ਜਲੰਧਰ—ਚੌਲਾਂ ਨੂੰ ਲੋਕ ਵੱਖ-ਵੱਖ ਤਰੀਕੇ ਨਾਲ ਬਣਾ ਕੇ ਖਾਣਾ ਪਸੰਦ ਕਰਦੇ ਹਨ। ਖਾਸ ਤੌਰ 'ਤੇ ਲੋਕ ਕੁਝ ਵੱਖਰਾ ਸੁਆਦ ਪਾਉਣ ਲਈ ਫਰਾਈਡ ਚੌਲ (ਤੜਕੇ ਵਾਲੇ ਚੌਲ) ਬਣਾ ਕੇ ਖਾਣਾ ਪਸੰਦ ਕਰਦੇ ਹਨ। ਅਜਿਹੇ 'ਚ ਸੁਆਦ ਦੇ ਨਾਲ ਸਿਹਤ ਨੂੰ ਬਣਾ ਕੇ ਰੱਖਣ ਲਈ ਤੁਸੀਂ ਇਸ 'ਚ ਲਸਣ ਅਤੇ ਆਂਡੇ ਦੀ ਵਰਤੋਂ ਕਰਕੇ ਇਕ ਬਿਹਤਰੀਨ ਡਿਸ਼ ਬਣਾ ਸਕਦੇ ਹੋ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਗਾਰਲਿਕ ਆਂਡਾ ਫਰਾਈਡ ਚੌਲ ਬਣਾਉਣ ਦੀ ਰੈਸਿਪੀ ਦੱਸਦੇ ਹਾਂ।
ਸਮੱਗਰੀ
ਉਬਲੇ ਚੌਲ-1 ਕੌਲੀ
ਆਂਡਾ-1 (ਫੈਟਿਆ ਹੋਇਆ)
ਅਦਰਕ-1 ਵੱਡਾ ਚਮਚ
ਲਸਣ-1 ਵੱਡਾ
ਆਇਲ-2 ਵੱਡੇ ਚਮਚ
ਹਰਾ ਪਿਆਜ਼-2 ਛੋਟੇ ਚਮਚ
ਸੁੱਕੀ ਲਾਲ ਮਿਰਚ- 1 (ਟੁੱਕੜਿਆਂ 'ਚ ਕੱਟੀ ਹੋਈ)
ਸੋਇਆ ਸਾਸ- 1 ਛੋਟਾ ਚਮਚ
ਹਰਾ ਧਨੀਆ-1 ਛੋਟਾ ਚਮਚ(ਕੱਟਿਆ ਹੋਇਆ)
ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਪੈਨ 'ਚ ਆਇਲ ਗਰਮ ਕਰਕੇ ਲਸਣ ਸੁਨਿਹਰਾ ਭੁੰਨ੍ਹ ਲਓ।
2. ਹੁਣ ਇਸ 'ਚ 1 ਛੋਟਾ ਚਮਚ ਹਰਾ ਧਨੀਆ, ਅਦਰਕ, ਲਾਲ ਮਿਰਚ ਪਾ ਕੇ 1 ਮਿੰਟ ਤੱਕ ਪਕਾਓ।
3. ਪੈਨ 'ਚ ਆਂਡਾ ਤੋੜ ਕੇ ਇਸ ਨੂੰ ਭੁਰਜੀ ਬਣਨ ਤੱਕ ਪਕਾਓ।
4. ਹੁਣ ਇਸ 'ਚ ਚੌਲ ਪਾ ਕੇ ਬਾਕੀ ਦੀ ਸਮੱਗਰੀ ਦੇ ਨਾਲ ਮਿਕਸ ਕਰੋ।
5. ਪੈਨ 'ਚ ਨਮਕ, ਕਾਲੀ ਮਿਰਚ, ਸੋਇਆ ਸਾਸ ਆਦਿ ਪਾ ਕੇ ਮਿਲਾਓ।
6. ਇਕ ਛੋਟਾ ਚਮਚ ਹਰਾ ਪਿਆਜ਼ ਚੌਲ ਪਾ ਕੇ 1 ਮਿੰਟ ਪਕਾਓ।
7. ਤੁਹਾਡੇ ਗਾਰਲਿਕ-ਆਂਡਾ ਫਰਾਈਡ ਚੌਲ ਬਣ ਕੇ ਤਿਆਰ ਹਨ। ਇਸ ਨੂੰ ਆਪ ਵੀ ਖਾਓ ਅਤੇ ਬਾਕੀ ਪਰਿਵਾਰ ਵਾਲਿਆਂ ਨੂੰ ਖਾਣ ਲਈ ਦਿਓ।
ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ ‘ਪੁਦੀਨਾ’, ਜਾਣੋ ਹੋਰ ਵੀ ਫਾਇਦੇ
NEXT STORY