ਨਵੀਂ ਦਿੱਲੀ : 21 ਜੂਨ ਯਾਨੀ ਕੱਲ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਦੇਸ਼ ਦੇ ਕਈ ਹਿੱਸਿਆਂ ਵਿਚ ਇਹ ਕੁੰਡਲਾਕਾਰ ਜਾਂ ਵਲਯਾਕਾਰ ਹੋਵੇਗਾ ਯਾਨੀ ਸੂਰਜ ਗ੍ਰਹਿਣ ਦੌਰਾਨ ਆਕਾਸ਼ ਵਿਚ ਅੱਗ ਦੀ ਅੰਗੂਠੀ ਦਾ ਨਿਰਮਾਣ ਹੋਵੇਗਾ। ਗ੍ਰਹਿਣ ਸਵੇਰੇ 10 ਵੱਜ ਕੇ 20 'ਤੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵੱਜ ਕੇ 49 ਮਿੰਟ 'ਤੇ ਖ਼ਤਮ ਹੋਵੇਗਾ ਪਰ ਇਸ ਦਾ ਸੂਤਕ ਕਾਲ 20 ਜੂਨ ਸ਼ਨੀਵਾਰ ਰਾਤ 10 ਵੱਜ ਕੇ 27 ਮਿੰਟ ਤੋਂ ਸ਼ੁਰੂ ਹੋਵੇਗਾ, ਜੋ ਕਿ ਐਤਵਾਰ ਸ਼ਾਮ 4 ਵਜੇ ਖ਼ਤਮ ਹੋਵੇਗਾ। ਮਾਨਤਾ ਹੈ ਕਿ ਸੂਤਕ ਕਾਲ ਦੇ ਸਮੇਂ ਕੁੱਝ ਕੰਮਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਖ਼ਾਸ ਕਰਕੇ ਗਰਭਵਤੀ ਔਰਤਾਂ ਨੂੰ। ਇਸ ਦੌਰਾਨ ਕੀਤੇ ਗਏ ਕੁੱਝ ਕੰਮਾਂ ਨਾਲ ਜੱਚਾ ਅਤੇ ਬੱਚਾ ਦੋਵਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਇਸ ਦੌਰਾਨ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ. . .
ਘਰੋਂ ਬਾਹਰ ਨਾ ਨਿਕਲੋ
ਗਰਭਵਤੀ ਔਰਤਾਂ ਨੂੰ ਗ੍ਰਹਿਣ ਦੌਰਾਨ ਘਰੋਂ ਬਾਹਰ ਨਹੀਂ ਨਿਕਲਨਾ ਚਾਹੀਦਾ ਹੈ। ਗ੍ਰਹਿਣ ਦਾ ਪਰਛਾਵਾ ਜੱਚਾ ਅਤੇ ਬੱਚੇ ਦੋਵਾਂ 'ਤੇ ਪੈਣਾ ਬੁਰਾ ਮੰਨਿਆ ਜਾਂਦਾ ਹੈ।
ਭਗਵਾਨ ਦਾ ਜਪੋ ਨਾਮ
ਗਰਭਵਤੀ ਔਰਤਾਂ ਨੂੰ ਗ੍ਰਹਿਣ ਦੌਰਾਨ ਭਗਵਾਨ ਦਾ ਧਿਆਨ ਕਰਨਾ ਚਾਹੀਦਾ ਹੈ। ਜੋਤਸ਼ੀਆਂ ਅਨੁਸਾਰ ਸੂਰਜ ਗ੍ਰਹਿਣ ਦੌਰਾਨ ਸੂਰਯਦੇਵ ਦੀ ਪੂਜਾ ਅਤੇ ਪਾਠ ਕਰਨਾ ਚਾਹੀਦਾ ਹੈ ।
ਗ੍ਰਹਿਣ ਤੋਂ ਬਾਅਦ ਜ਼ਰੂਰ ਨਹਾਓ
ਗ੍ਰਹਿਣ ਲੱਗਣ ਤੋਂ ਪਹਿਲਾਂ ਗਰਭਵਤੀ ਔਰਤਾਂ ਨੂੰ ਇਕ ਵਾਰ ਜ਼ਰੂਰ ਨਹਾ ਲੈਣਾ ਚਾਹੀਦਾ ਹੈ। ਇਸ ਦੇ ਇਲਾਵਾ ਜਦੋਂ ਗ੍ਰਹਿਣ ਖ਼ਤਮ ਹੋ ਜਾਵੇ ਤਾਂ ਉਸ ਦੇ ਬਾਅਦ ਵੀ ਇਕ ਵਾਰ ਜ਼ਰੂਰ ਨਹਾਉਣਾ ਚਾਹੀਦਾ ਹੈ। ਇਸ ਨਾਲ ਗ੍ਰਹਿਣ ਦੌਰਾਨ ਨਿਕਲੀਆਂ ਹੋਈਆਂ ਦੂਸ਼ਿਤ ਕਿਰਨਾਂ ਦਾ ਅਸਰ ਤੁਹਾਡੇ 'ਤੇ ਨਹੀਂ ਹੋਵੇਗਾ।
ਕੁੱਝ ਵੀ ਨਾ ਖਾਓ
ਗ੍ਰਹਿਣ ਦੀਆਂ ਹਾਨੀਕਾਰਕ ਕਿਰਨਾਂ ਕਾਰਨ ਪਕਿਆ ਹੋਇਆ ਖਾਣਾ ਅਸ਼ੁੱਧ ਹੋ ਜਾਂਦਾ ਹੈ। ਇਸ ਲਈ ਇਸ ਦੌਰਾਨ ਕੁੱਝ ਖਾਣ-ਪੀਣ ਤੋਂ ਵੀ ਪਰਹੇਜ ਕਰੋ।
