ਜਲੰਧਰ - 30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਨੂੰ ਮੇਨੋਪੋਜ਼ ਹੋ ਜਾਂਦਾ ਹੈ। ਇਸ ਉਮਰ ਵਿੱਚ ਕੈਲਸ਼ੀਅਮ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਾਰਨ ਪਿੱਠ, ਕਮਰ ਅਤੇ ਸਰੀਰ ਵਿਚ ਦਰਦ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਬਹੁਤ ਸਾਰੀਆਂ ਜਨਾਨੀਆਂ ਨੂੰ ਤਾਂ ਚੱਲਣ-ਫਿਰਨ ਵਿਚ ਵੀ ਦਿੱਕਤ ਹੋਣ ਲੱਗਦੀ ਹੈ। ਇਹੀ ਕਾਰਨ ਹੈ ਕਿ ਔਰਤਾਂ ਨੂੰ 30 ਸਾਲ ਦੀ ਉਮਰ ਤੋਂ ਬਾਅਦ ਮੁੱਠੀ ਭਰ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਕਿਵੇਂ ਖਾਣੇ ਚਾਹੀਦੇ ਹਨ ਬਾਦਾਮ
ਰਾਤ ਨੂੰ ਸੋਣ ਤੋਂ ਪਹਿਲਾਂ 4-5 ਬਾਦਾਮ ਭਿਓ ਦਿਓ। ਸਵੇਰੇ ਉੱਠਦੇ ਸਾਰ ਭਿਜੇ ਹੋਏ ਬਾਦਾਮ ਨੂੰ ਛਿਲੋ ਅਤੇ ਖਾ ਲਓ। ਇਸ ਤੋਂ ਇਲਾਵਾ ਤੁਸੀਂ ਸ਼ਾਮ ਦੇ ਸਮੇਂ ਭੁੰਨੇ ਹੋਏ ਬਾਦਾਮਾਂ ਨੂੰ ਸਨੈਕਸ ਦੇ ਤੌਰ ’ਤੇ ਵੀ ਖਾ ਸਕਦੇ ਹੋ। ਇਸ ਦੇ ਨਾਲ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਬਾਦਾਮ ਵਾਲਾ ਦੁੱਧ ਪੀਣ ਨਾਲ ਵੀ ਬਹੁਤ ਫਾਇਦੇ ਹੁੰਦੇ ਹਨ।

ਬਾਦਾਮ ਖਾਣ ਨਾਲ ਹੋਣ ਵਾਲੇ ਫਾਇਦੇ...
1. ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ
ਇਸ ਨਾਲ 30 ਦੇ ਬਾਅਦ ਵੀ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਇਹ ਸਰੀਰ ਵਿੱਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਜੋੜਾਂ, ਪਿੱਠ ਅਤੇ ਕਮਰ ਦਰਦ ਦੀ ਸ਼ਿਕਾਇਤ ਵੀ ਨਹੀਂ ਹੁੰਦੀ।
ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ
2. ਤਣਾਅ ਤੋਂ ਛੁਟਕਾਰਾ
ਇਹ ਅਕਸਰ ਵੇਖਿਆ ਜਾਂਦਾ ਹੈ ਕਿ ਔਰਤਾਂ ਜ਼ਿੰਮੇਵਾਰੀ ਤੋਂ ਮੁਕਤ ਨਾ ਹੋਣ ਕਰਕੇ ਉਦਾਸੀ ਜਾਂ ਤਣਅ ਨਾਲ ਘਿਰੀਆਂ ਰਹਿੰਦੀਆਂ ਹਨ। ਅਜਿਹੇ ’ਚ ਤੁਹਾਨੂੰ ਰੋਜ਼ਾਨਾ ਬਦਾਮ ਖਾਣੇ ਚਾਹੀਦੇ ਹਨ। ਇਹ ਤੁਹਾਨੂੰ ਤਣਾਅ ਤੋਂ ਛੁਟਕਾਰਾ ਦੇਵੇਗਾ ਅਤੇ ਮਨ ਨੂੰ ਸ਼ਾਂਤ ਕਰੇਗਾ।

