ਮੁੰਬਈ- ਭਾਰਤੀ ਹੋਵੇ ਤਾਂ ਪੱਛਮੀ ਔਰਤਾਂ ਅਤੇ ਮੁਟਿਆਰਾਂ ਕੋਲ ਡ੍ਰੈਸਿਜ਼ ਵਿਚ ਆਪਸ਼ਨ ਦੀ ਕੋਈ ਕਮੀ ਨਹੀਂ ਹੁੰਦੀ। ਜਿਥੇ ਇੰਡੀਅਨ ਡ੍ਰੈਸਿਜ਼ ਵਿਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸੂਟ, ਸਾੜ੍ਹੀਆਂ, ਲਹਿੰਗਾ-ਚੋਲੀ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ, ਉਥੇ ਹੀ ਵੈਸਟਰਨ ਡ੍ਰੈਸਿਜ਼ ਵਿਚ ਮੁਟਿਆਰਾਂ ਨੂੰ ਮਿੱਡੀ, ਫਰਾਕ, ਸ਼ਾਰਟ ਡ੍ਰੈਸਿਜ਼, ਲਾਂਗ ਡ੍ਰੈਸਿਜ਼, ਜੀਨਸ ਅਤੇ ਟਾਪ ਪਸੰਦ ਆ ਰਹੇ ਹਨ। ਟਾਪ ਨੂੰ ਔਰਤਾਂ ਤੇ ਮੁਟਿਆਰਾਂ ਜੀਨਸ ਤੋਂ ਲੈ ਕੇ ਫਾਰਮਲ ਪੈਂਟ, ਸ਼ਾਟਸ, ਸਕਰਟ, ਟ੍ਰਾਊਜ਼ਰ, ਪਲੇਅਰ ਆਦਿ ਨਾਲ ਵੀ ਟਰਾਈ ਕਰ ਰਹੀਆਂ ਹਨ ਪਰ ਬੀਤੇ ਕੁਝ ਸਾਲਾਂ ਤੋਂ ਲੈਸ ਨੈੱਟ ਡਿਜ਼ਾਈਨ ਦੇ ਟਾਪ ਬਹੁਤ ਟਰੈਂਡ ਵਿਚ ਹਨ।
ਇਹੋ ਕਾਰਨ ਹੈ ਕਿ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲੈਸ ਨੈੱਟ ਡਿਜ਼ਾਈਨਰ ਟਾਪ ਪਸੰਦ ਆ ਰਹੇ ਹਨ। ਇਹ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਅਤੇ ਕਲਾਸੀ ਲੁਕ ਦਿੰਦੇ ਹਨ। ਇਹ ਟਾਪ ਕਈ ਨੈੱਟ ਡਿਜ਼ਾਈਨ ਵਿਚ ਆਉਂਦੇ ਹਨ। ਇਨ੍ਹਾਂ ਦਾ ਨੈੱਟ ਫੈਬ੍ਰਿਕ ਹੀ ਇਨ੍ਹਾਂ ਨੂੰ ਹੋਰ ਟਾਪਾਂ ਨਾਲੋਂ ਵੱਖਰਾ ਤੇ ਵਿਲੱਖਣ ਬਣਾਉਂਦਾ ਹੈ। ਨੈੱਟ ਫੈਬ੍ਰਿਕ ਵਿਚ ਮੁਟਿਆਰਾਂ ਨੂੰ ਕ੍ਰਾਪ ਟਾਪ, ਸ਼ਰਟ ਟਾਪ ਅਤੇ ਸਿੰਪਲ ਟਾਪ ਆਦਿ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਕੁਝ ਟਾਪ ’ਤੇ ਲੈਸ ਨੈੱਟ ਦਾ ਫਲਾਵਰ ਡਿਜ਼ਾਈਨ ਬਣਿਆ ਹੁੰਦਾ ਹੈ ਤਾਂ ਦੂਜੇ ਪਾਸੇ ਕੁਝ ਦੀ ਸਲੀਵ ਫ੍ਰਿਲ ਡਿਜ਼ਾਈਨ ਵਾਲੀ ਹੁੰਦੀ ਹੈ। ਇਨ੍ਹਾਂ ਵਿਚ ਮੁਟਿਆਰਾਂ ਨੂੰ ਬਲੈਕ ਅਤੇ ਵ੍ਹਾਈਟ ਨੈੱਟ ਡਿਜ਼ਾਈਨ ਦੇ ਟਾਪ ਜ਼ਿਆਦਾ ਪਸੰਦ ਆ ਰਹੇ ਹਨ।
ਇਹ ਟਾਪ ਕੰਫਰਟੇਬਲ ਅਤੇ ਸਟ੍ਰੈਚੇਬਲ ਹੁੰਦੇ ਹਨ। ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਕੁੜੀਆਂ ਨੂੰ ਇਸ ਤਰ੍ਹਾਂ ਦੇ ਲੈਸ ਨੈੱਟ ਡਿਜ਼ਾਈਨ ਦੇ ਟਾਪ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਅਸੈਸਰੀਜ਼ ਅਤੇ ਜਿਊਲਰੀ ਦਾ ਸਹਾਰਾ ਲੈ ਰਹੀਆਂ ਹਨ ਜਿਸ ਵਿਚ ਉਨ੍ਹਾਂ ਨੂੰ ਲਾਂਗ ਈਅਰਰਿੰਗਸ, ਚੇਨ, ਬ੍ਰੈਸਲੇਟ ਰਿੰਗ ਆਦਿ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨਾਲ ਜ਼ਿਆਦਾਤਰ ਮੁਟਿਆਰਾਂ ਓਪਨ ਹੇਅਰ ਰੱਖਣਾ ਪਸੰਦ ਕਰ ਰਹੀਆਂ ਹਨ। ਕੁਝ ਮੁਟਿਆਰਾਂ ਨੂੰ ਹੇਅਰ ਸਟਾਈਲ ਵਿਚ ਹਾਈ ਪੋਨੀ ਕਰ ਕੇ ਨੈੱਟ ਡਿਜ਼ਾਈਨ ਦੇ ਤਰ੍ਹਾਂ-ਤਰ੍ਹਾਂ ਦੇ ਮੈਚਿੰਗ ਰਬੜ ਬੈਂਡ ਵੀ ਲਗਾਏ ਦੇਖਿਆ ਜਾ ਸਕਦਾ ਹੈ।
ਖੂਬਸੂਰਤ ਦਿਸਣ ਲਈ ਲੱਖਾਂ ਰੁਪਏ ਦੀ ਕਰਵਾਈ ਨੱਕ ਦੀ ਸਰਜਰੀ, ਫਿਰ ਦਿੱਤਾ ਪਤੀ ਨੂੰ ਤਲਾਕ
NEXT STORY