ਨੁਕੀਲੀਆਂ ਚੀਜ਼ਾਂ
ਚਾਕੂ, ਕੈਂਚੀ, ਸੂਈ ਅਤੇ ਪੈਨ ਵਰਗੀਆਂ ਨੁਕੀਲੀਆਂ ਚੀਜ਼ਾਂ ਦਾ ਇਸਤੇਮਾਲ ਵੀ ਨਾ ਕਰੋ। ਇਹੀ ਨਹੀਂ ਔਰਤਾਂ ਦੇ ਨਾਲ-ਨਾਲ ਉਨ੍ਹਾਂ ਦੇ ਪਤੀਆਂ ਨੂੰ ਵੀ ਗ੍ਰਹਿਣ ਦੌਰਾਨ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਬੱਚੇ ਦੇ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਨਾਰੀਅਲ ਰੱਖੋ
ਧਾਰਮਿਕ ਮਾਨਤਾਵਾਂ ਅਨੁਸਾਰ ਗ੍ਰਹਿਣ ਦੇ ਸਮੇਂ ਗਰਭਵਤੀ ਔਰਤਾਂ ਨੂੰ ਆਪਣੇ ਕੋਲ 1 ਨਾਰੀਅਲ ਰੱਖਣਾ ਚਾਹੀਦਾ ਹੈ। ਇਸ ਨਾਲ ਨੈਗੇਟਿਵ ਊਰਜਾ ਆਲੇ-ਦੁਆਲੇ ਨਹੀਂ ਆਉਂਦੀ।
ਸੋਣ ਦੀ ਵੀ ਹੈ ਮਨਾਹੀ
ਸੂਰਜ ਗ੍ਰਹਿਣ ਦੌਰਾਨ ਸੋਣ ਦੀ ਮਨਾਹੀ ਹੁੰਦੀ ਹੈ ਪਰ ਗਰਭਵਤੀ ਔਰਤਾਂ ਨੂੰ ਇਸ ਵਿਚ ਕੁੱਝ ਛੋਟ ਦਿੱਤੀ ਗਈ ਹੈ।
ਗ੍ਰਹਿਣ ਨੂੰ ਦੇਖਣ ਤੋਂ ਬਚੋ
ਗਰਭਵਤੀ ਔਰਤਾਂ ਨੂੰ ਗ੍ਰਹਿਣ ਨਹੀਂ ਵੇਖਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਔਰਤਾਂ ਦੇ ਲਿਵਰ, ਚਮੜੀ ਅਤੇ ਅੱਖਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਨਾਲ ਹੀ ਕੁੱਖ ਵਿਚ ਪਲ ਰਹੇ ਬੱਚੇ ਨੂੰ ਵੀ ਚਮੜੀ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋ ਸਕਦੀ ਹੈ।
ਘਰ ਦੀਆਂ ਬਾਰੀਆਂ ਨੂੰ ਰੱਖੋ ਬੰਦ
ਬਾਰੀਆਂ ਨੂੰ ਅਖਬਾਰਾਂ ਜਾਂ ਮੋਟੇ ਪਰਦਿਆਂ ਨਾਲ ਢੱਕ ਦੇਣਾ ਚਾਹੀਦਾ ਹੈ ਤਾਂ ਕਿ ਗ੍ਰਹਿਣ ਦੀ ਕੋਈ ਵੀ ਕਿਰਨ ਘਰ ਵਿਚ ਪ੍ਰਵੇਸ਼ ਨਾ ਕਰ ਸਕੇ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
- ਗ੍ਰਹਿਣ ਦੇ ਨਕਾਰਾਤਮਕ ਪ੍ਰਭਾਵ ਤੋਂ ਬਚਣ ਲਈ ਗਰਭਵਤੀ ਔਰਤਾਂ ਨੂੰ ਤੁਲਸੀ ਦਾ ਪੱਤਾ ਜੀਭ 'ਤੇ ਰੱਖ ਕੇ ਹਨੁਮਾਨ ਚਾਲੀਸਾ ਅਤੇ ਦੁਰਗਾ ਉਸਤਤਿ ਦਾ ਪਾਠ ਕਰਨਾ ਚਾਹੀਦਾ ਹੈ।
- ਨਸ਼ੀਲੀਆਂ ਵਸਤਾਂ ਤੋਂ ਦੂਰ ਰਹੋ
- ਧੁੰਨੀ ਦੇ ਕੋਲ ਚੰਦਨ ਦਾ ਪੇਸਟ ਜਾਂ ਗੋਬਰ ਲਗਾਓ
- ਕਿਸੇ ਪ੍ਰਕਾਰ ਦਾ ਕੋਈ ਤਣਾਅ ਨਾ ਲਓ
- ਧਾਰਮਿਕ ਕਿਤਾਬਾਂ ਪੜ੍ਹੋ
ਇਕ ਅਜਿਹਾ ਸਮੁੰਦਰ ਜਿੱਥੇ ਨਹੀਂ ਡੁੱਬਦਾ ਕੋਈ ਵੀ ਇਨਸਾਨ
NEXT STORY