ਜਲੰਧਰ (ਬਿਊਰੋ) - ਭਿੰਡੀ ਖਾਣਾ ਹਰ ਕੋਈ ਪਸੰਦ ਕਰਦਾ ਹੈ। ਭਿੰਡੀ ਦੀ ਸਬਜ਼ੀ ਖਾਣ ਵਿੱਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਭਿੰਡੀ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਭਿੰਡੀ ਵਿਚ ਪ੍ਰੋਟੀਨ, ਫਾਈਬਰ, ਕਾਰਬੋਹਾਈਡ੍ਰੇਟਸ, ਵਸਾ, ਕੈਲਸ਼ੀਅਮਸ, ਸੋਡੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਦੇ ਭਰਪੂਰ ਗੁਣ ਪਾਏ ਜਾਂਦੇ ਹਨ, ਜੋ ਕੈਂਸਰ ਤੋਂ ਲੈ ਕੇ ਅਸਥਮਾ ਤੱਕ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਸਾਡੀ ਮਦਦ ਕਰਦੇ ਹਨ। ਭਿੰਡੀ ਦੇ ਨਾਲ-ਨਾਲ ਭਿੰਡੀ ਦੇ ਪਾਣੀ ਜਾਂ ਇਸ ਦੇ ਬੀਜਾਂ ਦੀ ਰੋਜ਼ਾਨਾ ਵਰਤੋਂ ਵੀ ਕਈ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਭਿੰਡੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਨੂੰ ਫਾਇਦੇ ਹੋਣਗੇ...
1. ਸਰੀਰ ਨੂੰ ਲਚਕੀਲਾ ਬਣਾਵੇ
ਇਹ ਪਾਣੀ ਸਾਡੇ ਸਰੀਰ ਦੀ ਲਚਕ ਨੂੰ ਬਰਕਰਾਰ ਰੱਖਦਾ ਹੈ ਅਤੇ ਵਧਾਉਂਦਾ ਹੈ ।ਸਰੀਰ ਜ਼ਿਆਦਾ ਐਕਟਿਵ ਬਣਦਾ ਹੈ ਉਸ ਦੇ ਕੰਮ ਕਾਜ ਕਰਨ ਦੀ ਸ਼ਕਤੀ ਵਧਦੀ ਹੈ । ਇਹ ਪਾਣੀ ਚਿੰਤਾ ਅਤੇ ਅਵਸਾਦ ਨੂੰ ਦੂਰ ਕਰਦਾ ਹੈ ।
2. ਥਕਾਵਟ
ਭਿੰਡੀ ਦੇ ਬੀਜਾਂ ਦੀ ਵਰਤੋਂ ਥਕਵਾਟ ਦੀ ਪ੍ਰੇਸ਼ਾਨੀ ਨੂੰ ਵੀ ਦੂਰ ਕਰਦੀ ਹੈ। ਇਸ ਨਾਲ ਲੀਵਰ ਤੋਂ ਲੈ ਕੇ ਐਂਟੀ ਆਕਸੀਡੈਂਟ ਅਤੇ ਫਲੇਵੋਨੋਈਡਸ ਸਟੋਰ ਹੁੰਦੇ ਹਨ। ਜੋ ਸਰੀਰ ਨੂੰ ਜਲਦੀ ਥੱਕਣ ਨਹੀਂ ਦਿੰਦਾ।
3. ਭੁੱਖ ਕੰਟਰੋਲ ਕਰਨਾ
ਪ੍ਰੋਟੀਨ,ਫਾਈਬਰ, ਕੈਲਸ਼ੀਅਮ, ਜਿੰਕ ਅਤੇ ਆਇਰਨ ਦੇ ਗੁਣਾਂ ਨਾਲ ਭਰਪੂਰ ਭਿੰਡੀ ਖਾਣ ਜਾਂ ਇਸ ਦਾ ਪਾਣੀ ਪੀਣ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਸ ਨਾਲ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।
4. ਸ਼ੂਗਰ ਦੇ ਰੋਗ ਦਾ ਕਰੇ ਇਲਾਜ
ਸ਼ੂਗਰ ਦੇ ਮਰੀਜ਼ ਭਿੰਡੀ ਦੀ ਸਬਜ਼ੀ ਖਾਣ ਦੀ ਥਾਂ ਇਸ ਦਾ ਪਾਣੀ ਪੀਣ, ਜਿਸ ਨਾਲ ਉਨ੍ਹਾਂ ਨੂੰ ਬਹੁਤ ਫਾਇਦਾ ਹੋਵੇਗਾ। ਭਿੰਡੀ ਦੇ ਪਾਣੀ ਵਿਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਸ਼ੁਗਰ ਕੰਟ੍ਰੋਲ ਰੱਖਣ ‘ਚ ਮਦਦ ਕਰਦਾ ਹੈ। 4-2 ਭਿੰਡੀਆਂ ਨੂੰ ਹੱਥਾਂ ਨਾਲ ਤੋੜ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ‘ਚ ਭਿਓਂਵੋ। ਗਲਾਸ ਕੱਚ ਦਾ ਹੋਣਾ ਚਾਹੀਦਾ ਹੈ। ਸਵੇਰੇ ਉੱਠਕੇ 1/2 ਚਮਚ ਨਿੰਬੂ ਕਾ ਰਸ ਮਿਲਾ ਕੇ ਇਸ ਪਾਣੀ ਦਾ ਸੇਵਨ ਕਰੋ।
5. ਅੱਖਾਂ ਲਈ ਲਾਭਕਾਰੀ
