ਨਵੀਂ ਦਿੱਲੀ— ਗਰਮੀਆਂ 'ਚ ਠੰਡੀ ਹਵਾ ਦਾ ਮਜਾ ਲੈਣ ਅਤੇ ਸਰਦੀਆਂ 'ਚ ਧੁੱਪ ਸੇਕਣ ਲਈ ਅਕਸਰ ਲੋਕ ਬਾਲਕਨੀ 'ਚ ਜਾਂਦੇ ਹਨ। ਸੋਹਣੇ ਤਰੀਕਿਆਂ ਨਾਲ ਸਜੀ ਬਾਲਕਨੀ ਘਰ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੀ ਹੈ ਪਰ ਅਕਸਰ ਲੋਕ ਬਾਲਕਨੀ ਨੂੰ ਸਜਾਉਂਦੇ ਸਮੇਂ ਬਹੁਤ ਕਨਫਿਊਜ਼ ਹੋ ਜਾਂਦੇ ਹਨ। ਜੇ ਤੁਸੀਂ ਵੀ ਆਪਣੇ ਘਰ ਦੀ ਡੈਕੋਰੇਸ਼ਨ ਨੂੰ ਹੋਰ ਵੀ ਸੋਹਣੇ ਤਰੀਕਿਆਂ ਨਾਲ ਸਜਾਉਣਾ ਚਾਹੁੰਦੇ ਹੋ ਤਾਂ ਇੱਥੋ ਆਈਡਿਆ ਲੈ ਸਕਦੇ ਹੋ।
ਬਾਲਕਨੀ ਨੂੰ ਸੁੰਦਰ ਤਰੀਕਿਆਂ ਨਾਲ ਸਜਾ ਸਕਦੇ ਹੋ। ਰੰਗ-ਬਿਰੰਗੇ ਫੁੱਲਾਂ ਨਾਲ ਡੈਕੋਰੇਟ ਬਾਲਕਨੀ ਦੇਖਣ 'ਚ ਬਹੁਤ ਹੀ ਖੂਬਸੂਰਤ ਲੱਗਦੀ ਹੈ।
ਬੈਠਣ ਲਈ ਇਸ ਤਰ੍ਹਾਂ ਦਾ ਕੋਈ ਸੈੱਟ ਵੀ ਬਾਲਕਨੀ 'ਚ ਰੱਖ ਸਕਦੇ ਹੋ। ਇਹ ਤੁਹਾਡੀ ਬਾਲਕਨੀ ਨੂੰ ਖੂਬਸੂਰਤ ਦਿਖਾਏਗਾ।
ਘੱਟ ਥਾਂ ਹੋਣ ਕਾਰਨ ਗਮਲੇ 'ਚ ਫੁੱਲ ਲਗਾਏ ਜਾਂਦੇ ਹਨ। ਇਸ ਨਾਲ ਫੁੱਲਾਂ ਨੂੰ ਰੱਖਣ 'ਚ ਥਾਂ ਘੱਟ ਲੱਗਦੀ ਹੈ। ਦੂਜਾ ਇਸ ਨਾਲ ਉੱਥੇ ਹਰਿਆਲੀ ਅਤੇ ਚੰਗੀ ਹਵਾ ਵੀ ਆਵੇਗੀ।
ਜਗ੍ਹਾ ਨੂੰ ਵਧਾਉਣ ਲਈ ਅਤੇ ਬਾਲਕਨੀ ਨੂੰ ਖੂਬਸੂਰਤ ਦਿਖਾਉਣ ਲਈ ਤੁਸੀਂ ਰੇਲਿੰਗ 'ਤੇ ਵੀ ਫੁੱਲਾਂ ਦੇ ਗਮਲੇ ਰੱਖ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਘਰ ਦੀ ਖੂਬਸੂਰਤੀ ਹੋਰ ਵੀ ਵਧ ਜਾਵੇਗੀ।
Cannes 2018 : ਵਾਈਟ ਗਾਊਨ ਵਿਚ ਹੁਮਾ ਕੁਰੈਸ਼ੀ ਦਾ ਦਿਖਿਆ ਖੂਬਸੂਰਤ ਅੰਦਾਜ਼
NEXT STORY