ਨਵੀਂ ਦਿੱਲੀ — ਭਾਰਤ ਦੀ ਪੁਰਾਤਨ ਪਰੰਪਰਾ ਤੋਂ ਹੀ ਕਾਜਲ ਦੀ ਵਰਤੋਂ ਬੱਚਿਆਂ ਨੂੰ ਭੈੜੀ ਨਜ਼ਰ ਤੋਂ ਬਚਾਉਣ ਲਈ ਕੀਤੀ ਜਾਂਦੀ ਆ ਰਹੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਭਾਰਤੀ ਮਾਪੇ ਆਪਣੇ ਬੱਚਿਆਂ ਦੀਆਂ ਅੱਖਾਂ ਵੱਡੀਆਂ ਅਤੇ ਸੁੰਦਰ ਦਿਖਾਣ ਲਈ ਵੀ ਆਪਣੇ ਬੱਚਿਆਂ ਦੀਆਂ ਅੱਖਾਂ 'ਚ ਕਾਜਲ ਲਗਾਉਂਦੇ ਹਨ। ਛੋਟੇ ਬੱਚਿਆਂ ਦੀਆਂ ਅੱਖਾਂ 'ਤੇ ਸੁਰਮਾ ਅਤੇ ਕਾਜਲ ਲਾਉਣ ਦਾ ਸ਼ੌਕ ਪਿੰਡਾਂ ਜਾਂ ਸ਼ਹਿਰਾਂ ਵਿਚ ਅਜੇ ਤੱਕ ਬਰਕਰਾਰ ਹੈ। ਦਰਅਸਲ ਘਰ ਦੇ ਬਜ਼ੁਰਗ ਹੀ ਨਵਜੰਮ੍ਹੇ ਬੱਚੇ ਨੂੰ ਸੁਰਮਾ ਜਾਂ ਕਾਜਲ ਲਗਾ ਕੇ ਰੱਖਣ 'ਤੇ ਜ਼ੋਰ ਦਿੰਦੇ ਹਨ। ਕਾਜਲ ਆਮ ਤੌਰ 'ਤੇ ਬੱਚੇ ਦੀਆਂ ਅੱਖਾਂ ਦੇ ਹੇਠਲੇ ਹਿੱਸੇ ਜਾਂ ਕੰਨ ਦੇ ਪਿੱਛੇ ਲਗਾਇਆ ਜਾਂਦਾ ਹੈ।
ਕਾਜਲ ਕੀ ਹੈ?
ਕਾਜਲ ਪ੍ਰਾਚੀਨ ਸਮੇਂ ਤੋਂ ਸ਼ਿੰਗਾਰ ਦੇ ਤੌਰ 'ਤੇ ਵਰਤਿਆ ਜਾਂਦਾ ਰਿਹਾ ਹੈ। ਤੇਲ ਜਾਂ ਘਿਓ ਜਲਾਉਣ ਤੋਂ ਕਾਲੀ ਸੁਆਹ ਇਕੱਠੀ ਕੀਤੀ ਜਾਂਦੀ ਹੈ ਅਤੇ ਕਾਜਲ ਦੇ ਤੌਰ 'ਤੇ ਵਰਤੀ ਜਾਂਦੀ ਹੈ। ਪੁਰਾਣੇ ਸਮੇਂ ਤੋਂ ਇਹ ਮੰਨਿਆ ਜਾਂਦਾ ਹੈ ਕਿ ਕਾਜਲ ਨਾਲ ਬੱਚੇ ਦੀ ਨਜ਼ਰ ਚੰਗੀ ਹੁੰਦੀ ਹੈ ਪਰ ਕੋਈ ਵਿਗਿਆਨਕ ਅਧਿਐਨ ਇਸ ਤੱਥ ਦਾ ਸਮਰਥਨ ਨਹੀਂ ਕਰਦਾ ਹੈ।
ਇਹ ਵੀ ਦੇਖੋ : ਤੁਹਾਡਾ ਬੱਚਾ ਵੀ ਖਾਂਦਾ ਹੈ ਜ਼ਿਆਦਾ ਮਿੱਠਾ, ਇਸ ਤਰ੍ਹਾਂ ਛੁਡਾਓ ਆਦਤ
ਲੋਕ ਆਪਣੇ ਬੱਚੇ ਦੀਆਂ ਅੱਖਾਂ ਕਾਜਲ ਕਿਉਂ ਲਗਾਉਂਦੇ ਹਨ?
ਇਕ ਪਾਸੇ ਲੋਕ ਬੱਚੇ ਦੀਆਂ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕਾਜਲ ਲਗਾਉਂਦੇ ਹਨ। ਦੂਜੇ ਪਾਸੇ ਉਹ ਬੱਚੇ ਦੀ ਅੱਖਾਂ ਨੂੰ ਵੱਡੀਆਂ ਅਤੇ ਚਮਕਦਾਰ ਬਣਾਉਣ ਲਈ ਕਾਜਲ ਦੀ ਵਰਤੋਂ ਕਰਦੇ ਹਨ। ਲੋਕ ਇਹ ਵੀ ਮੰਨਦੇ ਹਨ ਕਿ ਕਾਜਲ ਸੂਰਜ ਦੀਆਂ ਨਕਾਰਾਤਮਕ ਕਿਰਣਾਂ ਅਤੇ ਭੈੜੀ ਨਜਰ ਤੋਂ ਵੀ ਬੱਚੇ ਨੂੰ ਸੁਰੱਖਿਅਤ ਰੱਖਦਾ ਹੈ।
ਕੀ ਤੁਹਾਨੂੰ ਆਪਣੇ ਨਵਜੰਮੇ ਬੱਚੇ ਦੀਆਂ ਅੱਖਾਂ 'ਤੇ ਕਾਜਲ ਲਗਾਉਣਾ ਚਾਹੀਦਾ ਹੈ?
