ਮੁੰਬਈ— ਘਰ ਬਣਾਉਣ ਬਾਰੇ ਕੁਝ ਅਜਿਹੀਆਂ ਜ਼ਰੂਰੀ ਗੱਲਾਂ ਹੁੰਦੀਆਂ ਹਨ ਜਿਸ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਜ਼ਰੂਰੀ ਹੈ। ਹਰ ਚੀਜ਼ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ ਜਿਸ ਨਾਲ ਘਰ 'ਚ ਖੁਸ਼ਹਾਲੀ ਬਣੀ ਰਹੇ ਅਤੇ ਘਰ 'ਤ ਕਿਸੇ ਤਰ੍ਹਾਂ ਦਾ ਕੋਈ ਵਾਸਤੂ ਦੋਸ਼ ਨਾ ਹੋਵੇ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਘਰ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੁੰਦਾ ਹੈ।
1. ਘਰ 'ਚ ਪਰਿਵਾਰ ਦੇ ਮੁੱਖੀ ਦੇ ਕਮਰੇ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਪਰਿਵਾਰ ਦੇ ਵੱਡੇ ਮੈਂਬਰ ਦਾ ਬੈੱਡਰੂਮ ਦੱਖਣ-ਪੱਛਮ ਜਾਂ ਫਿਰ ਪੱਛਮ-ਦੱਖਣ ਦਿਸ਼ਾ 'ਚ ਹੋਣਾ ਚਾਹੀਦਾ ਹੈ।
2. ਰਸੋਈ ਦੀ ਗੱਲ ਕਰੀਏ ਤਾਂ ਇਹ ਘਰ ਦੇ ਦੱਖਣ-ਪੂਰਵ ਜਾਂ ਫਿਰ ਉੱਤਰ-ਪੱਛਮ ਦਿਸ਼ਾ 'ਚ ਹੋਣੀ ਚਾਹੀਦੀ ਹੈ। ਰਸੋਈ ਘਰ ਨੂੰ ਵਾਸਤੂ ਮੁਤਾਬਕ ਬਣਾਉਣ ਨਾਲ ਪਰਿਵਾਰ ਦੀ ਸਿਹਤ ਬਣੀ ਰਹਿੰਦੀ ਹੈ।
3. ਪੂਜਾ ਘਰ ਅਤੇ ਸੱਟਡੀ ਰੂਮ ਉੱਤਰ-ਪੂਰਵ ਦਿਸ਼ਾ 'ਚ ਬਣਵਾਉਣਾ ਚਾਹੀਦਾ ਹੈ।
4. ਘਰ ਦੇ ਅੰਦਰ ਟੌਇਲਟ ਉੱਤਰ-ਪੱਛਮ ਦਿਸ਼ਾ 'ਚ ਬਣਵਾਓ ਅਤੇ ਪੌੜੀਆਂ ਦੱਖਣ-ਪੱਛਮ ਦਿਸ਼ਾ 'ਚ ਹੋਣੀਆਂ ਚਾਹੀਦੀਆਂ ਹਨ।
5. ਘਰ ਦਾ ਭਵਨ ਪੁਰਾਣੇ ਮਲਬੇ ਦਾ ਨਾ ਬਣਵਾਓ। ਇਸ 'ਚ ਨਕਰਾਤਮਕ ਊਰਜਾ ਰਹਿੰਦੀ ਹੈ। ਪੁਰਾਣੇ ਮਲਬੇ 'ਚ ਜਾਦੂ-ਟੂਣੇ ਦਾ ਖਤਰਾ ਹੋ ਸਕਦਾ ਹੈ।
6. ਘਰ ਦਾ ਮੂੰਹ ਉੱਤਰ-ਪੂਰਵ ਵੱਲ ਹੋਣਾ ਚਾਹੀਦਾ ਹੈ। ਜਿਸ ਪਲਾਟ 'ਤੇ ਘਰ ਬਣੇ ਉਹ ਘੱਟ ਤੋਂ ਘੱਟ ਵਰਗਾਕਾਰ ਜਾਂ ਆਇਤਾਕਾਰ ਜ਼ਰੂਰ ਹੋਣਾ ਚਾਹੀਦਾ ਹੈ।
7. ਘਰ 'ਚ ਪਾਣੀ ਲਈ ਹੈਂਡਪੰਪ ਅਤੇ ਵਾਟਰ ਟੈਂਕ ਉੱਤਰ-ਪੂਰਵ ਦਿਸ਼ਾ 'ਚ ਹੋਣਾ ਜ਼ਰੂਰੀ ਹੁੰਦਾ ਹੈ।
8. ਬਿਜਲੀ ਦੇ ਮੁੱਖ ਕਨੈਕਸ਼ਨ, ਇਨਵਰਟਰ ਜਾਂ ਜਨਰੇਟਰ ਦੱਖਣ-ਪੂਰਵ ਜਾਂ ਉੱਤਰ-ਪੱਛਮ ਦਿਸ਼ਾ 'ਚ ਹੋਣੇ ਚਾਹੇਦੇ ਹਨ।
9. ਘਰ ਬਣ ਜਾਣ ਬਾਅਦ ਵਾਸਤੂ ਪੂਜਾ ਅਤੇ ਸ਼ਾਂਤੀ ਪੂਜਾ ਪਾਠ ਜ਼ਰੂਰ ਕਰਵਾਉਣਾ ਚਾਹੀਦਾ ਹੈ।
10. ਘਰ 'ਚ ਪੂਜਾ ਕਰਨ ਮਗਰੋਂ ਵੱਡਿਆਂ ਦਾ ਅਸ਼ੀਰਵਾਦ ਜ਼ਰੂਰ ਲੈਣਾ ਚਾਹੀਦਾ ਹੈ।
ਕੀ ਤੁਹਾਡੀ ਪਤਨੀ ਵੀ ਦੇ ਰਹੀ ਹੈ ਤੁਹਾਨੂੰ ਧੋਖਾ? ਪਹਿਚਾਣੋ ਲੱਛਣ
NEXT STORY