3. ਕੈਂਸਰ ਦੇ ਖਤਰੇ ਨੂੰ ਵੀ ਕਰੇ ਘੱਟ
ਐਂਟੀ-ਆਕਸੀਡੈਂਟ, ਵਿਟਾਮਿਨ-ਬੀ 17 ਅਤੇ ਫੋਲਿਕ ਐਸਿਡ ਨਾਲ ਭਰਪੂਰ ਬਦਾਮ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਨ ਵਿਚ ਮਦਦ ਕਰਦੇ ਹਨ।
ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
4. ਐਨਰਜੀ
ਬਾਦਾਮ ਆਇਰਨ ਨਾਲ ਵੀ ਭਰਪੂਰ ਹੁੰਦੇ ਹਨ, ਜਿਸ ਕਾਰਨ ਤੁਹਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਨਹੀਂ ਹੁੰਦੀ। ਇਸ ਦੇ ਨਾਲ ਸਰੀਰ ਨੂੰ ਭਰਪੂਰ ਐਨਰਜੀ ਵੀ ਮਿਲਦੀ ਹੈ।

5. ਝੁਰੜੀਆਂ ਅਤੇ ਦਾਗ-ਧੱਬਿਆਂ ਤੋਂ ਦਿਵਾਏ ਰਾਹਤ
ਇਸ ਵਿਚ ਐਂਟੀ-ਆਰਸੀਡੈਂਟ, ਵਿਟਾਮਿਨ, ਓਮੇਗਾ-3 ਫੈਟੀ ਐਸਿਡ ਵੀ ਹੁੰਦੇ ਹਨ। ਜਿਸ ਨਾਲ ਬੁਢਾਪੇ ਦੀਆਂ ਸਮੱਸਿਆਵਾਂ ਜਿਵੇਂ ਝੁਰੜੀਆਂ, ਦਾਗ-ਧੱਬਿਆਂ, ਬਰੀਕ ਲਾਈਨਾਂ ਤੋਂ ਰਾਹਤ ਵੀ ਮਿਲਦੀ ਹੈ।
ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...
6. ਬੱਲਡ ਪ੍ਰੈਸ਼ਰ ਨੂੰ ਕਰੇ ਕੰਟਰੋਲ
ਬਦਾਮ ਖਾਣ ਨਾਲ ਖੂਨ ‘ਚ ਅਲਫਾ ਟੋਕੋਫੇਰਾਲ ਦੀ ਮਾਤਰਾ ਵੱਧ ਜਾਂਦੀ ਹੈ, ਜੋ ਬੱਲਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਮਹੱਤਵਪੂਰਨ ਹੁੰਦਾ ਹੈ। ਇਹ 30 ਤੋਂ 70 ਸਾਲ ਦੇ ਉਮਰ ਦੇ ਲੋਕਾਂ ‘ਤੇ ਖਾਸ ਕਰਕੇ ਪ੍ਰਭਾਵ ਪਾਉਂਦੀ ਹੈ।

7. ਗਰਭਵਤੀ ਜਨਾਨੀਆਂ ਲਈ ਫਾਇਦੇਮੰਦ
ਭਿੱਜੇ ਹੋਏ ਬਾਦਾਮਾਂ ਵਿਚ ਬਹੁਤ ਸਾਰੇ ਪੋਸ਼ਕ ਤੱਤਾਂ ਦੇ ਨਾਲ-ਨਾਲ ਬਹੁਤ ਸਾਰਾ ਫੋਲਿਕ ਐਸਿਡ ਵੀ ਹੁੰਦਾ ਹੈ। ਇਸੇ ਲਈ ਇਸ ਨੂੰ ਗਰਭਵਤੀ ਜਨਾਨੀਆਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਤੁਹਾਨੂੰ ਤਣਾਅ, ਅਨੀਮੀਆ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਣ ਵਿਚ ਮਦਦ ਕਰਦਾ ਹੈ।
ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ

ਸਾਉਣ ਮਹੀਨੇ ਬਦਲਦੀ ਰੁੱਤ ’ਚ ਕੀ ਖਾਈਏ ਅਤੇ ਕੀ ਨਾ ਖਾਈਏ? ਜਾਣੋ ਕੀ ਕਹਿੰਦਾ ਹੈ ਆਯੁਰਵੈਦ
NEXT STORY