ਨਵੀਂ ਦਿੱਲੀ— ਤੁਹਾਡਾ ਹੇਅਰ ਸਟਾਈਲ ਤੁਹਾਡੀ ਪਰਸਨੈਲਿਟੀ ਨੂੰ ਚਾਰ ਚੰਦ ਲਗਾ ਦਿੰਦਾ ਹੈ। ਕਿਸੇ ਦੇ ਵਾਲ ਸੰਘਣੇ ਲੰਬੇ ਤਾਂ ਕਿਸੇ ਦੇ ਪਤਲੇ ਹੁੰਦੇ ਹਨ। ਇਸ ਲਈ ਸਭ ਦਾ ਹੇਅਰ ਸਾਈਟਲ ਵੀ ਵੱਖ-ਵੱਖ ਹੁੰਦਾ ਹੈ। ਆਪਣਾ ਹੇਅਰ ਸਟਾਈਲ ਸਮੇਂ-ਸਮੇਂ 'ਤੇ ਚੇਂਜ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਨਾ-ਸਿਰਫ ਤੁਹਾਡੀ ਦਿੱਖ ਚੇਂਜ ਹੋਵੇਗੀ, ਸਗੋਂ ਤੁਹਾਡਾ ਵਿਸ਼ਵਾਸ ਵੀ ਵਧੇਗਾ। ਜੇਕਰ ਤੁਸੀਂ ਆਪਣੀ ਦਿੱਖ 'ਚ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਹੇਅਰ ਕੱਟ ਕਰਵਾਓ। ਕੋਈ ਵੀ ਹੇਅਰ ਕੱਟ ਚੁਣਦੇ ਸਮੇਂ ਵਾਲਾਂ ਦਾ ਟੈਕਸਚਰ ਧਿਆਨ 'ਚ ਰੱਖਣਾ ਬੇਹੱਦ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਹਰ ਤਰ੍ਹਾਂ ਦੇ ਵਾਲਾਂ ਲਈ ਹੇਅਰ ਕੱਟ ਅਤੇ ਵਾਲਾਂ ਦਾ ਸਟਾਈਲ ਬਣਾਉਣ ਦੇ ਤਰੀਕੇ ਦੱਸ ਰਹੇ ਹਾਂ।
ਪਤਲੇ ਵਾਲ—
ਇਸ ਤਰ੍ਹਾਂ ਦੇ ਵਾਲਾਂ 'ਤੇ ਜ਼ਿਆਦਾ ਵਰਤੋਂ ਨਾ ਕਰੋ। ਸਾਫਟ ਲੇਅਰਸ ਨਾਲ ਮੋਢੇ ਦੀ ਲੰਬਾਈ 'ਚ ਤੁਹਾਨੂੰ ਵਾਲ ਥੋੜ੍ਹੇ ਸੰਘਣੇ ਦਿਸਣਗੇ। ਤੁਸੀਂ ਸਾਫਟ ਵੇਵਸ ਜਾਂ ਪਰਮ ਵੀ ਕਰਾ ਸਕਦੀ ਹੋ। ਵਾਲਾਂ ਨੂੰ ਸੰਘਣਾ ਦਿਖਾਉਣ ਲਈ ਹਾਈਲਾਈਟਸ ਕਰਾਉਣਾ ਚਾਹੀਦਾ ਹੈ।
ਸੰਘਣੇ ਵਾਲ —
