ਜਲੰਧਰ— ਲੜਕੀਆਂ ਆਪਣੇ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਕਈ ਤਰ੍ਹਾਂ ਦੇ ਬਿਊਟੀ ਉਤਪਾਦਕ ਇਸਤੇਮਾਲ ਕਰਦੀਆਂ ਹਨ । ਜਿਨਾਂ ਨਾਲ ਕਈ ਵਾਰ ਚਮੜੀ 'ਤੇ ਦਾਗ ਪੈ ਜਾਂਦੇ ਹਨ। ਇਨ੍ਹਾਂ ਹੀ ਨਹੀਂ, ਕਈ ਵਾਰ ਖਾਰਸ਼ ਵੀ ਹੋਣ ਲੱਗ ਜਾਂਦੀ ਹੈ। ਇਸ ਲਈ ਚੰਗਾ ਇਹ ਹੀ ਹੋਵੇਗਾ ਕਿ ਤੁਸੀਂ ਘਰੇਲੂ ਚੀਜ਼ਾਂ ਦੀ ਵਰਤੋਂ ਨਾਲ ਹੀ ਆਪਣੇ ਚਿਹਰੇ ਦੀ ਸੁੰਦਰਤਾ ਬਣਾਈ ਰੱਖੋ। ਆਓ ਜਾਣਦੇ ਹਾਂ ਅਜਿਹੇ ਫਲਾਂ ਅਤੇ ਸਬਜ਼ੀਆਂ ਬਾਰੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਚਮਕਦਾਰ ਚਿਹਰਾ ਪਾ ਸਕਦੇ ਹੋ।
1. ਅੰਬ
ਗਰਮੀਆਂ 'ਚ ਅੰਬ ਸਭ ਤੋਂ ਜ਼ਿਆਦਾ ਖਾਧਾ ਜਾਂਦਾ ਹੈ। ਅੰਬ ਖਾਣ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ। ਅੰਬ 'ਚ ਕਈ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹਨ।
2. ਖੀਰਾ
ਕਬਜ਼ ਅਤੇ ਪੇਟ ਗੈਸ ਨੂੰ ਦੂਰ ਕਰਨ ਵਾਲੇ ਖੀਰੇ ਦੇ ਕਈ ਲਾਭ ਹਨ। ਇਹ ਵਾਲਾਂ ਤੇ ਸਕਿਨ ਲਈ ਉਪਯੋਗੀ ਹੈ। 85 ਫੀਸਦੀ ਪਾਣੀ ਹੋਣ ਕਾਰਨ ਖੀਰਾ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਠੀਕ ਕਰਦਾ ਹੈ ਤੇ ਚਮੜੀ ਨੂੰ ਵੀ ਚਮਕਦਾਰ ਬਣਾਉਦਾ ਹੈ।
3. ਖੱਟੇ ਫਲ
ਸੰਤਰਾ, ਨਿੰਬੂ ਤੇ ਮੌਸੰਮੀ ਵਰਗੇ ਫਲਾਂ ਦੀ ਵਰਤੋਂ ਨਾਲ ਚਿਹਰੇ ਦਾ ਰੁਖਾਪਣ ਖ਼ਤਮ ਹੁੰਦਾ ਹੈ। ਇਨ੍ਹਾਂ ਫਲਾਂ 'ਚ ਲਾਈਸਿਨ, ਪ੍ਰੋਲਾਈਨ ਤੇ ਅਮੀਨੋ ਐਸਿਡ ਪਾਇਆ ਜਾਂਦਾ ਹੈ। ਇਹ ਸਕਿਨ ਨੂੰ ਕੋਮਲ ਬਣਾਉਦਾ ਹੈ।
4. ਗਾਜਰ
ਗਾਜਰ ਅੱਖਾਂ ਲਈ ਬਹੁਤ ਫਾਇਦਮੰਦ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗਾਜਰ ਨਾਲ ਚਿਹਰਾ 'ਤੇ ਨਿਖਾਰ ਆਉਂਦਾ ਹੈ। ਵਿਟਾਮਿਨ ਏ ਨਾਲ ਭਰਪੂਰ ਗਾਜਰ ਖਾਣ ਨਾਲ ਸਕਿਨ 'ਚ ਨਮੀ ਬਰਕਰਾਰ ਰਹਿੰਦੀ ਹੈ। ਇਸ 'ਚ ਮੌਜੂਦ ਵਿਟਾਮਿਨ ਸੀ ਨਾਲ ਚਮੜੀ ਕੋਮਲ ਬਣਦੀ ਹੈ।
5. ਜਾਮੁਨ
ਚਿਹਰੇ ਦੇ ਦਾਗ-ਧੱਬਿਆਂ ਤੋਂ ਛੁਟਟਕਾਰਾ ਪਾਉਣ ਲਈ ਜਾਮੁਨ ਦੀ ਵਰਤੋਂ ਕਰੋ। ਜਾਮੁਨ ਦੀ ਵਰਤੋਂ ਨਾਲ
ਝੁਰੜੀਆਂ ਤੋਂ ਲੈ ਕੇ ਚਮੜੀ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
900 ਕਰੋੜ ਦੀ ਪੇਟਿੰਗ,ਜਾਣੋ ਕੀ ਹੈ ਇਸ 'ਚ ਖਾਸ
NEXT STORY