ਨਵੀਂ ਦਿੱਲੀ— ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ 'ਚ ਅੱਖਾਂ ਦਾ ਬਹੁਤ ਯੋਗਦਾਨ ਹੁੰਦਾ ਹੈ। ਅੱਖਾਂ ਦੇ ਥੱਲੇ ਪਏ ਹੋਏ ਡਾਰਕ ਸਰਕਲ ਕਿਸੇ ਵੀ ਵਿਅਕਤੀ ਦੀ ਖੂਬਸੂਰਤੀ ਨੂੰ ਖਰਾਬ ਕਰ ਦਿੰਦੇ ਹਨ। ਸੂਰਜ ਦੀਆਂ ਤੇਜ਼ ਕਿਰਨਾਂ, ਖਰਾਬ ਡਾਈਟ ਅਤੇ ਨੀਂਦ ਪੂਰੀ ਨਾ ਹੋਣ ਕਾਰਨ ਅੱਖਾਂ ਦੇ ਥੱਲੇ ਡਾਰਕ ਸਰਕਲ ਪੈ ਸਕਦੇ ਹਨ। ਇਨ੍ਹਾਂ ਨੂੰ ਦੂਰ ਕਰਨ ਲਈ ਲੜਕੇ ਅਤੇ ਲੜਕੀਆਂ ਕਈ ਮਹਿੰਗੇ-ਮਹਿੰਗੇ ਪ੍ਰਾਡਕਟਸ ਦੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਨਾਲ ਜ਼ਿਆਦਾ ਫਰਕ ਦਿਖਾਈ ਨਹੀਂ ਦਿੰਦਾ। ਅਜਿਹੇ 'ਚ ਪਪੀਤੇ ਦੀ ਵਰਤੋਂ ਕਰਕੇ ਤੁਸੀਂ ਅੱਖਾਂ ਥੱਲੇ ਪਏ ਡਾਰਕ ਸਰਕਲਸ ਤੋਂ ਛੁਟਕਾਰਾ ਪਾ ਸਕਦੇ ਹੋ।
ਪਪੀਤੇ 'ਚ ਵਿਟਾਮਿਨ ਏ, ਸੀ ਅਤੇ ਈ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੈਗਨੀਸ਼ੀਅਮ, ਪੋਟਾਸ਼ੀਅਮ ਵੀ ਹੁੰਦਾ ਹੈ ਜੋ ਸਰੀਰ ਨੂੰ ਸਿਹਤਮੰਦ ਰੱਖਣ ਅਤੇ ਰੰਗ ਨੂੰ ਨਿਖਾਰਣ ਦਾ ਕੰਮ ਕਰਦਾ ਹੈ। ਪਪੀਤੇ ਨੂੰ ਕੁਝ ਹੋਰ ਚੀਜ਼ਾਂ ਨਾਲ ਮਿਲਾ ਕੇ ਲਗਾਉਣ ਨਾਲ ਡਾਰਕ ਸਰਕਲਸ ਨੂੰ ਦੂਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਪਪੀਤੇ ਨਾਲ ਮਿਲਾ ਕੇ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਅੱਖਾਂ ਦੇ ਥੱਲੇ ਹੋਣ ਵਾਲੇ ਕਾਲੇ ਘੇਰਿਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
1. ਸ਼ਹਿਦ ਅਤੇ ਪਪੀਤਾ
ਡਾਰਕ ਸਰਕਲ ਨੂੰ ਦੂਰ ਕਰਨ ਲਈ ਸ਼ਹਿਦ ਅਤੇ ਪਪੀਤੇ ਦੀ ਪੇਸਟ ਵੀ ਲਗਾ ਸਕਦੇ ਹੋ। ਇਸ ਦੀ ਪੇਸਟ ਬਣਾਉਣ ਲਈ 1 ਛੋਟਾ ਕੱਪ ਪੀਸਿਆਂ ਹੋਇਆ ਪਪੀਤਾ ਲਓ। ਇਸ 'ਚ 2 ਚੱਮਚ ਸ਼ਹਿਦ ਮਿਲਾਓ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਪੇਸਟ ਨੂੰ 30 ਮਿੰਟ ਲਈ ਅੱਖਾਂ ਦੇ ਥੱਲੇ ਲਗਾਓ। ਇਸ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਲਓ।
2. ਪਪੀਤਾ, ਦਹੀਂ ਅਤੇ ਹਲਦੀ
ਪਪੀਤਾ, ਦਹੀਂ ਅਤੇ ਹਲਦੀ ਨੂੰ ਮਿਲਾ ਕੇ ਲਗਾਉਣ ਨਾਲ ਵੀ ਡਾਰਕ ਸਰਕਲਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਕੱਚੇ ਪਪੀਤੇ ਦੀ ਪੇਸਟ ਲਓ। ਇਸ 'ਚ ਹਲਦੀ, ਗੁਲਾਬ ਜਲ ਅਤੇ ਦਹੀਂ ਮਿਲਾਓ। ਪੇਸਟ ਨੂੰ ਪ੍ਰਭਾਵਿਤ ਥਾਂਵਾ 'ਤੇ ਲਗਾਓ। 15 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਕੁਝ ਦਿਨਾਂ ਤਕ ਇਸ ਨੂੰ ਲਗਾਉਣ ਨਾਲ ਫਰਕ ਦਿਖਾਈ ਦੇਣ ਲੱਗੇਗਾ।
3. ਕੱਚਾ ਪਪੀਤਾ ਅਤੇ ਖੀਰਾ
ਕੱਚਾ ਪਪੀਤਾ ਅਤੇ ਖੀਰਾ ਲਓ। ਫਿਰ ਇਨ੍ਹਾਂ ਦੋਹਾਂ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰਕੇ ਪੇਸਟ ਬਣਾ ਲਓ। ਇਸ ਪੇਸਟ ਨੂੰ 10 ਮਿੰਟ ਲਈ ਚਿਹਰੇ 'ਤੇ ਲਗਾਉਣ ਦੇ ਬਾਅਦ ਹੌਲੀ-ਹੌਲੀ ਰਗੜ ਕੇ ਪੇਸਟ ਹਟਾਓ। ਰੋਜ਼ਾਨਾ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਡਾਰਕ ਸਰਕਲਸ ਦੂਰ ਹੋ ਜਾਣਗੇ।
Potato Paneer Tots
NEXT STORY