ਅਜਿਹੇ ਵਾਲਾਂ ਨੂੰ ਸੰਭਾਲਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਵਾਲਾਂ ਦੀ ਕਟਿੰਗ ਕਰਵਾ ਕੇ ਇਸ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਸੰਘਣੇ ਵਾਲਾਂ ਲਈ ਸਹੁਤ ਸਾਰੀ ਟੈਕਸਚਰਿੰਗ ਨਾਲ ਗ੍ਰੈਜੂਏਟਡ ਹੇਅਰਕੱਟ ਸਹੀ ਆਪਸ਼ਨ ਹੈ ਪਰ ਵਾਲਾਂ ਦੀ ਲੰਬਾਈ ਮੋਢੇ ਤੱਕ ਹੀ ਰੱਖੋ। ਜੇਕਰ ਤੁਹਾਨੂੰ ਲੰਬੇ ਵਾਲ ਪਸੰਦ ਹਨ ਤਾਂ ਟੈਕਸਚਰਿੰਗ ਨਾਲ ਲੇਅਰਸ ਟ੍ਰਾਈ ਕਰੋ।
ਸਟ੍ਰੇਟ ਹੇਅਰ —
ਜ਼ਿਆਦਾ ਲੰਬੇ ਵਾਲ ਤੁਹਾਡੀ ਦਿੱਖ ਨੂੰ ਵਿਗਾੜ ਸਕਦੇ ਹਨ। ਇਨ੍ਹੀਂ ਦਿਨੀਂ ਬਾਬ ਕੱਟ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਵਾਲ ਲੰਬੇ ਰੱਖਣਾ ਚਾਹੁੰਦੇ ਹੋ ਤਾਂ ਵੀ ਮੋਢੇ ਤੱਕ ਹੀ ਰੱਖੋ। ਆਪਣੀ ਦਿੱਖ ਨੂੰ ਗਲੈਮਰਸ ਬਣਾਉਣ ਲਈ ਐਸਿਮਿਟ੍ਰਿਕ ਕੱਟ ਕਰਵਾਓ। ਅੱਗੇ ਵੱਲ ਲੰਬੀ ਲੇਅਰ ਰੱਖ ਕੇ ਬਲੰਟ ਕੱਟ ਕਰਵਾਓ। ਵਾਲਾਂ ਦੀ ਟ੍ਰੈਂਡੀ ਦਿੱਖ ਲਈ ਤੁਸੀਂ ਵਾਲਾਂ ਨੂੰ ਰੈੱਡ, ਜਰੇਡ, ਪਰਪਲ, ਜਾਕਲੇਟ ਬ੍ਰਾਊਨ ਜਾਂ ਫਿਰ ਗਲੋਬਲ ਹੇਅਰ ਕਲਰ ਵੀ ਕਰਾ ਸਕਦੀ ਹੋ।
ਕਰਲੀ ਵਾਲ—
ਅਜਿਹੇ ਵਾਲਾਂ ਨੂੰ ਸੰਵਾਰਨ ਲਈ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਕਰਲੀ ਵਾਲਾਂ ਨੂੰ ਚਿੰਨ ਲੈਂਥ ਤੱਕ ਕਟਵਾ ਸਕਦੀ ਹੋ। ਜੇਕਰ ਤੁਸੀਂ ਵਾਲਾਂ ਨੂੰ ਬੰਨ੍ਹਣਾ ਚਾਹੁੰਦੀ ਹੋ ਤਾਂ ਸਾਫਟ ਲੇਅਰਸ ਨਾਲ ਮੋਢੇ ਦੀ ਲੰਬਾਈ ਤੋਂ ਥੋੜ੍ਹੇ ਲੰਬੇ ਵਾਲ ਕਟਵਾਓ ਪਰ ਮੋਢੇ ਦੀ ਲੰਬਾਈ ਤੋਂ ਲੰਬੇ ਵਾਲ ਨਾ ਰੱਖੋ, ਨਹੀਂ ਤਾਂ ਤੁਹਾਡੇ ਵਾਲ ਖਿੱਲਰੇ ਹੋਏ ਨਜ਼ਰ ਆਉਣਗੇ।
ਬੜੇ ਲਾਭਕਾਰੀ ਹਨ ਇਹ ਮਸਾਲੇ, ਇਸ ਤਰ੍ਹਾਂ ਕਰੋ ਵਰਤੋਂ
NEXT STORY