆਪਣੇ ਕੁਦਰਤੀ ਤਰੀਕੇ ਤੋਂ ਰੂਮ ਫ੍ਰੈਸ਼ਨਰ ਜਾਂ ਏਅਰ ਸਪ੍ਰੇਅ ਬਣਾਏ। ਇਸ ਨਾਲ ਤੁਹਾਡਾ ਖਰਚਾ ਵੀ ਬਚੇਗਾ ਅਤੇ ਘਰ ਖੂਸ਼ਬੂਦਾਰ ਵੀ ਬਣਿਆ ਰਹੇਗਾ।
ਰੂਮ ਫ੍ਰੈਸ਼ਨਰ ਦੀ ਸਮੱਗਰੀ—
1 ਕੱਪ ਡਿਸਟਿਲ ਪਾਣੀ
1/2 ਕੱਪ ਵੋਡਕਾ
10 1/2 ਟੇਬਲਸਪੂਨ ਏਸੈਂਸ਼ੀਅਲ ਆਇਲ (ਆਪਣੀ ਪਸੰਦ ਅਨੁਸਾਰ)
ਰੂਮ ਫ੍ਰੈਸ਼ਨਰ ਬਣਾਉਣ ਦਾ ਤਰੀਕਾ—
ਉੱਪਰ ਦੱਸੀ ਗਈ ਸਾਰੀ ਸਮੱਗਰੀ ਨੂੰ ਇਕ ਬੋਤਲ 'ਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਤੁਸੀਂ ਚਾਹੋ ਤਾਂ ਫ੍ਰੈਗਨੈੱਸ ਲਈ ਇਸ 'ਚ ਆਪਣੀ ਪਸੰਦ ਦਾ ਪਰਫਿਊਮ ਮਿਲਾ ਸਕਦੇ ਹੋ।
1. ਜੇਕਰ ਤੁਸੀਂ ਇਸ 'ਚ 10 ਬੂੰਦਾਂ ਯੁਕਲਿਪਟੁਸ ਏਸੈਂਸ਼ੀਅਲ ਆਇਲ ਮਿਲਾ ਰਹੇ ਹੋ ਤਾਂ 5 ਬੂੰਦਾਂ ਲੈਵੇਂਡਰ ਏਸੈਂਸ਼ੀਅਲ ਆਇਲ ਹੀ ਪਾਓ।
2. ਰਾਤ ਨੂੰ ਸੌਂਦੇ ਸਮੇਂ ਰੂਮ ਫ੍ਰੈਸ਼ਨਰ ਦੀ ਵਰਤੋਂ ਕਰ ਰਹੇ ਹੋ ਤਾਂ 10 ਬੂੰਦਾਂ ਲੈਵੇਂਡਰ ਏਸੈਂਸ਼ੀਅਲ ਆਇਲ ਤਾਂ 2 ਬੂੰਦਾਂ ਵਨਿਲਾ ਏਸੈਂਸ਼ੀਅਲ ਆਇਲ ਦੀ ਮਿਲਾਓ।
3. ਜੇਕਰ ਰਾਤ ਨੂੰ ਵਧੀਆ ਨੀਂਦ ਚਾਹੁੰਦੇ ਹੋ ਤਾਂ 8 ਬੂੰਦਾਂ ਜੈਸਮੀਨ ਏਸੈਂਸ਼ੀਅਲ ਆਇਲ ਪਾ ਕੇ ਰੂਪ 'ਚ ਸਪ੍ਰੇਅ ਕਰੋ।
4 ਹੇਅਰ ਕੱਟ ਜੋ ਤੁਹਾਡੇ ਪਤਲੇ ਵਾਲਾਂ ਨੂੰ ਦੇਣਗੇ ਹੈਵੀ ਦਿੱਖ
NEXT STORY