ਨਵੀਂ ਦਿੱਲੀ—ਭਾਰਤ ਇਤਿਹਾਸ 'ਚ ਬਹੁਤ ਸਾਰੇ ਰਾਜਿਆਂ ਦੀਆਂ ਕਥਾਵਾਂ ਦੁਨੀਆ ਭਰ 'ਚ ਮਸ਼ਹੂਰ ਹਨ। ਸਾਡੇ ਦੇਸ਼ ਦੇ ਰਾਜੇ -ਮਹਾਰਾਜੇ ਆਪਣੇ ਲਾਈਫਸਟਾਇਲ ਤੋਂ ਲੈ ਕੇ ਯੁੱਧਾਂ ਦੀਆਂ ਕਈ ਕਹਾਣੀਆਂ ਲਈ ਜਾਣੇ ਜਾਂਦੇ ਹਨ। ਕੁਝ ਰਾਜੇ-ਰਾਣੀਆਂ ਦਾ ਪਿਆਰ ਦੁਨੀਆਭਰ ਦੇ ਲਈ ਇਕ ਮਿਸਾਲ ਬਣ ਗਿਆ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਰਾਜੇ ਬਾਰੇ ਦੱਸਣ ਜਾ ਰਹੇ ਹਾਂ ਜੋ ਆਪਣੀਆਂ ਪਤਨੀਆਂ ਅਤੇ ਭੈਣ ਨੂੰ ਨਿਗਰਾਨੀ 'ਚ ਰੱਖਦਾ ਸੀ। ਅਸੀਂ ਗੱਲ ਕਰ ਰਹੇ ਹਾਂ ਇਤਿਹਾਸਿਕ ਪੰਨਿਆਂ 'ਚ ਆਪਣੀ ਬਹਾਦਰੀ ਦੇ ਲਈ ਪਛਾਣੇ ਜਾਣ ਵਾਲੇ ਰਾਜੇ ਅਕਬਰ ਦੇ ਬਾਰੇ 'ਚ, ਜਿਨ੍ਹਾਂ ਨੂੰ ਆਪਣੀ ਪਤਨੀ ਅਤੇ ਭੈਣ ਨੂੰ ਹਮੇਸ਼ਾ ਪਰਦੇ 'ਚ ਰੱਖਿਆ।
-ਮੁਗਲ ਸ਼ਹਿਨਸ਼ਾਹ ਅਕਬਰ ਨੇ ਰਾਜਪੂਤਾਨੀ ਕੰਨਿਆ ਜੋਧਾ ਨਾਲ ਵਿਵਾਹ ਕੀਤਾ ਸੀ। ਮੁਸਲਿਮ ਅਤੇ ਹਿੰਦੂ ਹੋਣ ਦੇ ਬਾਵਜੂਦ ਵੀ ਅਕਬਰ ਅਤੇ ਜੋਧਾ ਵਿਆਹ ਦੇ ਬੰਧਨ 'ਚ ਬੱਝੇ ਸਨ ਪਰ ਜੀਵਨਭਰ ਰਾਜੇ ਨੇ ਆਪਣੇ ਪਤਨੀ ਨੂੰ ਪਰਦੇ 'ਚ ਰੱਖਿਆ। ਅਕਬਰ ਦੀਆਂ ਪਤਨੀਆਂ ਦੇ ਹਰਮ 'ਚ ਮਰਦਾਂ ਦਾ ਆਉਣਾ ਸਖਤ ਮਨ੍ਹਾਂ ਸੀ। ਇੱਥੇ ਦੀ ਸਿਕਓਰਿਟੀ ਦੀ ਜਿੰਮੇਵਾਰੀ ਕਿੰਨਰਾਂ ਨੂੰ ਦਿੱਤੀ ਗਈ ਸੀ।
- ਇਸਦੇ ਇਲਾਵਾ ਰਾਜੇ ਨੇ ਆਪਣੀਆਂ ਕੁੜੀਆਂ ਦਾ ਵੀ ਕਦੀ ਵਿਆਰ ਨਹੀਂ ਕੀਤਾ ਸੀ। ਕੁੜੀ ਦੇ ਵਿਆਹ 'ਚ ਸਿਰ ਨਾ ਚੁਕਾਉਣਾ ਪਵੇ ਇਸ ਲਈ ਅਕਬਰ ਨੇ ਆਪਣੀਆਂ 3 ਕੁੜੀਆਂ ਦਾ ਵਿਆਹ ਨਹੀਂ ਕੀਤਾ। ਇਸਦੇ ਇਲਾਵਾ ਉਨ੍ਹਾਂ ਦੀਆਂ ਕੁੜੀਆਂ ਦੇ ਕਮਰੇ ਦੇ ਆਲੇ-ਦੁਆਲੇ ਮਰਦ ਹੀ ਨਹੀਂ ਔਰਤਾਂ ਨੂੰ ਵੀ ਆਉਂਣ ਦੀ ਮਨਾਹੀ ਸੀ। ਉਨ੍ਹਾਂ ਦੇ ਕਮਰੇ 'ਚ ਸਿਰਫ ਰਾਣੀਆਂ ਹੀ ਜਾ ਸਕਦੀਆਂ ਹਨ।
-ਜਿੱਥੇ ਅਕਬਰ ਨੇ ਆਪਣੀਆਂ ਪਤਨੀਆਂ ਅਤੇ ਕੁੜੀਆਂ ਨੂੰ ਸਖਤ ਨਿਗਰਾਨੀ 'ਚ ਰੱਖਿਆ ਸੀ। ਰਾਜੇ ਨੇ ਕੁੜੀਆਂ ਦਾ ਵਿਆਹ 14 ਅਤੇ ਮੁੰਡਿਆਂ ਦਾ ਵਿਆਹ 16 ਸਾਲ ਦੀ ਉਮਰ 'ਚ ਤੈਅ ਕੀਤਾ। ਉਨ੍ਹਾਂ ਨੇ ਵਿਆਹ ਰਜਿਸਟ੍ਰੇਸ਼ਨ ਸਿਸਟਮ ਵੀ ਲਾਗੂ ਕੀਤਾ। ਅਕਬਰ ਨੇ ਜਿੰਦਾ ਰਹਿੰਦੇ ਹੀ ਆਪਣਾ ਮਕਬਰਾ ' ਸਿੰਕਦਰਾ' ਬਣਵਾਉਣਾ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਪੁੱਤਰ ਜਹਾਂਗੀਰ ਨੇ ਇਸਨੂੰ ਪੂਰਾ ਕਰਵਾਇਆ।
ਇਸ ਤਰ੍ਹਾਂ ਬਣਾਓ ਤੰਦੂਰੀ ਆਲੂ ਟਿੱਕਾ
NEXT STORY