ਨਵੀਂ ਦਿੱਲੀ— ਹਰ ਮਾਤਾ-ਪਿਤਾ ਨੂੰ ਆਪਣੇ ਬੱਚੇ ਦੇ ਭਾਰ ਨੂੰ ਲੈ ਕੇ ਕਾਫੀ ਚਿੰਤਾ ਹੁੰਦੀ ਹੈ। ਕੁਝ ਬੱਚਿਆਂ ਦਾ ਭਾਰ ਕਾਫੀ ਜ਼ਿਆਦਾ ਹੁੰਦਾ ਹੈ ਜੋ ਸਿਹਤ ਲਈ ਚੰਗਾ ਨਹੀਂ ਹੁੰਦਾ। ਪਰ ਜੇ ਬੱਚੇ ਦਾ ਭਾਰ ਘੱਟ ਹੋਵੇ ਤਾਂ ਬੱਚੇ ਦਾ ਵਿਕਾਸ ਸਹੀ ਢੰਗ ਨਾਲ ਹੀ ਹੋ ਸਕਦਾ। ਅੱਜ-ਕਲ ਸਹੀ ਖਾਣ-ਪਾਣ ਨਾ ਹੋਣ ਕਰਕੇ ਉਨ੍ਹਾਂ ਦਾ ਭਾਰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਬਹੁਤ ਘੱਟ ਹੁੰਦਾ ਹੈ। ਅਜਿਹੀ ਹਾਲਤ 'ਚ ਬੱਚੇ ਦੀ ਖੁਰਾਕ ਵਧੀਆਂ ਹੋਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਭੋਜਨ ਬਾਰੇ ਦੱਸਣ ਜਾ ਰਹੇ ਹਾਂ ਜੋ ਬੱਚਿਆਂ ਦੇ ਲਈ ਚੰਗਾ ਹੋਵੇਗਾ।
1. ਮਲਾਈ ਵਾਲਾ ਦੁੱਧ
ਜੇ ਬੱਚੇ ਦਾ ਭਾਰ ਘੱਟ ਹੈ ਤਾਂ ਉਸ ਨੂੰ ਮਲਾਈ ਵਾਲਾ ਦੁੱਧ ਦਿਓ। ਜੇ ਉਸ ਨੂੰ ਦੁੱਧ ਪਸੰਦ ਨਹੀਂ ਹੈ ਤਾਂ ਉਸ ਨੂੰ ਦੁੱਧ ਦਾ ਸ਼ੇਕ ਬਣਾ ਕੇ ਦਿਓ ਜਿਸ ਦੇ ਨਾਲ ਮਲਾਈ ਉਸ ਦੇ ਸਰੀਰ 'ਚ ਪਹੁੰਚ ਜਾਵੇਗੀ।
2. ਘਿਓ ਅਤੇ ਮੱਖਣ
ਬੱਚੇ ਨੂੰ ਘਿਓ ਅਤੇ ਮੱਖਣ ਖਵਾਓ। ਇਸ ਨੂੰ ਦਾਲ 'ਚ ਪਾ ਕੇ ਦੇਣ ਨਾਲ ਸਭ ਤੋਂ ਜ਼ਿਆਦਾ ਅਸਰ ਹੋਵੇਗਾ।
3. ਸੂਪ, ਸੈਂਡਵਿਚ, ਖੀਰ ਅਤੇ ਹਲਵਾ
ਇਹ ਚਾਰੇ ਚੀਜ਼ਾਂ ਬੱਚੇ ਦੇ ਲਈ ਫਾਇਦੇਮੰਦ ਹਨ। ਬਸ ਧਿਆਨ ਰੱਖੋ ਕਿ ਸਾਰੀਆਂ ਚੀਜ਼ਾਂ ਸਹੀਂ ਮਾਤਰਾ 'ਚ ਹੀ ਬੱਚੇ ਨੂੰ ਦਿਓ।
4. ਆਲੂ ਅਤੇ ਅੰਡਾ
ਆਲੂ ਅਤੇ ਅੰਡੇ ਦੋਵਾਂ 'ਚ ਤਾਕਤ ਹੁੰਦੀ ਹੈ। ਇਕ 'ਚ ਪ੍ਰੋਟੀਨ ਕਾਫੀ ਜ਼ਿਆਦਾ ਹੁੰਦੇ ਹਨ ਅਤੇ ਦੂਜੇ 'ਚ ਕਾਰਬੋਹਾਈਡ੍ਰੇਟ। ਇਸ ਲਈ ਤੁਸੀਂ ਇਹ ਦੋਣੋ ਹੀ ਬੱਚੇ ਨੂੰ ਖਵਾ ਸਕਦੇ ਹੋ।
5. ਰੁਟੀਨ ਸਹੀ ਰੱਖੋ
ਬੱਚੇ ਨੂੰ ਸਿਹਤਮੰਦ ਬਣਾਉਣ ਲਈ ਉਸ ਦੀ ਰੁਟੀਨ ਸਹੀ ਰੱਖੋ। ਸਹੀ ਸਮੇਂ 'ਤੇ ਹੀ ਉਸ ਨੂੰ ਭੋਜਨ ਖਵਾਓ।
ਲੌਂਗ ਹੈ ਗੁਣਾਂ ਨਾਲ ਭਰਪੂਰ , ਜਾਣੋ ਇਸਦੇ ਕੀ ਹਨ ਲਾਭ
NEXT STORY