ਵਿਟਾਮਿਨ-ਏ ਅਤੇ ਬੀਟਾ ਕੈਰੋਟੀਨ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ।ਭਿੰਡੀ 'ਚ ਇਹ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।
6. ਭਾਰ ਘਟਾਉਂਦਾ ਹੈ
ਭਿੰਡੀ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਫਾਈਬਰ ਜਿਆਦਾ ਹੁੰਦਾ ਹੈ, ਜਿਸ ਕਾਰਨ ਇਹ ਸਰੀਰ ਨੂੰ ਭਰਪੂਰ ਊਰਜਾ ਤਾਂ ਦਿੰਦਾ ਹੈ ਪਰ ਇਸ ਨੂੰ ਖਾਣ ਨਾਲ ਭਾਰ ਨਹੀਂ ਵਧਦਾ।
7. ਕਬਜ਼ ਤੋਂ ਰਾਹਤ
ਜੇ ਤੁਸੀਂ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਭੋਜਨ 'ਚ ਭਿੰਡੀ ਨੂੰ ਸ਼ਾਮਲ ਕਰੋ। ਇਸ 'ਚ ਮੌਜੂਦ ਫਾਈਬਰ ਰੋਜ਼ ਸਵੇਰੇ ਪੇਟ ਸਾਫ ਕਰਨ 'ਚ ਮਦਦ ਕਰਦੇ ਹਨ।
8. ਗਰਭ ਅਵਸਥਾ 'ਚ ਜ਼ਰੂਰ ਖਾਓ
ਗਰਭਵਤੀ ਔਰਤਾਂ ਨੂੰ ਭਿੰਡੀ ਜ਼ਰੂਰ ਖਾਣੀ ਚਾਹੀਦੀ ਹੈ।ਇਸ 'ਚ ਮੌਜੂਦ ਫੋਲਿਕ ਐਸਿਡ ਭਰੂਣ ਦੇ ਵਿਕਾਸ ਲਈ ਜ਼ਰੂਰੀ ਹੈ।
9. ਵਿਟਾਮਿਨ-ਕੇ ਨਾਲ ਭਰਪੂਰ
ਭਿੰਡੀ 'ਚ ਵਿਟਾਮਿਨ ਕੇ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਖੂਨ ਦੀ ਗਤੀ ਨੂੰ ਸਰੀਰ 'ਚ ਬਣਾਈ ਰੱਖਦਾ ਹੈ। ਭੋਜਨ 'ਚ ਭਿੰਡੀ ਖਾਣ ਨਾਲ ਸਰੀਰ 'ਚ ਵਿਟਾਮਿਨ ਦੀ ਮਾਤਰਾ ਸਤੁੰਲਿਤ ਰਹਿੰਦੀ ਹੈ, ਜਿਸ ਨਾਲ ਖੂਨ ਦੇ ਥੱਕੇ ਨਹੀਂ ਬਣਦੇ।
ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ…
ਕਟਹਲ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਤੋਂ ਤੁਸੀਂ ਵੀ ਹੋ ਜਾਵੋਗੇ ਹੈਰਾਨ, ਜਾਣੋ ਕਿਉਂ
10. ਕੈਂਸਰ
ਭਿੰਡੀ 'ਚ ਮੌਜੂਦ ਫਾਈਬਰ ਅੰਤੜੀਆਂ ਨੂੰ ਸਾਫ ਕਰਕੇ ਸਰੀਰ 'ਚ ਪਣਪ ਰਹੇ ਕੈਂਸਰ ਸੈੱਲਸ ਨੂੰ ਬਾਹਰ ਕੱਢਦਾ ਹੈ। ਇਸ ਨਾਲ ਤੁਸੀਂ ਕੈਂਸਰ ਦੇ ਖਤਰੇ 'ਤੋਂ ਬਚੇ ਰਹਿੰਦੇ ਹੋ।
11. ਰੋਗਾਂ ਨਾਲ ਲੜ੍ਹਣ ਦੀ ਸਮੱਰਥਾ ਵਧਦੀ ਹੈ
ਭਿੰਡੀ 'ਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜ੍ਹਣ ਦੀ ਸਮੱਰਥਾ ਵਧਦੀ ਹੈ। ਸਰੀਰ 'ਚ ਵਿਟਾਮਿਨ ਸੀ ਦੀ ਮਾਤਰਾ ਸਤੁੰਲਿਤ ਹੋਣ ਨਾਲ ਮੌਸਮੀ ਐਲਰਜੀ ਤੋਂ ਬਚਾਅ ਰਹਿੰਦਾ ਹੈ।
ਨਰਾਤਿਆਂ ਵਿੱਚ ਹੀ ਨਹੀਂ ਸਗੋਂ ਰੋਜ਼ਾਨਾ ਖਾਣਾ ਚਾਹੀਦਾ ਹੈ ਸਾਬੂਦਾਣਾ, ਜਾਣੋ ਕਿਉਂ
12. ਹੱਡੀਆਂ ਨੂੰ ਕਰੇ ਮਜ਼ਬੂਤ
ਭਿੰਡੀ ਪਾਚਣ ਸ਼ਕਤੀ ਨੂੰ ਮਜ਼ਬੂਤ ਬਣਾਉਂਦੀ ਹੈ। ਇਸ ਲਈ ਤੁਹਾਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਵੀ ਫਾਇਦੇਮੰਦ ਹੈ।
ਕਟਹਲ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਤੋਂ ਤੁਸੀਂ ਵੀ ਹੋ ਜਾਵੋਗੇ ਹੈਰਾਨ, ਜਾਣੋ ਕਿਉਂ
NEXT STORY