ਸਧਾਰਣ ਅਤੇ ਸਰਲ ਜਵਾਬ ਹੈ ਨਹੀਂ। ਬਹੁਤ ਸਾਰੇ ਪਰਿਵਾਰਾਂ ਨੂੰ ਬੱਚੇ ਲਈ ਕਾਜਲ ਦੀ ਵਰਤੋਂ ਕਰਨਾ ਲਾਭਦਾਇਕ ਲੱਗ ਸਕਦਾ ਹੈ, ਪਰ ਡਾਕਟਰ ਇਸ ਗੱਲ 'ਤੇ ਯਕੀਨ ਨਹੀਂ ਕਰ ਰਹੇ। ਕਾਜਲ ਵਿਚ ਲੀਡ ਮੌਜੂਦ ਹੁੰਦਾ ਹੈ ਜਿਸ ਕਾਰਨ ਖੁਜਲੀ ਅਤੇ ਜਲਣ ਦੀ ਸਮੱਸਿਆ ਹੋ ਸਕਦੀ ਹੈ ਅਤੇ ਕਈ ਵਾਰ ਇਹ ਲਾਗ ਦਾ ਕਾਰਨ ਵੀ ਬਣ ਸਕਦਾ ਹੈ। ਬਾਜ਼ਾਰ ਵਿਚ ਮਿਲਣ ਵਾਲੇ ਕਾਜਲ ਵਿਚ ਕਾਫ਼ੀ ਮਾਤਰਾ ਵਿਚ ਲੀਡ ਹੁੰਦੀ ਹੈ ਅਤੇ ਇਹ ਇਕ ਅਜਿਹੀ ਧਾਤ ਹੈ ਜਿਸ ਨੂੰ ਕਿ ਨਵਜੰਮੇ ਦੇ ਆਲੇ-ਦੁਆਲੇ ਵੀ ਨਹੀਂ ਰੱਖਣਾ ਚਾਹੀਦਾ ਹੈ।
ਬਹੁਤ ਸਾਰੇ ਮਾਪੇ ਬੱਚੇ ਲਈ ਘਰੇਲੂ ਕਾਜਲ ਦੀ ਵਰਤੋਂ ਕਰਨ 'ਤੇ ਜ਼ੋਰ ਦਿੰਦੇ ਹਨ, ਪਰ ਕੋਈ ਵਿਗਿਆਨਕ ਅਧਿਐਨ ਇਸਦਾ ਸਮਰਥਨ ਨਹੀਂ ਕਰਦਾ ਹੈ। ਇਹ ਸਮਝਣਾ ਬਹੁਤ ਮਹੱਤਵਪੂਰਣ ਹੈ ਕਿ ਚਾਹੇ ਘਰ ਵਿਚ ਕਾਜਲ ਤਿਆਰ ਕੀਤਾ ਗਿਆ ਹੈ। ਪਰ ਇਸ ਵਿਚ ਵੀ ਕਾਰਬਨ ਹੁੰਦਾ ਹੈ। ਜੇ ਕਾਜਲ ਲਗਾਉਂਦੇ ਸਮੇਂ ਤੁਹਾਡੇ ਹੱਥ ਸਾਫ ਨਹੀਂ , ਤਾਂ ਇਹ ਤੁਹਾਡੇ ਬੱਚੇ ਦੀਆਂ ਅੱਖਾਂ ਵਿਚ ਲਾਗ ਦਾ ਕਾਰਨ ਵੀ ਬਣ ਸਕਦਾ ਹੈ।
ਇਹ ਵੀ ਦੇਖੋ : ਸਾਉਣ ਮਹੀਨੇ ਬਦਲਦੀ ਰੁੱਤ ’ਚ ਕੀ ਖਾਈਏ ਅਤੇ ਕੀ ਨਾ ਖਾਈਏ? ਜਾਣੋ ਕੀ ਕਹਿੰਦਾ ਹੈ ਆਯੁਰਵੈਦ
ਫਿਰ ਵੀ ਜੇਕਰ ਤੁਸੀਂ ਕਾਜਲ ਜ਼ਰੂਰ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸਨੂੰ ਕੰਨ ਦੇ ਪਿੱਛੇ ਜਾਂ ਮੱਥੇ 'ਤੇ ਵੀ ਲਗਾ ਸਕਦੇ ਹੋ। ਇਹ ਯਾਦ ਰੱਖੋ ਕਿ ਨਹਾਉਣ ਵੇਲੇ, ਗਿੱਲੇ ਕੱਪੜੇ ਨਾਲ ਹਲਕੇ ਹੱਥਾਂ ਨਾਲ ਕਾਜਲ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਜ਼ਰੂਰ ਕਰ ਲੈਣਾ ਚਾਹੀਦਾ ਹੈ।
30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ
NEXT STORY