ਨਵੀਂ ਦਿੱਲੀ (ਬਿਊਰੋ) : ਕਈ ਬੱਚੇ ਬਹੁਤ ਜ਼ਿੱਦੀ ਹੁੰਦੇ ਹਨ, ਜੋ ਆਪਣੇ ਮਾਤਾ-ਪਿਤਾ ਦੀ ਗੱਲ ਵੀ ਨਹੀਂ ਸੁਣਦੇ। ਅਜਿਹੇ ਬੱਚੇ ਆਪਣੀ ਛੋਟੀ-ਛੋਟੀ ਗੱਲ ਮੰਨਵਾਉਣ ਲਈ ਮਾਤਾ-ਪਿਤਾ ਅੱਗੇ ਜ਼ਿੱਦ ਕਰਨ ਲੱਗਦੇ ਹਨ ਅਤੇ ਉਨ੍ਹਾਂ ਦੀ ਜ਼ਿੱਦ ਕਾਰਨ ਮਾਪੇ ਬੱਚਿਆਂ ਦੀ ਗੱਲ ਮੰਨ ਲੈਂਦੇ ਹਨ। ਜਦਕਿ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਵਿਵਹਾਰ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਜ਼ਿੱਦੀ ਬੱਚੇ ਨੂੰ ਕੰਟਰੋਲ 'ਚ ਰੱਖਣ ਲਈ ਮਾਪੇ ਕੁਝ ਤਰੀਕੇ ਅਜ਼ਮਾ ਸਕਦੇ ਹਨ।
ਜ਼ਿੱਦੀ ਬੱਚੇ ਨੂੰ ਕੰਟਰੋਲ ਕਰਨ ਲਈ ਅਜ਼ਮਾਓ ਇਹ ਤਰੀਕੇ :
ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ : ਜਦੋ ਵੀ ਤੁਹਾਡਾ ਬੱਚਾ ਕਿਸੇ ਗੱਲ ਨੂੰ ਲੈ ਕੇ ਜ਼ਿੱਦ ਕਰ ਰਿਹਾ ਹੋਵੇ, ਤਾਂ ਉਸਨੂੰ ਮਾਰਨ ਦੀ ਜਗ੍ਹਾਂ ਸਮਝਾਉਣਾ ਚਾਹੀਦਾ ਹੈ। ਇਸ ਲਈ ਬੱਚੇ ਨੂੰ ਆਰਾਮ ਨਾਲ ਸਮਝਾਓ। ਜੇਕਰ ਤੁਸੀਂ ਆਪਣੇ ਬੱਚੇ ਨੂੰ ਪਿਆਰ ਨਾਲ ਸਮਝਾਓਗੇ, ਤਾਂ ਬੱਚਾ ਜਲਦੀ ਸਮਝੇਗਾ।
ਜ਼ਿੱਦ ਨਾ ਮੰਨਣ ਦਾ ਬੱਚੇ ਨੂੰ ਕਾਰਨ ਦੱਸੋ : ਜੇਕਰ ਤੁਹਾਡਾ ਬੱਚਾ ਕਿਸੇ ਚੀਜ਼ ਨੂੰ ਲੈ ਕੇ ਜ਼ਿੱਦ ਕਰ ਰਿਹਾ ਹੈ, ਪਰ ਉਹ ਚੀਜ਼ ਬੱਚੇ ਲਈ ਸਹੀ ਨਹੀਂ ਹੈ, ਤਾਂ ਉਸਨੂੰ ਇਹ ਗੱਲ ਸਮਝਾਓ ਕਿ ਤੁਸੀਂ ਕਿਉ ਉਸਦੀ ਜ਼ਿੱਦ ਨਹੀਂ ਮੰਨ ਰਹੇ।
ਬੱਚੇ ਨੂੰ ਰੋਣ ਦਿਓ : ਜੇਕਰ ਤੁਹਾਡਾ ਬੱਚਾ ਆਪਣੀ ਜ਼ਿੱਦ ਮੰਨਵਾਉਣ ਲਈ ਰੋ ਰਿਹਾ ਹੈ, ਤਾਂ ਉਸਨੂੰ ਰੋਣ ਦਿਓ। ਥੋੜੀ ਦੇਰ ਰੋ ਕੇ ਬੱਚਾ ਆਪਣੇ ਆਪ ਚੁੱਪ ਹੋ ਜਾਵੇਗਾ। ਜਦੋ ਬੱਚਾ ਥੋੜਾ ਸ਼ਾਂਤ ਹੋ ਜਾਵੇ, ਫਿਰ ਉਸਨੂੰ ਪਿਆਰ ਨਾਲ ਸਮਝਾਓ।
ਬੱਚੇ ਨੂੰ ਨਜ਼ਰਅੰਦਾਜ਼ ਕਰੋ : ਜੇਕਰ ਤੁਹਾਡਾ ਬੱਚਾ ਆਪਣੀ ਗੱਲ ਮੰਨਵਾਉਣ ਲਈ ਜ਼ਿੱਦ ਕਰ ਰਿਹਾ ਹੈ, ਤਾਂ ਉਸਨੂੰ ਨਜਰਅੰਦਾਜ਼ ਕਰੋ। ਹੌਲੀ-ਹੌਲੀ ਬੱਚੇ ਨੂੰ ਸਮਝ ਆਉਣ ਲੱਗੇਗਾ ਕਿ ਉਨ੍ਹਾਂ ਦੇ ਜ਼ਿੱਦ ਕਰਨ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਤਾਂ ਬੱਚਾ ਆਪਣੇ ਆਪ ਜ਼ਿੱਦ ਕਰਨੀ ਬੰਦ ਕਰ ਦੇਵੇਗਾ।
ਘਰ 'ਚ ਬਣਾਓ ਬਾਜ਼ਾਰ ਵਰਗੀ ਸਵਾਦਿਸ਼ਟ ਰਬੜੀ, ਸਭ ਕਰਨਗੇ ਤਾਰੀਫਾਂ
NEXT STORY