ਮੁੰਬਈ : ਗਰਮੀਆਂ ਦੀਆਂ ਛੁੱਟੀਆਂ 'ਚ ਲੋਕ ਅਕਸਰ ਅਜਿਹੀਆਂ ਥਾਂਵਾਂ 'ਤੇ ਘੁੰਮਣ-ਫਿਰਨ ਦੀ ਯੋਜਨਾ ਬਣਾਉਂਦੇ ਹਨ, ਜਿਥੇ ਉਨ੍ਹਾਂ ਨੂੰ ਗਰਮ ਹਵਾਵਾਂ ਤੋਂ ਰਾਹਤ ਮਿਲੇ। ਅਜਿਹੇ 'ਚ ਹਿੱਲ ਸਟੇਸ਼ਨ ਅਤੇ ਬੀਚ ਕਿਨਾਰੇ ਮੌਜ-ਮਸਤੀ ਕਰਨ ਦਾ ਆਈਡੀਆ ਜ਼ਿਆਦਾ ਮਨਭਾਉਂਦਾ ਹੈ। ਜੇ ਤੁਸੀਂ ਜਲ ਪ੍ਰੇਮੀ ਹੋ ਅਤੇ ਪਾਣੀ ਦੇ ਕੰਢੇ ਛੁੱਟੀਆਂ ਬਿਤਾਉਣਾ ਚਾਹੁੰਦੇ ਹੋ ਤਾਂ ਬੀਚ ਤੋਂ ਬਿਹਤਰ ਕੋਈ ਹੋਰ ਥਾਂ ਨਹੀਂ ਹੋ ਸਕਦੀ। ਤੁਸੀਂ ਗੋਆ ਦਾ ਟਰਿੱਪ ਵੀ ਪਲਾਨ ਕਰ ਸਕਦੇ ਹੋ ਕਿਉਂਕਿ ਗੋਆ ਸੈਲਾਨੀਆਂ ਦੀ ਮਨਪਸੰਦ ਥਾਂ ਹੈ। ਇਥੋਂ ਦੇ ਖੂਬਸੂਰਤ ਬੀਚ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਬੀਚ ਦੀ ਸੈਰ 'ਤੇ ਨਿਕਲ ਰਹੇ ਹੋ ਤਾਂ ਆਪਣੇ ਨਾਲ ਕੁਝ ਜ਼ਰੂਰੀ ਸਾਮਾਨ ਲਿਜਾਣਾ ਨਾ ਭੁੱਲੋ। ਬੀਚ 'ਤੇ ਜਾਂਦੇ ਸਮੇਂ ਬੀਚ ਆਊਟਫਿਟ, ਅਸੈੱਸਰੀਜ਼, ਫੁੱਟਵੀਅਰ, ਬਿਊਟੀ ਪ੍ਰੋਡਕਟਸ ਅਤੇ ਹੋਰ ਜ਼ਰੂਰੀ ਸਾਮਾਨ ਨਾਲ ਰੱਖਣਾ ਬਹੁਤ ਜ਼ਰੂਰੀ ਹੈ।
1. ਬਿਊਟੀ ਪ੍ਰੋਡਕਟਸ ਤੇ ਹੋਰ ਜ਼ਰੂਰੀ ਸਾਮਾਨ
- ਭਾਵੇਂ ਤੁਸੀਂ ਬੀਚ 'ਚ ਪਾਣੀ ਦੇ ਨੇੜੇ-ਤੇੜੇ ਰਹੋਗੇ ਪਰ ਇਸ ਦੌਰਾਨ ਸਕਿੱਨ 'ਤੇ ਪੈਣ ਵਾਲੀ ਧੁੱਪ ਨਾਲ ਟੈਨਿੰਗ ਹੋ ਜਾਂਦੀ ਹੈ, ਇਸ ਲਈ ਸਨਸਕ੍ਰੀਮ ਲੋਸ਼ਨ ਨਾਲ ਲਿਜਾਣਾ ਨਾ ਭੁੱਲੋ। ਜੇ ਤੁਹਾਡੀ ਸਕਿੱਨ ਖਾਰੇ ਪਾਣੀ ਨਾਲ ਕਾਫੀ ਡ੍ਰਾਈ ਹੋ ਜਾਂਦੀ ਹੈ ਤਾਂ ਆਪਣੇ ਨਾਲ ਮੁਆਇਸਚਰਾਈਜ਼ਿੰਗ ਕ੍ਰੀਮ ਜਾਂ ਨਾਰੀਅਲ ਤੇਲ ਜ਼ਰੂਰ ਰੱਖੋ। ਅੱਖਾਂ ਦੀ ਸੁਰੱਖਿਆ ਲਈ ਸਨਗਲਾਸ ਲਗਾਉਣਾ ਨਾ ਭੁੱਲੋ। ਇਹ ਸਿਰਫ ਧੁੱਪ ਤੋਂ ਅੱਖਾਂ ਨੂੰ ਬਚਾਉਂਦੇ ਹੀ ਨਹੀਂ, ਸਗੋਂ ਫੈਸ਼ਨੇਬਲ ਵੀ ਦਿਖਾਉਂਦੇ ਹਨ।
