ਨਵੀਂ ਦਿੱਲੀ: ਪਨੀਰ ’ਚ ਪ੍ਰੋਟੀਨ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਅਜਿਹੇ ’ਚ ਸ਼ਾਕਾਹਾਰੀ ਲੋਕਾਂ ’ਚ ਇਸ ਨੂੰ ਖਾਣ ਨਾਲ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਂਦੀ ਹੈ। ਇਸ ਨੂੰ ਸਬਜ਼ੀ ਜਾਂ ਸਨੈਕਸ ਦੇ ਤੌਰ ’ਤੇ ਵੀ ਖਾਂਧਾ ਜਾ ਸਕਦਾ ਹੈ। ਖ਼ਾਸ ਤੌਰ ’ਤੇ ਲੋਕ ਪਨੀਰ ਟਿੱਕਾ ਖਾਣਾ ਪਸੰਦ ਕਰਦੇ ਹਨ ਪਰ ਇਸ ਵਾਰ ਤੁਸੀਂ ਕੁਝ ਵੱਖਰਾ ਟਰਾਈ ਕਰਨ ਦਾ ਸੋਚ ਰਹੇ ਹਾਂ ਤਾਂ ਅਸੀ ਤੁਹਾਡੇ ਲਈ ਅਚਾਰੀ ਪਨੀਰ ਟਿੱਕਾ ਦੀ ਰੈਸਿਪੀ ਲੈ ਕੇ ਆਏ ਹਾਂ। ਅਚਾਰ ਦੇ ਫਲੈਵਰ ਵਾਲਾ ਪਨੀਰ ਟਿੱਕਾ ਇਸ ਦਾ ਸੁਆਦ ਦੁੱਗਣਾ ਕਰ ਦੇਵੇਗਾ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
ਅਚਾਰ ਦਾ ਮਸਾਲਾ-2 ਵੱਡੇ ਚਮਚੇ
ਪਨੀਰ-250 ਗ੍ਰਾਮ (ਚੌਕੋਰ ਟੁੱਕੜਿਆਂ ’ਚ ਕੱਟਿਆ ਹੋਇਆ)
ਸਾਬਤ ਧਨੀਆ- 1 ਛੋਟਾ ਚਮਚਾ
ਮੇਥੀ ਦਾਣਾ-1/4 ਛੋਟਾ ਚਮਚਾ
ਕਲੌਂਜੀ-1/2 ਚਮਚੇ
ਦਹੀਂ-1/4 ਛੋਟਾ ਚਮਚਾ
ਅਦਰਕ-ਲਸਣ ਦਾ ਪੇਸਟ- 1 ਛੋਟਾ ਚਮਚਾ
ਲੂਣ ਸੁਆਦ ਅਨੁਸਾਰ
ਲਾਲ ਮਿਰਚ ਪਾਊਡਰ-1/4 ਛੋਟਾ ਚਮਚਾ
ਗਰਮ ਮਸਾਲਾ-1/4 ਛੋਟਾ ਚਮਚਾ
ਸਰ੍ਹੋਂ ਦਾ ਪਾਊਡਰ-1/4 ਛੋਟਾ ਚਮਚਾ
ਹਲਦੀ ਪਾਊਡਰ-ਚੁਟਕੀ ਭਰ
ਤੇਲ ਲੋੜ ਅਨੁਸਾਰ
ਪੁਦੀਨਾ- 1 ਵੱਡਾ ਚਮਚਾ (ਬਾਰੀਕ ਕੱਟਿਆ ਹੋਇਆ)
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੈਨ ’ਚ ਮੇਥੀ ਦੇ ਦਾਣੇ, ਕਲੌਂਜੀ ਅਤੇ ਸਾਬਤ ਧਨੀਆ ਭੁੰਨ ਕੇ ਵੱਖਰਾ ਰੱਖ ਦਿਓ।
2. ਇਕ ਕੌਲੀ ’ਚ ਦਹੀਂ, ਨਮਕ, ਅਦਰਕ-ਲਸਣ ਦਾ ਪੇਸਟ, ਗਰਮ ਮਸਾਲਾ, ਲਾਲ ਮਿਰਚ ਪਾਊਡਰ, ਸਰ੍ਹੋਂ ਦਾ ਪਾਊਡਰ, ਹਲਦੀ ਅਤੇ ਅਚਾਰ ਦਾ ਮਸਾਲਾ ਪਾ ਕੇ ਮਿਲਾਓ।
3. ਸਾਬਤ ਭੁੰਨੇ ਮਸਾਲਿਆਂ ਨੂੰ ਮਿਕਸੀ ’ਚ ਪੀਸ ਕੇ ਦਹੀਂ ਦੇ ਮਿਸ਼ਰਨ ’ਚ ਮਿਲਾਓ।
4. ਹੁਣ ਇਸ ’ਚ ਪਨੀਰ ਦੇ ਟੁੱਕੜੇ ਪਾ ਕੇ 15 ਮਿੰਟ ਤੱਕ ਮੈਰੀਨੇਟ ਕਰੋ।
5. ਮੈਰੀਨੇਟ ਪਨੀਰ ’ਚ ਲਕੜੀ ਦੀ ਸਟਿੱਕ ਲਗਾਓ।
6. ਪੈਨ ’ਚ ਤੇਲ ਗਰਮ ਕਰਕੇ ਉਸ ’ਚ ਪਨੀਰ ਨੂੰ ਚਾਰੇ ਪਾਸੇ ਤੋਂ ਸੇਕ ਲਓ।
7. ਇਸ ਨੂੰ ਪਲੇਟ ’ਚ ਕੱਢ ਕੇ ਪੁਦੀਨੇ ਦੇ ਪੱਤਿਆਂ ਨਾਲ ਗਾਰਨਿਸ਼ ਕਰੋ।
8. ਲਓ ਜੀ ਤੁਹਾਡਾ ਅਚਾਰੀ ਪਨੀਰ ਟਿੱਕਾ ਬਣ ਕੇ ਤਿਆਰ ਹੈ।
ਬੱਚਿਆਂ 'ਚ ਚੰਗੇ ਗੁਣ ਵਿਕਸਿਤ ਕਰਨ ਲਈ ਉਨ੍ਹਾਂ ਨੂੰ ਬਚਪਨ 'ਚ ਹੀ ਸਿਖਾਓ ਚੰਗੀਆਂ ਆਦਤਾਂ
NEXT STORY