ਨਵੀਂ ਦਿੱਲੀ— ਛੋਟੇ ਬੱਚਿਆਂ ਦੀ ਦੇਖਭਾਲ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਚਾਹੇ ਉਹਨਾਂ ਦੀ ਜਿੰਨੀ ਮਰਜ਼ੀ ਦੇਖਭਾਲ ਕਰ ਲਈਏ। ਫਿਰ ਵੀ ਉਨ੍ਹਾਂ ਨੂੰ ਸਰਦੀ-ਜੁਕਾਮ, ਦਸਤ ਵਰਗੀਆਂ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ। ਛੋਟੇ ਬੱਚਿਆਂ ਨੂੰ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਵਾਰ-ਵਾਰ ਦਵਾਈਆਂ ਤਾਂ ਨਹੀਂ ਖਿਲਾਈਆਂ ਜਾ ਸਕਦੀਆਂ। ਅਜਿਹੇ 'ਚ ਕਈ ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਇਨ੍ਹਾਂ ਛੋਟੀਆਂ-ਛੋਟੀਆਂ ਬੀਮਾਰੀਆਂ ਦਾ ਇਲਾਜ਼ ਕੀਤਾ ਜਾ ਸਕਦਾ ਹੈ।
1. ਬੱਚੇ ਦੇ ਗਲੇ 'ਚ ਖਰਾਸ਼ ਹੋਣ 'ਤੇ ਉਸ ਨੂੰ ਥੋੜ੍ਹਾ ਜਿਹਾ ਸ਼ਹਿਦ ਚਟਾ ਦਿਓ। ਇਸ ਨੂੰ ਖਾਣ ਨਾਲ ਬੱਚੇ ਦੇ ਗਲੇ 'ਚ ਖਰਾਸ਼ ਇਕਦਮ ਨਾਲ ਖਤਮ ਹੋ ਜਾਵੇਗੀ।
2. ਜਦੋਂ ਵੀ ਬੱਚੇ ਨੂੰ ਹਿਚਕੀ ਆਵੇ ਤਾਂ ਉਸ ਨੂੰ ਇਕ ਚੱਮਚ ਖੰਡ ਖਿਲਾ ਦਿਓ। ਇਸ ਨਾਲ ਡਾਇਫਰਗ੍ਰਾਮ ਦੀ ਮਾਸਪੇਸ਼ੀਆਂ ਨੂੰ ਰਾਹਤ ਇਕਦਮ ਨਾਲ ਮਿਲਦੀ ਹੈ ਅਤੇ ਹਿੱਚਕੀ ਆਉਣੀ ਬੰਦ ਹੋ ਜਾਂਦੀ ਹੈ।
3. ਬੱਚੇ ਦੀ ਖਾਰਸ਼ ਨੂੰ ਦੂਰ ਕਰਨ ਲਈ ਉਸ ਦੇ ਨਹਾਉਣ ਵਾਲੇ ਪਾਣੀ 'ਚ ਓਟਸ ਮਿਲਾ ਦਿਓ। ਇਸ ਨਾਲ ਬੱਚਿਆਂ ਨੂੰ ਖਾਰਸ਼ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਚਿਕਨਪਾਕਸ ਹੋਣ 'ਤੇ ਬੱਚਿਆਂ ਨੂੰ ਓਟਮੀਲ ਨਾਲ ਨਹਲਾਉਂਦੇ ਰਹੋ ਇਸ ਨਾਲ ਖਾਰਸ਼ 'ਚ ਆਰਾਮ ਮਿਲੇਗਾ।
4. ਪੇਟ 'ਚ ਦਰਦ ਹੋਣ 'ਤੇ ਬੱਚਿਆਂ ਨੂੰ ਥੋੜ੍ਹਾ ਜਿਹਾ ਹਿੰਗ ਚਟਾ ਦਿਓ। ਇਸ ਨੂੰ ਲਗਾਉਣ ਤੋਂ ਕੁਝ ਹੀ ਦੇਰ 'ਚ ਬੱਚਿਆਂ ਦਾ ਪੇਟ ਦਰਦ ਠੀਕ ਹੋ ਜਾਵੇਗਾ।
5. ਜੇ ਬੱਚਿਆਂ ਨੂੰ ਸਰਦੀ-ਜੁਕਾਮ ਹੋ ਗਿਆ ਹੈ ਤਾਂ ਉਸ ਨੂੰ ਠੀਕ ਕਰਨ ਲਈ ਹਲਦੀ ਵਾਲਾ ਦੁੱਧ ਪੀਲਾ ਦਿਓ। ਇਸ ਦੁੱਧ ਨੂੰ ਪੀਣ ਤੋਂ ਕੁਝ ਦੇਰ ਬਾਅਦ ਹੀ ਬੱਚਾ ਹੱਸਦਾ ਖੇਡਦਾ ਨਜ਼ਰ ਆਵੇਗਾ।
6. ਬੱਚਿਆਂ ਦੇ ਹਾਜ਼ਮੇ ਲਈ ਨਿੰਬੂ ਬੜਾ ਫਾਇਦੇਮੰਦ ਹੈ। ਜਦੋਂ ਵੀ ਬੱਚਿਆਂ ਨੂੰ ਬਦਹਜ਼ਮੀ ਹੋਵੇ ਜਾਂ ਉਲਟੀ ਹੋਵੇ ਤਾਂ ਉਸ ਨੂੰ ਨਿੰਬੂ ਚਟਾ ਦਿਓ
ਗਰਮ ਪਾਣੀ ਪੀਣ ਨਾਲ ਹੁੰਦੇ ਹਨ ਕਈ ਫਾਇਦੇ
NEXT STORY