- ਬੀਚ 'ਚ ਭਾਵੇਂ ਤੁਸੀਂ ਜਿੰਨੀ ਮਰਜ਼ੀ ਦੇਰ ਨਹਾਉਂਦੇ ਰਹੋ, ਤੁਹਾਨੂੰ ਇਸ ਤੋਂ ਬਾਅਦ ਸ਼ਾਵਰ ਜ਼ਰੂਰ ਲੈਣਾ ਹੀ ਪਵੇਗਾ। ਇਸ ਦੇ ਲਈ ਤੁਹਾਨੂੰ ਟਾਵਲ, ਸੋਪ ਤੇ ਹੋਰ ਆਊਟਫਿਟ ਦੀ ਲੋੜ ਵੀ ਪਵੇਗੀ, ਇਸ ਲਈ ਆਪਣੇ ਬੈਗ 'ਚ ਇਸ ਦੀ ਪਹਿਲਾਂ ਤੋਂ ਵਿਵਸਥਾ ਕਰ ਕੇ ਚੱਲੋ।
- ਜੇ ਬੀਚ 'ਤੇ ਪਿਕਨਿਕ ਮਨਾਉਣ ਦਾ ਇਰਾਦਾ ਹੈ ਤਾਂ ਆਪਣੇ ਨਾਲ ਮੈਟ ਤੇ ਖਾਣ-ਪੀਣ ਦਾ ਸਾਮਾਨ ਜ਼ਰੂਰ ਲੈ ਕੇ ਜਾਓ ਤਾਂ ਕਿ ਉਥੇ ਜਾ ਕੇ ਤੁਹਾਨੂੰ ਬੈਠਣ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।
2. ਆਊਟਫਿਟਸ ਅਤੇ ਅਸੈੱਸਰੀਜ਼
- ਬੀਚ 'ਤੇ ਘੁੰਮਣ ਜਾ ਰਹੇ ਹੋ ਤਾਂ ਕੈਜ਼ੁਅਲ ਕੱਪੜੇ ਪਹਿਨਣ ਦੀ ਗਲਤੀ ਨਾ ਕਰੋ, ਸਗੋਂ ਬੀਚ ਵੀਅਰ ਅਤੇ ਬੀਚ ਅਸੈੱਸਰੀਜ਼ ਆਪਣੇ ਨਾਲ ਜ਼ਰੂਰ ਲੈ ਕੇ ਜਾਓ। ਕੁੜੀਆ ਬੀਚ ਕਾਸਟਿਊਮ, ਬਿਕਨੀ ਸੂਟ ਆਪਣੇ ਨਾਲ ਜ਼ਰੂਰ ਲੈ ਕੇ ਜਾਣ। ਲੜਕੇ ਵੀ ਅਸੈੱਸਰੀਜ਼ 'ਚ ਸ਼ੇਡ, ਹੈਟ ਲਗਾ ਕੇ ਜਾਣ ਤਾਂ ਵੱਧ ਸਟਾਈਲਿਸ਼ ਨਜ਼ਰ ਆਉਣਗੇ।
- ਲੜਕੀਆਂ ਨੂੰ ਅਸੈੱਸਰੀਜ਼ 'ਚ ਬਹੁਤ ਸਾਰੇ ਆਪਸ਼ਨ ਆਸਾਨੀ ਨਾਲ ਮਿਲ ਜਾਂਦੇ ਹਨ। ਉਹ ਕ੍ਰਿਸਟਲ, ਫਲੋਰਲ ਤੇ ਬੀਡੇਡ ਨੈੱਕਲੇਸ, ਆਰਮ ਬ੍ਰੈਸਲੇਟ, ਹੈਂਡ ਬ੍ਰੈਸਲੇਟ, ਫੀਟ ਅਸੈੱਸਰੀਜ਼, ਈਅਰਰਿੰਗ, ਕਮਰਬੰਦ, ਕੁਝ ਵੀ ਟ੍ਰਾਈ ਕਰ ਸਕਦੀਆਂ ਹਨ।
- ਹੇਅਰ ਅਸੈੱਸਰੀਜ਼ 'ਚ ਤੁਸੀਂ ਕ੍ਰਿਸਟਲ ਜਾਂ ਫਲੋਰਲ ਕ੍ਰਾਊਨ ਵੀਅਰ ਕਰ ਸਕਦੇ ਹੋ। ਕ੍ਰਾਊਨ ਦੀ ਥਾਂ ਹੈਟ ਵੀ ਟ੍ਰਾਈ ਕੀਤਾ ਜਾ ਸਕਦਾ ਹੈ। ਇਸ 'ਚ ਤੁਸੀਂ ਖੂਬਸੂਰਤ ਵੀ ਦਿਖਾਈ ਦਿਓਗੇ ਅਤੇ ਚਿਹਰਾ ਵੀ ਧੁੱਪ ਤੋਂ ਬਚਿਆ ਰਹੇਗਾ।
3. ਫੁੱਟਵੀਅਰਸ
ਬੀਚ 'ਤੇ ਚਮੜੇ ਦੀਆਂ ਜੁੱਤੀਆਂ, ਸੈਂਡਲ ਅਤੇ ਸਪੋਰਟਸ ਸ਼ੂਜ਼ ਪਹਿਨ ਕੇ ਜਾਣ ਦੀ ਗਲਤੀ ਨਾ ਕਰੋ। ਬੀਚ 'ਤੇ ਹਮੇਸ਼ਾ ਰਬੜ ਅਤੇ ਪਲਾਸਟਿਕ ਫੁੱਟਵੀਅਰਸ ਦੀ ਹੀ ਚੋਣ ਕਰੋ।
ਸਬਜ਼ੀ ਖਾਣ ਨਾਲੋ ਸਰੀਰ ਲਈ ਕਿਤੇ ਜ਼ਿਆਦਾ ਫਾਇਦੇਮੰਦ ਹੈ ਭਿੰਡੀ ਦਾ ਪਾਣੀ, ਜਾਣੋ ਕਿਉਂ
NEXT STORY